ਸੁਨਾਮ : ਕੰਬੋਜ਼ ਫਾਊਂਡੇਸ਼ਨ ਵੱਲੋਂ ਸ਼ਹੀਦ ਊਧਮ ਸਿੰਘ ਦੇ ਨਾਮ ਤੇ ਬਣੀ ਯੂ ਐਸ ਐਸ ਯੂਨੀਵਰਸਿਟੀ ਦਾ ਸ਼ੁਭ ਆਰੰਭ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ 26 ਦਸੰਬਰ ਨੂੰ ਡਾਕਟਰ ਸੰਦੀਪ ਸਿੰਘ ਕੌੜਾ ਦੀ ਅਗਵਾਈ ਹੇਠ ਪਿੰਡ ਨਿਜ਼ਾਮਪੁਰ ਕਪੂਰਥਲਾ ਵਿਖੇ ਹੋਵੇਗਾ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਫਾਉਂਡੇਸ਼ਨ ਦੇ ਐਗਜ਼ੀਕਿਊਟਿਵ ਮੈਂਬਰ ਮਨਦੀਪ ਸਿੰਘ ਜੋਸ਼ਨ ਨੇ ਦੱਸਿਆ ਕਿ ਡਾਕਟਰ ਸੰਦੀਪ ਸਿੰਘ ਕੌੜਾ ਵੱਲੋਂ ਸ਼ਹੀਦ ਊਧਮ ਸਿੰਘ ਦੇ ਨਾਮ ਉੱਤੇ ਯੂਨੀਵਰਸਿਟੀ ਬਣਾਉਣ ਲਈ ਚੁੱਕੇ ਬੀੜੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਫਾਉਂਡੇਸ਼ਨ ਵੱਲੋਂ 26 ਏਕੜ ਵਿੱਚ ਬਣੀ ਯੂ ਐਸ ਐਸ ਸਕਿੱਲ ਡਿਵੈਲਪਮੈਂਟ ਐਂਡ ਇਨਟਰਨਸਿਪ ਯੂਨੀਵਰਸਿਟੀ ਦਾ ਸ਼ੁਭ ਆਰੰਭ ਸ਼ਹੀਦ ਊਧਮ ਸਿੰਘ ਦੇ ਜਨਮ ਦਿਹਾੜੇ ਮੌਕੇ ਹੋਣ ਜਾ ਰਿਹਾ ਹੈ। ਜਿਸ ਦਾ ਉਦਘਾਟਨ ਕੈਬਨਟ ਮੰਤਰੀ ਅਤੇ ਆਪ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਕਰਨਗੇ । ਉਨ੍ਹਾਂ ਦੱਸਿਆ ਕਿ ਸਮਾਗਮ ਤੋਂ ਪਹਿਲਾਂ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਜਾਣਗੇ।ਇਸ ਮੌਕੇ ਮਾਸਟਰ ਕੇਹਰ ਸਿੰਘ ਜੋਸ਼ਨ, ਹਰਨੇਕ ਸਿੰਘ ਨੱਢੇ, ਭੁਪਿੰਦਰ ਸਿੰਘ,ਬਿੰਦਰ ਸਿੰਘ ਅਬਦਾਲ,ਮਾਸਟਰ ਕਰਮ ਸਿੰਘ ਜੋਸ਼ਨ, ਸੋਨੂੰ ਵਰਮਾ, ਜਤਿੰਦਰ ਸਿੰਘ ਬੋਬੀ, ਪ੍ਰਿਤਪਾਲ ਸਿੰਘ ਥਿੰਦ, ਰਣਵੀਰ ਸਿੰਘ ਰਾਣਾ, ਗੁਰਮੇਲ ਸਿੰਘ, ਬਿੰਦਰ ਸਿੰਘ ਖਾਲਸਾ,ਗੁਰਬਚਨ ਸਿੰਘ,ਡਾਂ ਗੁਰਮੇਲ ਸਿੰਘ,ਨਰਿੰਦਰ ਸਿੰਘ ਢੋਟ ਅਤੇ ਬਾਵਾ ਹਾਂਡਾ ਆਦਿ ਮੈਂਬਰ ਹਾਜ਼ਰ ਸਨ