ਸੁਨਾਮ : ਨਾਮਵਰ ਵਿੱਦਿਅਕ ਸੰਸਥਾ ਅਕੇਡੀਆ ਵਰਲਡ ਸਕੂਲ ਸੁਨਾਮ ਵਿਖੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਦੀ ਅਗਵਾਈ ਹੇਠ ਸੱਤਵੀਂ ਸਲਾਨਾ ਐਥਲੈਟਿਕ ਮੀਟ ਕਰਵਾਈ ਗਈ। ਡੀਐਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਦੇ ਨਾਲ ਵਿਦਿਆਰਥੀ ਕੌਂਸਲ ਨੇ ਮਿਲਕੇ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ। ਮੁੱਖ ਮਹਿਮਾਨ ਵੱਲੋਂ ਝੰਡਾ ਲਹਿਰਾਕੇ ਐਥਲੈਟਿਕ ਮੀਟ ਦਾ ਆਗਾਜ਼ ਕੀਤਾ । ਵਿਦਿਆਰਥੀਆਂ ਨੇ ਆਪਣੀ ਇਕਜੁੱਟਤਾ ਅਤੇ ਅਨੁਸ਼ਾਸਨ ਨੂੰ ਦਰਸਾਇਆ। ਮੁੱਖ ਮਹਿਮਾਨ ਹਰਵਿੰਦਰ ਸਿੰਘ ਖਹਿਰਾ (ਡੀ.ਐੱਸ.ਪੀ,ਸੁਨਾਮ) ਨੇ ਆਪਣੇ ਵਡਮੁੱਲੇ ਵਿਚਾਰਾਂ ਨਾਲ ਵਿਦਿਆਰਥੀਆਂ ਦੇ ਕਦਰਯੋਗ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਸੇ੍ਸ਼ਠਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਆਖਿਆ ਕਿ ਖੇਡਾਂ ਮਨੁੱਖੀ ਜ਼ਿੰਦਗੀ ਦਾ ਅਹਿਮ ਅੰਗ ਹਨ। ਸਰੀਰਕ ਤੇ ਮਾਨਸਿਕ ਵਿਕਾਸ ਲਈ ਖੇਡਾਂ ਜੀਵਨ ਵਿੱਚ ਜ਼ਰੂਰੀ ਹਨ। ਵਿਦਿਆਰਥੀ ਕੌਂਸਲ ਦੁਆਰਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਅਤੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਸਮਾਗਮ ਵਿੱਚ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਕਿਹਾ।ਸਪੋਰਟਸ ਕੋਚ ਅਮਰਜੀਤ ਸਿੰਘ ਅਤੇ ਰੈਂਪੀ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ 70 ਈਵੈਂਟਸ ਵਿੱਚ ਭਾਗ ਲਿਆ ਜਿਨ੍ਹਾਂ ਵਿੱਚ ਕਿੰਡਰ ਗਾਰਡਨ ਦੇ ਵਿਦਿਆਰਥੀਆਂ ਲਈ ਫਨ ਗੇਮਜ, 100, 200, 400 ਮੀਟਰ ਦੌੜਾਂ, ਰਿਲੇਅ ਰੇਸਾਂ, ਸ਼ਾਰਟ ਪੁੱਟ, ਲੌਂਗ ਜੰਪ, ਜੈਵਲਿਨ ਥਰੋ, ਡਿਸਕਸ ਥਰੋ, ਰੱਸਾ ਕੱਸੀ ਆਦਿ ਈਵੈਂਟ ਸ਼ਾਮਿਲ ਸਨ। ਬੱਚਿਆਂ ਨੂੰ ਯੋਗਾ ਵੀ ਕਰਵਾਇਆ ਗਿਆ ਜਿਸ ਵਿੱਚੋਂ ਬੈਸਟ ਯੋਗਾ ਦੀ ਟਰਾਫ਼ੀ ਅਰਸ਼ਦੀਪ ਸਿੰਘ (ਅੱਠਵੀਂ) ਨੂੰ ਮਿਲੀ ਅਤੇ ਐਰੋਬਿਕਸ ਵਿੱਚੋਂ ਟਰੂਪਰਜ਼ ਹਾਊਸ ਜੇਤੂ ਰਿਹਾ। ਜਿਸ ਦੀ ਤਿਆਰੀ ਡਾਂਸ ਟੀਚਰ ਅਮਨ ਦੁਆਰਾ ਕਰਵਾਈ ਗਈ। ਇਹਨਾਂ ਮੁਕਾਬਲਿਆਂ ਵਿੱਚ ਬੈਸਟ ਐਥਲੀਟ ਮੁੰਡਿਆਂ ਵਿੱਚੋਂ ਭੀਮ ਸਿੰਘ (ਦਸਵੀਂ) ਅਤੇ ਲੜਕੀਆਂ ਵਿੱਚੋਂ ਨੌਵੀਂ ਕਲਾਸ ਦੀ ਹਰਨੂਰ ਕੌਰ ਨੇ ਬਾਜ਼ੀ ਮਾਰੀ। ਆਲ ਰਾਊਂਡ ਟਰਾਫੀ ਰੇਡਰਜ਼ ਹਾਊਸ ਨੇ ਜਿੱਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਰਣਜੀਤ ਕੌਰ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਵਿਦਿਆਰਥੀ ਅਥਲੈਟਿਕ ਮੀਟ ਦੀ ਤਿਆਰੀ ਵਿੱਚ ਰੁੱਝੇ ਹੋਏ ਸਨ। ਖੇਡ ਮੁਕਾਬਲੇ ਸਿਰਫ਼ ਜਿੱਤ ਦੇ ਬਾਰੇ ਨਹੀਂ ਹਨ, ਵਿਦਿਆਰਥੀਆਂ ਦੀ ਤਾਕਤ, ਸੰਕਲਪ ਅਤੇ ਟੀਮ ਵਰਕ ਦਾ ਜਸ਼ਨ ਹੁੰਦੇ ਹਨ। ਅਜੋਕੇ ਸਮੇਂ ਦਰਸਾਈ ਗਈ ਊਰਜਾ ਅਤੇ ਜੋਸ਼ ਉਨ੍ਹਾਂ ਦੇ ਚਮਕਦਾਰ ਭਵਿੱਖ ਦਾ ਪਰਮਾਣ ਹੈ। ਸਮਾਗਮ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।