ਸੁਨਾਮ : ਕਲਗੀਧਰ ਪਬਲਿਕ ਸਕੂਲ ਸੁਨਾਮ ਦੇ ਵਿਦਿਆਰਥੀਆਂ ਨੇ ਲਾਇਆ ਮਨੋਰੰਜਨ ਕਮ ਵਿੱਦਿਅਕ ਟੂਰ ਲਗਾਇਆ। ਟੂਰ ਵਿੱਚ ਨੌਵੀਂ ਤੋ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ। ਕਲਗੀਧਰ ਪਬਲਿਕ ਸਕੂਲ ਦੇ ਪ੍ਰਿੰਸੀਪਲ ਪ੍ਰਭਜੋਤ ਕੌਰ ਗਿੱਲ ਦੀ ਰਹਿਨੁਮਾਈ ਹੇਠ ਸੁਨਾਮ ਤੋਂ ਰਵਾਨਗੀ ਕਰਦੇ ਹੋਏ ਗੁਰਦੁਆਰਾ ਨਾਢਾ ਸਾਹਿਬ (ਪਾਤਸ਼ਾਹੀ ੧੦) ਵਿਖੇ ਪਹੁੰਚੇ ।ਦਰਸ਼ਨ ਕਰਨ ਅਤੇ ਮੱਥਾ ਟੇਕਣ ਤੋਂ ਉਪਰੰਤ ਸ਼ਿਮਲਾ ਲਈ ਰਵਾਨਾ ਹੋਏ। ਉਨ੍ਹਾਂ ਦੱਸਿਆ ਕਿ ਬੱਚਿਆਂ ਨੇ ਸਫਰ ਦੌਰਾਨ ਪਹਾੜੀ ਇਲਾਕਿਆਂ ਦੇ ਰਮਣੀਕ ਨਜ਼ਾਰਿਆਂ ਦਾ ਆਨੰਦ ਮਾਣਿਆ। ਸ਼ਿਮਲਾ ਪਹੁੰਚਕੇ ਕੁਦਰਤੀ ਦ੍ਰਿਸ਼ਾ ਦਾ ਆਨੰਦ ਮਾਣਿਆ ਅਤੇ ਮਾਲ ਰੋਡ ਦੀ ਸੈਰ ਕੀਤੀ। ਅਗਲੇ ਦਿਨ ਸਵੇਰੇ ਕੁਫ਼ਰੀ ਲਈ ਰਵਾਨਾ ਹੋ ਗਏ। ਕੁਫ਼ਰੀ ਵਿਖੇ ਹਿਮਾਲਿਆ ਨੇਚਰ ਪਾਰਕ ਵੀ ਗਏ। ਬੱਚਿਆਂ ਨੇ ਅਧਿਆਪਕਾਂ ਹਰਮਨ ਕੌਰ ,ਕੁਲਦੀਪ ਕੌਰ, ਕੁਲਦੀਪ ਸਿੰਘ ਦੀ ਨਿਗਰਾਨੀ ਹੇਠ ਖੂਬ ਮਨੋਰੰਜਨ ਕੀਤਾ। ਬੱਚਿਆਂ ਨੇ ਟੂਰ ਦਾ ਭਰਪੂਰ ਆਨੰਦ ਮਾਣਿਆ। ਬੱਚਿਆਂ ਦੇ ਚਿਹਰਿਆਂ ਤੇ ਖ਼ੁਸ਼ੀ ਦੇਖਕੇ ਅਧਿਆਪਕ ਵੀ ਬਹੁਤ ਖੁਸ਼ ਹੋਏ ।ਇਸ ਸਮੇਂ ਮਨਜੀਤ ਸਿੰਘ ਅਤੇ ਪਰਵਿੰਦਰ ਸਿੰਘ ਵੀ ਟੂਰ ਵਾਲੇ ਬੱਚਿਆਂ ਦੇ ਨਾਲ ਰਹੇ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੁਰਚਰਨ ਸਿੰਘ ਹਰੀਕਾ ਅਤੇ ਜਸਵੰਤ ਕੌਰ ਹਰੀਕਾ ਨੇ ਇਸ ਸਫਲਤਾ ਪੂਰਵਕ ਟੂਰ ਦੀ ਸ਼ਲਾਘਾ ਕਰਦੇ ਹੋਏ ਬੱਚਿਆਂ ਅਤੇ ਮਾਪਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਦੇ ਹੋਰ ਵੀ ਵਿਦਿਅਕ ਟੂਰਾਂ ਦਾ ਪ੍ਰਬੰਧ ਕੀਤਾ ਜਾਵੇਗਾ।