ਚੰਡੀਗੜ੍ਹ : ਸਰਕਾਰੀ ਮਾਡਲ ਮਿਡਲ ਸਕੂਲ, ਮਨੀਮਾਜਰਾ ਸੈਕਟਰ 12 ਚੰਡੀਗੜ੍ਹ ਵਿੱਚ ਪ੍ਰਿੰਸੀਪਲ ਭੁਪਿੰਦਰ ਕੌਰ ਦੀ ਅਗਵਾਈ ਹੇਠ ਇਕ ਬਾਲ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਐਸ.ਐਮ.ਸੀ. ਮੈਂਬਰ, ਭਾਰਤ ਵਿਕਾਸ ਪ੍ਰੀਸ਼ਦ ਮੈਂਬਰ, ਟ੍ਰਾਈਸਿਟੀ ਈਵੈਂਟਸ ਮੈਂਬਰ ਸ੍ਰੀਮਤੀ ਪ੍ਰੀਤੀ ਅਰੋੜਾ ਅਤੇ ਸ੍ਰੀਮਤੀ ਕਿਰਨ ਝੰਡੂ, ਐਮ.ਸੀ. ਸ੍ਰੀਮਤੀ ਸੁਮਨ ਅਤੇ ਬੱਚਿਆਂ ਦੇ ਮਾਪਿਆਂ ਨੇ ਸ਼ਮੂਲੀਅਤ ਕੀਤੀ। ਪ੍ਰਾਇਮਰੀ ਅਧਿਆਪਕਾਂ, ਸ੍ਰੀਮਤੀ ਨੀਰਜ ਅਤੇ ਸ੍ਰੀਮਤੀ ਲੀਨਾ ਸਾਂਪਲ ਵੱਲੋਂ ਵੱਖ ਵੱਖ ਖੇਡਾਂ ਅਤੇ ਗਤੀਵਿਧੀਆਂ ਦੇ ਸਟਾਲ, ਭੋਜਨ ਦੇ ਸਟਾਲ ਅਤੇ ਸਿੱਖਣ ਸਮੱਗਰੀ ਦੇ ਸਟਾਲ ਲਗਾਏ ਗਏ। ਉਨ੍ਹਾਂ ਵਲੋਂ ਬਣਾਏ ਗਏ ਰਚਨਾਤਮਕ ਸਿਖਣ ਸਮੱਗਰੀ ਵੱਲ ਵਿਦਿਆਰਥੀਆਂ ਨੇ ਸਾਰਿਆਂ ਦਾ ਧਿਆਨ ਖਿੱਚਿਆ। ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੇ ਸਖ਼ਤ ਅਤੇ ਸਮਰਪਣ ਭਾਵਨਾ ਦਿਖਾਈ। ਮਾਪਿਆਂ ਨੇ ਬੱਚਿਆਂ ਅਤੇ ਅਧਿਆਪਕਾਂ ਦੇ ਇਸ ਉਦਮ ਦੀ ਰੱਜ ਕੇ ਸ਼ਲਾਘਾ ਕੀਤੀ।