Sunday, November 16, 2025

Chandigarh

ਸਹੀ ਖੁਰਾਕ ਪਹਿਲੀ ਦਵਾਈ ਹੈ'

November 15, 2025 10:14 PM
SehajTimes

ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ 'ਭੋਜਨ ਹੀ ਦਵਾਈ ਹੈ' ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਚੰਡੀਗੜ੍ਹ : ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਅੱਜ ਸੈਕਟਰ 26, ਮਗਸੀਪਾ ਵਿਖੇ "ਭੋਜਨ ਹੀ ਦਵਾਈ ਹੈ" ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸਦਾ ਉਦੇਸ਼ ਮਿਆਰੀ ਸਿਹਤ ਤੇ ਸਿਹਤਮੰਦ ਜੀਵਨਸ਼ੈਲੀ ਯਕੀਨੀ ਬਣਾਉਣਾ ਹੈ। ਇਸ ਸੈਮੀਨਾਰ ਦੌਰਾਨ ਸੂਬਾ ਵਾਸੀਆਂ ਦਰਮਿਆਨ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਪੈਦਾ ਕਰਨ ‘ਤੇ ਧਿਆਨ ਕੇਂਦਰਿਤ ਕਰਦਿਆਂ ‘ਸਹੀ ਭੋਜਨ ਹੀ ਪਹਿਲੀ ਦਵਾਈ ਹੈ’, ਵਿਸ਼ੇ ‘ਤੇ ਮੁੱਖ ਤੌਰ ‘ਤੇ ਚਰਚਾ ਕੀਤੀ ਗਈ। ਲੁਧਿਆਣਾ ਤੋਂ ਡਾ. ਵਿਪਨ ਭਾਰਗਵ ਨੇ ਕਿਹਾ ਕਿ ਇਸ ਨੁਕਤੇ ਨੂੰ ਉਜਾਗਰ ਕਰਦਿਆਂ ਪੌਸ਼ਟਿਕ ਭੋਜਨ ਖਾਣ ਦਾ ਸੁਨੇਹਾ ਜ਼ਮੀਨੀ ਪੱਧਰ ਤੱਕ ਪਹੁੰਚਾਉਣਾ ਯਕੀਨੀ ਬਣਾਉਣਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸਰੀਰ ਵਿੱਚ ਆਪਣੀ ਪਾਲਣਾ ਖੁਦ ਕਰਨ ਦੀ ਇੱਕ ਵਿਸ਼ੇਸ਼ ਵਿਧੀ ਹੈ ਪਰ ਸਿਰਫ਼ ਇਸਨੂੰ ਸਹੀ ਮਾਤਰਾ ਵਿੱਚ ਖੁਰਾਕ ਦੇਣ ਦੀ ਲੋੜ ਹੈ। ਉਨ੍ਹਾਂ ਨੇ ਘਰ, ਸਕੂਲ ਅਤੇ ਪਿੰਡ ਪੰਚਾਇਤ ਪੱਧਰ 'ਤੇ ਨਿਊਟ੍ਰਿਸ਼ਨ ਹੱਟਸ ਅਤੇ ਨਿਊਟ੍ਰਿਸ਼ਨ ਪੁਆਇੰਟਸ ਹੋਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਡਾ. ਭਾਰਗਵ ਨੇ ਅੱਗੇ ਕਿਹਾ ਕਿ ਪੌਦਿਆਂ 'ਤੇ ਆਧਾਰਿਤ ਕੁਦਰਤੀ ਸਬਜ਼ੀਆਂ ਅਤੇ ਘਰ ਵਿੱਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਇੱਕ ਸਿਹਤਮੰਦ ਜੀਵਨ ਸ਼ੈਲੀ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ।

ਆਯੁਰਵੇਦ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਆਈਆਰਏ ਚੈਂਬਰ ਆਫ਼ ਆਯੁਰਵੇਦ ਦੇ ਚੇਅਰਮੈਨ ਐਸ.ਕੇ. ਬਾਤਿਸ਼ ਨੇ ਦੱਸਿਆ ਕਿ ਵਿਸ਼ਵ ਭਰ ਦੇ 170 ਦੇਸ਼ਾਂ ਨੇ ਆਯੁਰਵੇਦ ਦੀ ਮਹਤੱਤਾ ਨੂੰ ਸਵੀਕਾਰਿਆ ਹੈ ਜਦੋਂ ਕਿ 23 ਦੇਸ਼ਾਂ ਨੇ ਇਸਨੂੰ ਆਪਣੀ ਸਿਹਤ ਨੀਤੀ ਦਾ ਹਿੱਸਾ ਬਣਾਇਆ ਹੈ। ਉਨ੍ਹਾਂ ਨੇ ਮੋਟੇ ਅਨਾਜ ‘ਤੇ ਅਧਾਰਤ ਖੁਰਾਕ ਦੀ ਮਹੱਤਤਾ ਦੀ ਵੀ ਵਕਾਲਤ ਕੀਤੀ। ਸਿਹਤ ਅਤੇ ਜੀਵਨ ਕੋਚ ਹਰਕੰਵਲ ਪੀ. ਸਿੰਘ ਧਾਲੀਵਾਲ ਨੇ ਸਰੀਰ ਨੂੰ ਡੀਟੌਕਸੀਫਾਈ ਕਰਨ ਅਤੇ ਸਾਡੇ ਦੁਆਰਾ ਖਾਧੇ ਜਾਣ ਵਾਲੇ ਵੱਖ-ਵੱਖ ਕਿਸਮਾਂ ਦੇ ਭੋਜਨ ਨੂੰ ਸੰਤੁਲਿਤ ਕਰਨ ਬਾਰੇ ਜਾਣੂੰ ਹੋਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਮੁੱਖ ਮਹਿਮਾਨ ਹਿਮਾਚਲ ਪ੍ਰਦੇਸ਼ ਖੁਰਾਕ ਕਮਿਸ਼ਨ, ਸ਼ਿਮਲਾ ਦੇ ਚੇਅਰਮੈਨ ਡਾ. ਐਸ.ਪੀ. ਕਤਿਆਲ ਦਾ ਸਵਾਗਤ ਕੀਤਾ, ਜਿਨ੍ਹਾਂ ਨੇ ਸਿਹਤਮੰਦ ਜੀਵਨ ਸ਼ੈਲੀ ਨੂੰ ਯਕੀਨੀ ਬਣਾਉਣ ਸਬੰਧੀ ਵਧੀਆ ਭੋਜਨ ਅਭਿਆਸਾਂ ਲਈ ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਨਿਭਾਈ ਜਾ ਰਹੀ ਸ਼ਾਨਦਾਰ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਮੌਕੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ, ਚੇਤਨ ਪ੍ਰਕਾਸ਼ ਧਾਲੀਵਾਲ ਅਤੇ ਜਸਵੀਰ ਸਿੰਘ ਸੇਖੋਂ ਤੋਂ ਇਲਾਵਾ ਸਾਬਕਾ ਮੈਂਬਰ ਪ੍ਰੀਤੀ ਚਾਵਲਾ, ਮੈਂਬਰ ਸਕੱਤਰ ਕਨੂ ਥਿੰਦ ਅਤੇ ਵਾਈਸ ਚੇਅਰਪਰਸਨ ਆਈ.ਆਰ.ਏ. ਚੈਂਬਰ ਆਫ਼ ਆਯੁਰਵੇਦ ਕੰਚਨ ਸ਼ਰਮਾ ਵੀ ਮੌਜੂਦ ਸਨ।

Have something to say? Post your comment

 

More in Chandigarh

ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਵਜ਼ਾਰਤ ਵੱਲੋਂ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਮਨਜ਼ੂਰੀ

ਹਰਜੋਤ ਬੈਂਸ ਵੱਲੋਂ ਵਿਸ਼ਵ-ਪੱਧਰੀ ਅਧਿਆਪਨ ਵਿਧੀਆਂ ਬਾਰੇ ਸਿਖਲਾਈ ਲਈ 72 ਅਧਿਆਪਕਾਂ ਦੇ ਤੀਜੇ ਬੈਚ ਨੂੰ ਫਿਨਲੈਂਡ ਲਈ ਕੀਤਾ ਰਵਾਨਾ

‘ਯੁੱਧ ਨਸ਼ਿਆਂ ਵਿਰੁੱਧ’: 259ਵੇਂ ਦਿਨ, ਪੰਜਾਬ ਪੁਲਿਸ ਵੱਲੋਂ 3.1 ਕਿਲੋਗ੍ਰਾਮ ਹੈਰੋਇਨ, 1.5 ਕਿਲੋਗ੍ਰਾਮ ਅਫੀਮ ਸਮੇਤ 113 ਨਸ਼ਾ ਤਸਕਰ ਗ੍ਰਿਫ਼ਤਾਰ

ਅਸ਼ੀਰਵਾਦ ਸਕੀਮ ਦਾ ਅਹਿਮ ਫੈਸਲਾ: ਅਪਲਾਈ ਕਰਨ ਦੀ ਸਮਾਂ-ਸੀਮਾ 30 ਦਿਨ ਤੋਂ ਵਧਾ ਕੇ 60 ਦਿਨ :ਡਾ.ਬਲਜੀਤ ਕੌਰ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ

50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਡੀ.ਡੀ.ਪੀ.ਓ. ਦੀ ਰੀਡਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਮਿਸ਼ਨ ਚੜ੍ਹਦੀ ਕਲਾ ਦੇ ਤੀਜੇ ਪੜਾਅ ਤਹਿਤ ਰਾਹਤ ਵੰਡ ਪ੍ਰਕਿਰਿਆ ਪੰਜਾਬ ਸਰਕਾਰ ਵੱਲੋਂ ਲਗਾਤਾਰ ਜਾਰੀ

ਨੌਵੇਂ ਪਾਤਸ਼ਾਹ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ

'ਯੁੱਧ ਨਸ਼ਿਆਂ ਵਿਰੁੱਧ’ ਦੇ 258ਵੇਂ ਦਿਨ ਪੰਜਾਬ ਪੁਲਿਸ ਵੱਲੋਂ 13.7 ਕਿਲੋ ਹੈਰੋਇਨ ਸਮੇਤ 86 ਨਸ਼ਾ ਤਸਕਰ ਕਾਬੂ

ਪੰਜਾਬ ਪੁਲਿਸ ਵੱਲੋਂ ਅੰਤਰ-ਰਾਜੀ ਜਾਅਲੀ ਕਰੰਸੀ ਮਾਡਿਊਲ ਦਾ ਪਰਦਾਫਾਸ਼; 9.99 ਕਰੋੜ ਰੁਪਏ ਦੀ ਨਕਲੀ ਅਤੇ ਪੁਰਾਣੀ ਕਰੰਸੀ ਸਮੇਤ ਦੋ ਕਾਬੂ