ਸੰਦੌੜ : ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ. ਐਸ ਭਿੰਡਰ ਵੱਲੋਂ ਬਲਾਕ ਫਤਿਹਗੜ੍ਹ ਪੰਜਗਰਾਈਆਂ ਦੇ ਅਧੀਨ ਆਉਂਦੇ ਸਿਹਤ ਕੇਂਦਰ ਪਿੰਡ ਮਹੋਲੀ ਕਲਾਂ, ਕਲਿਆਣ ਅਤੇ ਸੰਦੌੜ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਬੀ. ਈ ਈ ਹਰਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਨੀਅਰ ਮੈਡੀਕਲ ਅਫ਼ਸਰ ਡਾ. ਭਿੰਡਰ ਵੱਲੋਂ ਇਸ ਦੌਰੇ ਦੌਰਾਨ ਸਿਹਤ ਕਰਮਚਾਰੀਆਂ ਦੀ ਹਾਜ਼ਰੀ, ਸਿਹਤ ਇਮਾਰਤਾਂ ਦੀ ਸਾਫ ਸਫਾਈ, ਰਿਕਾਰਡ ਦੀ ਸਾਂਭ ਸੰਭਾਲ, ਮਰੀਜਾਂ ਲਈ ਹੋਣ ਵਾਲੇ ਯੋਗ ਪ੍ਰਬੰਧਾਂ ਬਾਰੇ ਜਾਂਚ ਕੀਤੀ ਗਈ ਅਤੇ ਕਰਮਚਾਰੀਆਂ ਨੂੰ ਮੌਕੇ ਤੇ ਹੀ ਹਦਾਇਤਾਂ ਕੀਤੀਆਂ ਗਈਆਂ ।।ਇਸ ਮੌਕੇ ਗੱਲਬਾਤ ਕਰਦਿਆਂ ਐਸ. ਐਮ. ਓ ਡਾ. ਭਿੰਡਰ ਨੇ ਕਿਹਾ ਕੇ ਅਜਿਹੇ ਅਚਨਚੇਤ ਨਰੀਖਣ ਜਾਰੀ ਰਹਿਣਗੇ ਉਹਨਾਂ ਦੱਸਿਆ ਕਿ ਬਲਾਕ ਵਿੱਚ ਸਿਹਤ ਕਾਮਿਆਂ ਵੱਲੋਂ ਘਰ ਘਰ ਜਾਕੇ ਮੌਸਮੀ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਬਿਮਾਰ ਨਾਗਰਿਕਾਂ ਲਈ ਇਲਾਜ਼ ਦੇ ਯੋਗ ਪ੍ਰਬੰਧ ਕਰਨ ਸਮੇਤ ਸਿਹਤ ਕੇਂਦਰਾਂ ਦੀ ਸਮੁੱਚੀ ਟੀਮ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉਹਨਾਂ ਕਿਹਾ ਕਿ ਲੋਕ ਸਿਹਤ ਕੇਂਦਰਾਂ ਦੇ ਵਿੱਚ ਮਿਲਣ ਵਾਲੀਆਂ ਮੁਫ਼ਤ ਸਿਹਤ ਸਹੂਲਤਾਂ ਦਾ ਲਾਭ ਉਠਾਉਣ ਅਤੇ ਆਪਣੇ ਯੋਗ ਬੱਚਿਆਂ ਦਾ ਟੀਕਾਕਰਣ ਜਰੂਰ ਕਰਾਉਣ,ਇਸ ਮੌਕੇ ਉਹਨਾਂ ਦੇ ਨਾਲ ਹੈਲਥ ਸੁਪਰ ਵਾਈਜਰ ਗੁਲਜ਼ਾਰ ਖਾਨ, ਬਲਾਕ ਟੀ. ਬੀ ਕੰਟਰੋਲ ਪ੍ਰੋਗਰਾਮ ਇੰਚਾਰਜ ਰਾਜੇਸ਼ ਰਿਖੀ ਸਮੇਤ ਸਿਹਤ ਕੇਂਦਰਾਂ ਦਾ ਸਮੁੱਚਾ ਸਟਾਫ਼ ਵੀ ਹਾਜ਼ਰ ਸੀ ।