ਰੂਪਨਗਰ : ਸੀ. ਟੀ. ਯੂ. ਬੱਸ ਦਾ ਰੂਟ 25/102 ਜੋ ਕਿ ਰੂਪਨਗਰ ਤੋਂ ਚੰਡੀਗੜ੍ਹ ਵਾਇਆ ਪੁਰਖਾਲੀ ਚਿਰਾਂ ਤੋਂ ਬੰਦ ਪਿਆ ਸੀ ਉਹ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਦੇ ਆਦੇਸ਼ਾ ਸਦਕਾ ਚਾਲੂ ਹੋ ਗਿਆ ਹੈ ਜਿਸ ਨਾਲ ਇਲਾਕੇ ਦੇ ਲੋਕਾਂ ਦੀ ਮੰਗ ਪੂਰੀ ਹੋ ਗਈ। ਹੁਣ ਜੋ ਵਿਦਿਆਰਥੀਆਂ ਨੂੰ ਸਕੂਲ ਤੇ ਕਾਲਜ ਜਾਣ ਲਈ ਬਹੁਤ ਮਸ਼ੱਕਤ ਕਰਨੀ ਪੈਂਦੀ ਸੀ ਉਸ ਤੋਂ ਛੁਟਕਾਰਾ ਮਿਲ ਗਿਆ ਹੈ ਨਾਲ ਹੀ ਇਹ ਬੱਸ ਪੀ ਜੀ ਆਈ ਅਤੇ ਸੋਲਾਂ ਸੈਕਟਰ ਹਸਪਤਾਲ ਜਾਣ ਵਾਲੇ ਮਰੀਜਾਂ ਲਈ ਅਤਿ ਜ਼ਰੂਰੀ ਸੀ ਕਿਉਂਕਿ ਇਸ ਬੱਸ ਦਾ ਸਮਾਂ ਬਹੁਤ ਵਧੀਆ ਸੀ ਕਰੀਬ ਅੱਠ ਵਜੇ ਦੇ ਇਹ ਬੱਸ ਚੰਡੀਗੜ੍ਹ ਪਹੁੰਚ ਜਾਂਦੀ ਹੈ ਤੇ ਸ਼ਾਮੀਂ ਸਾਢੇ ਚਾਰ ਵਜੇ ਚੰਡੀਗੜ੍ਹ ਸਤਾਰਾਂ ਸੈਕਟਰ ਤੋਂ ਚਲਦੀ ਹੈ। ਇਹ ਬੱਸ ਦਾ ਰੂਟ ਚਲਾਉਣ ਲਈ ਮੁੱਖ ਉਪਰਾਲਾ ਕਰਨ ਵਾਲੇ ਸਮਾਜ ਸੇਵੀ ਈਸ਼ੂਪਾਲ ਚੌਧਰੀ ਦਾ ਇਲਾਕੇ ਦੇ ਮੋਹਤਬਰ ਭਗਤ ਰਾਮ ਪ੍ਰਤਾਪ ਗਿਰੀ, ਅਨੰਤ ਗਿਰੀ ਹਰੀਪੁਰ ਦੇ ਸਰਪੰਚ ਸੱਜਣ ਸਿੰਘ, ਸਰਪੰਚ ਭਾਗ ਸਿੰਘ ਬਰਦਾਰ, ਸਾ. ਸਰਪੰਚ ਪ੍ਰੇਮ ਸਿੰਘ, ਸਾ. ਸਰਪੰਚ ਅਵਤਾਰ ਸਿੰਘ, ਸਾਬਕਾ ਪੰਚ ਜਗਤਾਰ ਸਿੰਘ, ਪੰਚ, ਨਿਰਮਲ ਸਿੰਘ ਟਾਂਡਾ, ਪੰਚ ਮਹਿੰਦਰ ਸਿੰਘ, ਜਗਤਾਰ ਸਿੰਘ ਫੌਜੀ, ਮੇਵਾ ਸਿੰਘ ਤੇ ਹੋਰ ਮਾਨਯੋਗ ਸ਼ਖ਼ਸੀਅਤਾਂ ਵਲੋਂ ਧੰਨਵਾਦ ਕੀਤਾ ਗਿਆ।