Monday, December 01, 2025

Malwa

ਸੁਨਾਮ ਕਾਲਜ 'ਚ ਵਿਸ਼ਵ ਏਡਜ਼ ਦਿਵਸ ਮਨਾਇਆ

December 01, 2025 04:43 PM
ਦਰਸ਼ਨ ਸਿੰਘ ਚੌਹਾਨ

 

ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ(ਡੀ.ਡੀ ਓ) ਸ੍ਰੀਮਤੀ ਰੋਮੀ ਗਰਗ ਦੀ ਰਹਿਨੁਮਾਈ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾਕਟਰ ਗਗਨਦੀਪ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੇ "ਵਿਸ਼ਵ ਏਡਜ਼ ਦਿਵਸ" ਸਬੰਧੀ ਲੇਖ, ਪੇਂਟਿੰਗ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ. ਇਸ ਮੌਕੇ ਵਿਦਿਆਰਥੀਆਂ ਨੂੰ ਏਡਜ਼ ਬਿਮਾਰੀ ਤੋਂ ਬਚਾਅ ਲਈ ਲੋੜੀਂਦੇ ਸੁਝਾਵਾਂ ਤੋਂ ਸੁਚੇਤ ਕਰਵਾਇਆ ਗਿਆ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਪੇਂਟਿੰਗ ਮੁਕਾਬਲਿਆਂ ਦੇ ਵਿੱਚ ਨਵਨੀਤ ਕੌਰ, ਜਸਪਾਲ ਕੌਰ ਤੇ ਮਨਜੀਤ ਕੌਰ ਤੇ ਰਾਜਵੀਰ ਕੌਰ ਨੇ ਕਰਮਵਾਰ ਪਹਿਲਾ ਦੂਜਾ ਸਥਾਨ ਤੇ ਤੀਜਾ ਸਥਾਨ ਹਾਸਲ ਕੀਤਾ। ਸਲੋਗਨ ਮੁਕਾਬਲਿਆਂ ਵਿੱਚ ਕਮਲਪ੍ਰੀਤ ਕੌਰ, ਮਿਤਾਲੀ ਬਾਂਸਲ ਤੇ ਹਰਪ੍ਰੀਤ ਕੌਰ ਤੇ ਪ੍ਰੀਤੀ ਨੇ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਲੇਖ ਮੁਕਾਬਲਿਆਂ ਵਿੱਚ ਰਾਜਵਿੰਦਰ, ਸੀਮਾ ਖਾਨ ਤੇ ਮਨਦੀਪ ਕੌਰ  ਨੇ ਕਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾਕਟਰ ਅਚਲਾ ਸਿੰਗਲਾ ,ਸਹਾਇਕ ਪ੍ਰੋਫੈਸਰ ਨਰਦੀਪ ਸਿੰਘ,ਪ੍ਰਭਜੀਤ ਕੌਰ ਭਰੂਰ, ਪ੍ਰੋਫੈਸਰ ਸਿਮਰਨਜੀਤ ਕੌਰ, ਸਤਿਗੁਰ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

Have something to say? Post your comment