ਦਰਜਨਾਂ ਸੰਸਥਾਵਾਂ ਨੇ ਕੀਤਾ ਸਨਮਾਨਿਤ
ਪਾਤੜਾਂ, ( ਸੰਜੇ ਗਰਗ) : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਾਮਝੇੜੀ ਦੇ ਲੰਮਾ ਸਮਾਂ ਪ੍ਰਧਾਨ ਰਹੇ ਸਮਾਜ ਸੇਵੀ ਆਗੂ ਸਵਰਗੀ ਸਤਪਾਲ ਸਿੰਗਲਾ ਦੇ ਮਸਕੂਲਰ ਡਿਸਟਰੋਫੀ ਵਰਗੀ ਨਾ ਮੁਰਾਦ ਬਿਮਾਰੀ ਤੋਂ ਪੀੜਤ ਪੋਤਰੇ ਸ਼ੁਭਮ ਸਿੰਗਲਾ ਨੇ ਦ੍ਰਿੜ ਇਰਾਦੇ ਦਾ ਪ੍ਰਗਟਾਵਾ ਕਰਦਿਆਂ ਰਾਜਸਥਾਨ ਦਾ ਜੂਡੀਸ਼ੀਅਲ ਟੈਸਟ ਪਾਸ ਕਰਕੇ ਜੱਜ ਬਣ ਇਲਾਕੇ ਦਾ ਮਾਣ ਵਧਾਇਆ ਹੈ। ਸਮਾਜ ਸੇਵੀ ਰਾਜ ਸਿੰਗਲਾ ਗੁਰਦਾਸ ਦੇ ਪੁੱਤਰ ਸ਼ੁਭਮ ਸਿੰਗਲਾ ਵੱਲੋਂ ਟੈਸਟ ਪਾਸ ਕਰਨ ਉਪਰੰਤ ਪਰਿਵਾਰ ਸਮੇਤ ਸਕੂਲ ਪਹੁੰਚ ਕੇ ਸਭ ਤੋਂ ਪਹਿਲਾਂ ਆਪਣੇ ਦਾਦਾ ਸਤਪਾਲ ਸਿੰਗਲਾ ਦੇ ਬੁੱਤ ਉੱਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਰੱਸਟ ਹਾਮਝੇੜੀ ਵੱਲੋਂ ਪ੍ਰਧਾਨ ਮੋਹਨ ਸਿੰਘ ਸਿੱਧੂ ਦੀ ਅਗਵਾਈ ਵਿੱਚ ਵਿਸ਼ੇਸ਼ ਸਨਮਾਨ ਤੋਂ ਇਲਾਵਾ ਦਿਆਲ ਨਗਰ ਦੀ ਪੰਚਾਇਤ ਵੱਲੋਂ ਸਰਪੰਚ ਇੰਦਰਜੀਤ ਸਿੰਘ ਸਿੱਧੂ ਦੀ ਅਗਵਾਈ ਵਿੱਚ ਸਨਮਾਨ ਕਰਨ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਲਾਈਨਜ ਕਲੱਬ ਪਾਤੜਾਂ ਰੋਟਰੀ ਕਲੱਬ ਪਾਤੜਾ ਰੋਇਲ, ਸ਼ਹੀਦ ਭਗਤ ਸਿੰਘ ਪੇਂਡੂ ਵਿਕਾਸ ਕਲੱਬ ਹਾਮਝੇੜੀ, ਗਊ ਭਲਾਈ ਸੁਸਾਇਟੀ, ਮਦਰ ਇੰਡੀਆ ਪਬਲਿਕ ਸਕੂਲ ਅਤੇ ਗੁਰੂ ਕੋਲ ਗਲੋਬਲ ਸਕੂਲ ਵੱਲੋਂ ਜੱਜ ਬਣੇ ਸ਼ੂਭਮ ਸਿੰਗਲਾ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਨਰੇਸ਼ ਕੁਮਾਰ ਰਿੰਕੂ ਸਿੰਗਲਾ ਨੂੰ ਸਕੂਲ ਮੈਨੇਜਮੈਂਟ ਟਰੱਸਟ ਦਾ ਮੈਂਬਰ ਬਣਾਇਆ ਗਿਆ। ਅੰਤ ਵਿੱਚ ਪ੍ਰਿੰਸੀਪਲ ਗੁਰਤੇਜ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮਡੀਬੀ ਗਰੁੱਪ ਦੇ ਚੇਅਰਮੈਨ ਪੰਕਜ ਬਾਂਸਲ, ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਮਹਿੰਗਾ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ, ਪ੍ਰਵਾਸੀ ਪੰਜਾਬੀ ਸਮਾਜ ਸੇਵੀ ਸੁਖਦੇਵ ਸਿੰਘ ਬੈਲਜੀਅਮ, ਹਰਮੇਲ ਸਿੰਘ ਤੂਰ, ਫੂਲ ਚੰਦ, ਕੇਵਲ ਕ੍ਰਿਸ਼ਨ, ਵਿਜੇ ਸਿੰਗਲਾ ਲਾਲੂ, ਮੋਹਨ ਲਾਲ ਸਿੰਗਲਾ, ਵਿਪਨ ਸਿੰਗਲਾ, ਸੁਰੇਸ਼ ਕੁਮਾਰ ਕਾਕਾ ਪਾਤੜਾ ਫੂਡਜ, ਓਮ ਪ੍ਰਕਾਸ਼, ਵਿਨੋਦ ਸਿੰਗਲਾ, ਗਗਨਦੀਪ ਪਟਿਆਲਾ ਯਸ਼ਪਾਲ ਧੂਰੀ ਨੰਦ ਗੋਪਾਲ ਗਰਗ, ਸੀਨੀਅਰ ਆਗੂ ਤਰਸੇਮ ਚੰਦ ਬਾਂਸਲ, ਭਾਜਪਾ ਨੂੰ ਰਮੇਸ਼ ਕੁਮਾਰ ਕੁੱਕੂ, ਸੁਰਿੰਦਰ ਕੁਮਾਰ ਪੈਂਦ, ਜਸਵਿੰਦਰ ਕੁਮਾਰ ਮਿੱਤਲ, ਰਾਕੇਸ਼ ਕੁਮਾਰ ਸਿੰਗਲਾ, ਰਾਕੇਸ਼ ਕੁਮਾਰ ਗਰਗ ਵੀਨਾ ਗਰਗ, ਸਾਬਕਾ ਚੇਅਰਮੈਨ ਲਛਮਣ ਦਾਸ ਕੁੱਕੂ, ਸਰਪੰਚ ਲਵਜੀਤ ਸਿੰਘ ਬੱਬੀ ਹੋਤੀਪੁਰ, ਸਰਪੰਚ ਚਰਨਜੀਤ ਸਿੰਘ ਸੰਧੂ ਮੌਲਵੀਵਾਲਾ, ਰਿੰਕੂ ਸਿੰਗਲਾ, ਦੇਸ ਰਾਜ ਗਰਗ ਅਤੇ ਜੋਗਿੰਦਰ ਸਿੰਘ ਖਾਨੇਵਾਲਾ ਆਦ ਹਾਜ਼ਰ ਸਨ।