Monday, December 08, 2025

Chandigarh

ਜੰਗਲਾਤ ਵਿਭਾਗ ਨੇ ਸੂਬੇ ਵਿੱਚ ਜੰਗਲਾਂ ਅਤੇ ਰੁੱਖਾਂ ਦੇ ਰਕਬੇ ਨੂੰ ਵਧਾਉਣ ਲਈ 12 ਲੱਖ ਤੋਂ ਵੱਧ ਬੂਟੇ ਲਗਾਏ

December 08, 2025 07:29 PM
SehajTimes

ਚੰਡੀਗੜ੍ਹ : ‘ਗਰੀਨਿੰਗ ਪੰਜਾਬ ਮਿਸ਼ਨ’ ਤਹਿਤ ਸੂਬੇ ਵਿੱਚ ਮੌਜੂਦਾ ਜੰਗਲਾਂ ਅਤੇ ਰੁੱਖਾਂ ਹੇਠਲੇ ਰਕਬੇ ਦੀ ਸਾਂਭ-ਸੰਭਾਲ, ਵਿਕਾਸ ਅਤੇ ਵਾਧੇ ਨੂੰ ਹੁਲਾਰਾ ਦੇਣ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਵਿਭਾਗ ਨੇ ਪੰਜਾਬ ਵਿੱਚ ਹਰਿਆਵਲ ਨੂੰ ਵਧਾਉਣ ਦੇ ਆਪਣੇ ਯਤਨਾਂ ਤਹਿਤ ਸੂਬੇ ਭਰ ਵਿੱਚ ਵੱਖ-ਵੱਖ ਯੋਜਨਾਵਾਂ ਅਧੀਨ ਬੂਟੇ ਲਗਾਏ ਹਨ। ਕਈ ਨਵੀਆਂ ਪਹਿਲਕਦਮੀਆਂ ਤਹਿਤ 12,55,700 ਬੂਟੇ ਲਗਾਏ ਗਏ ਹਨ। ਇਨ੍ਹਾਂ ਵਿੱਚ ਸ਼ਹਿਰੀ ਜੰਗਲਾਤ ਅਧੀਨ ਲਗਾਏ ਗਏ 3,31,000 ਪੌਦੇ ਸ਼ਾਮਲ ਹਨ, ਜਿਨ੍ਹਾਂ ਵਿੱਚ ਸੰਸਥਾਗਤ ਜ਼ਮੀਨ ’ਤੇ ਪੌਦੇ ਲਗਾਉਣਾ ਅਤੇ ਐਗਰੋ ਫਾਰੈਸਟਰੀ (ਲਿੰਕ ਸੜਕਾਂ ਦੇ ਨਾਲ ਲਗਦੇ ਦੇ ਖੇਤਾਂ ਵਿੱਚ ਇੱਕ ਕਤਾਰ ਵਿੱਚ ਪੌਦੇ ਲਗਾਉਣਾ), 2,50,000 ਪੋਪਲਰ/ਡਰੇਕ ਅਤੇ 3,00,000 ਸਫੈਦੇ ਦੇ ਰੁੱਖ ਸ਼ਾਮਿਲ ਹਨ। ਇਸ ਤੋਂ ਇਲਾਵਾ, ਕੰਡਿਆਲੀ ਤਾਰ ਲਗਾ ਕੇ ਪਵਿੱਤਰ ਵਣ ਵਿਕਸਤ ਕਰਨ ਦੇ ਨਾਲ-ਨਾਲ ਕੰਡਿਆਲੀ ਤਾਰ ਨਾਲ ‘ਨਾਨਕ ਬਗੀਚੀਆਂ’ ਵਿਕਸਿਤ ਕਰਨ ਦੇ ਹਿੱਸੇ ਵਜੋਂ 20,800 ਪੌਦੇ ਲਗਾਏ ਗਏ ਹਨ। ਇਸ ਦੇ ਨਾਲ ਹੀ ਉਦਯੋਗਿਕ ਸੰਸਥਾਨਾਂ ਵਿਖੇ 46,500 ਬੂਟੇ ਲਗਾਏ ਗਏ ਹਨ, ਜਦੋਂ ਕਿ ਸਕੂਲਾਂ ਵਿੱਚ 1,44,500 ਬੂਟੇ ਲਗਾਏ ਗਏ ਹਨ। ਇਸ ਤੋਂ ਇਲਾਵਾ, 1,62,900 ਲੰਬੇ ਪੌਦੇ ਵੀ ਲਗਾਏ ਗਏ ਹਨ।

ਬੂਟੇ ਲਗਾਉਣ ਦਾ ਉਦੇਸ਼ ਰਾਜ ਵਿੱਚ ਸਾਰੀਆਂ ਉਪਲਬਧ ਜ਼ਮੀਨਾਂ ’ਤੇ ਵੱਧ ਤੋਂ ਵੱਧ ਗਿਣਤੀ ਵਿੱਚ ਪੌਦੇ ਲਗਾ ਕੇ ਜ਼ਿਆਦਾ ਤੋਂ ਜ਼ਿਆਦਾ ਰਕਬੇ ਨੂੰ ਹਰਿਆਲੀ ਹੇਠ ਲਿਆਉਣਾ , ਨਰਸਰੀਆਂ ਵਧਾਉਣਾ, ਜੰਗਲਾਤ ਹੇਠਲਾ ਰਕਬਾ ਵਧਾਉਣ ਲਈ ਰਾਜ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ, ਬੂਟਿਆਂ ਦੀ ਸੁਰੱਖਿਆ ਲਈ ਜ਼ਰੂਰੀ ਪ੍ਰਬੰਧ ਕਰਨਾ, ਸੂਬੇ ਵਿੱਚ ਜੰਗਲ ਜਾਗਰੂਕਤਾ ਪਾਰਕਾਂ ਦੀ ਸਥਾਪਨਾ ਅਤੇ ਰੱਖ-ਰਖਾਅ ਕਰਨਾ ਅਤੇ ਜੰਗਲਾਤ ਖੋਜ ਦੇ ਨਾਲ-ਨਾਲ ਸਿਖਲਾਈ ਗਤੀਵਿਧੀਆਂ ਕਰਨਾ ਹੈ।

Have something to say? Post your comment

 

More in Chandigarh

ਮੁੱਖ ਮੰਤਰੀ ਵੱਲੋਂ ਦੱਖਣੀ ਕੋਰੀਆ ਦੇ ਕਾਰੋਬਾਰੀ ਦਿੱਗਜ਼ਾਂ ਨਾਲ ਵਿਚਾਰ-ਵਟਾਂਦਰਾ

'ਯੁੱਧ ਨਸ਼ਿਆਂ ਵਿਰੁੱਧ': 282ਵੇਂ ਦਿਨ, ਪੰਜਾਬ ਪੁਲਿਸ ਨੇ 6.7 ਕਿਲੋ ਹੈਰੋਇਨ ਸਮੇਤ 89 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ

ਆਈ.ਐਨ.ਐਸ. ਕੋਚੀ ਮਾਡਲ ਦੇ ਉਦਘਾਟਨ ਨਾਲ ਐਮ.ਆਰ.ਐਸ.ਏ.ਐਫ.ਪੀ.ਆਈ. ਵਿਖੇ ਟ੍ਰਾਈ-ਸਰਵਿਸਿਜ਼ ਮਿਲਟਰੀ ਹੈਰੀਟੇਜ ਡਿਸਪਲੇਅ ਹੋਇਆ ਮੁਕੰਮਲ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦੇ ਸਬੰਧ ਵਿੱਚ 16 ਖ਼ਿਲਾਫ਼ ਮੁਕੱਦਮਾ ਦਰਜ

ਆਪਣੇ ਦੇਸ਼ ਲਈ ਬ੍ਰਾਂਡ ਅੰਬੈਸਡਰ ਬਣੋ ਅਤੇ ਕੋਰੀਆਈ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕਰੋ: ਸਿਓਲ ਦੇ ਪੰਜਾਬੀਆਂ ਨੂੰ ਮੁੱਖ ਮੰਤਰੀ ਦੀ ਅਪੀਲ

'ਯੁੱਧ ਨਸ਼ਿਆਂ ਵਿਰੁੱਧ’ ਦੇ 281ਵੇਂ ਦਿਨ ਪੰਜਾਬ ਪੁਲਿਸ ਵੱਲੋਂ 834 ਗ੍ਰਾਮ ਹੈਰੋਇਨ, 1.5 ਕਿਲੋ ਅਫੀਮ ਸਮੇਤ 71 ਨਸ਼ਾ ਤਸਕਰ ਕਾਬੂ

ਸ਼ਹੀਦ ਭਗਤ ਸਿੰਘ ਹਵਾਈ ਅੱਡੇ 'ਤੇ ਯਾਤਰੀਆਂ ਨੂੰ ਕੋਈ ਵੀ ਮੁਸ਼ਕਿਲ ਨਾ ਆਉਣ ਦੇਣ ਲਈ ਪੰਜਾਬ ਸਰਕਾਰ ਨੇ ਕਦਮ ਚੁੱਕੇ, ਯਾਤਰੀਆਂ ਦੀ ਸਹੂਲਤ ਲਈ ਕੰਟਰੋਲ ਰੂਮ ਸਥਾਪਤ ਕੀਤਾ

ਸਰਹੱਦ ਪਾਰੋਂ ਹਥਿਆਰ ਤਸਕਰੀ ਕਰਨ ਵਾਲੇ ਗਿਰੋਹ ਨਾਲ ਸਬੰਧਤ ਇੱਕ ਵਿਅਕਤੀ ਪੰਜ ਪਿਸਤੌਲਾਂ ਸਮੇਤ ਕਾਬੂ

ਸਫ਼ਲਤਾ ਦੀਆਂ ਨਵੀਆਂ ਉਚਾਈਆਂ ਛੂਹ ਰਿਹੈ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ; ਇਸ ਵੇਲੇ 50 ਕੈਡਿਟ ਐਨ.ਡੀ.ਏ. ‘ਚ ਹਾਸਲ ਕਰ ਰਹੇ ਹਨ ਸਿਖਲਾਈ

‘ਯੁੱਧ ਨਸ਼ਿਆਂ ਵਿਰੁੱਧ’: 280ਵੇਂ ਦਿਨ, ਪੰਜਾਬ ਪੁਲਿਸ ਨੇ 81 ਨਸ਼ਾ ਤਸਕਰਾਂ ਨੂੰ 2.2 ਕਿਲੋਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ