ਸੁਨਾਮ : ਸਿਹਤ ਵਿਭਾਗ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਸੰਘਰਸ਼ੀਲ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਪੰਜਾਬ ਅਤੇ 2211 ਹੈਡ ਕੰਟਰੈਕਟ ਮਲਟੀਪਰਪਜ ਹੈਲਥ ਇੰਪਲਾਈਜ ਫੀਮੇਲ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਅਤੇ ਸਰਬਜੀਤ ਕੌਰ ਨਵਾਂ ਸ਼ਹਿਰ ਦੀ ਅਗਵਾਈ ਹੇਠ ਇੱਕ ਵਫਦ ਦੀ ਅਹਿਮ ਮੀਟਿੰਗ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਿਹਤ ਤੇ ਪਰਿਵਾਰ ਭਲਾਈ ਕੈਬਨਿਟ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਨਾਲ ਪੈਨਲ ਮੀਟਿੰਗ ਹੋਈ। ਇਸ ਮੌਕੇ ਪ੍ਰਮੁੱਖ ਸਿਹਤ ਸਕੱਤਰ ਪੰਜਾਬ ਕੁਮਾਰ ਰਾਹੁਲ, ਡਾਇਰੈਕਟਰ ਤੇ ਸਿਹਤ ਪਰਿਵਾਰ ਭਲਾਈ ਡਾਕਟਰ ਹਤਿੰਦਰ ਕੌਰ, ਡਾਇਰੈਕਟਰ ਸਿਹਤ ਸੇਵਾਵਾਂ ਪਰਿਵਾਰ ਭਲਾਈ ਡਾਕਟਰ ਸਲਾਰੀਆ, ਡਾਇਰੈਕਟਰ ਐਨ ਐਚ ਐਮ ਡਾਕਟਰ ਬਲਵਿੰਦਰ ਕੌਰ ਹਾਜਰ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਨੇ ਦੱਸਿਆ ਕਿ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਮਾਨਯੋਗ ਹਾਈਕੋਰਟ ਦੇ ਫੈਸਲੇ ਮੁਤਾਬਿਕ ਕੰਟਰੈਕਟ ਹੈਲਥ ਵਰਕਰ ਫੀਮੇਲ 2211 ਹੈਡ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦਾ ਵਿਸਵਾਸ਼ ਦੁਆਇਆ। ਇਸ ਸਬੰਧੀ ਫਾਈਲ ਕਲੀਅਰ ਵਿੱਤ ਵਿਭਾਗ ਤੋ ਹੋ ਚੁੱਕੀ ਹੈ ਇੱਕ ਦੋ ਸੋਧਾਂ ਕਰਕੇ ਵਿੱਤ ਵਿਭਾਗ ਤੋਂ ਤਰੁੰਤ ਮਨਜੂਰੀ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 986 ਦੀ ਭਰਤੀ ਵਿੱਚ ਰਹਿੰਦੀਆਂ ਪੰਜਾਹ ਕੁੜੀਆਂ ਨੂੰ ਇੱਕ ਨਵੰਬਰ ਤੱਕ ਆਰਡਰ ਦੇਣ, ਐਮ ਪੀ ਡਬਲਿਯੂ ਮੇਲ ਦਾ ਭਰਤੀ ਪੇਪਰ ਜਲਦੀ ਲੈਣ ਸਮੇਤ ਹੋਰ ਮੰਗਾਂ ਦੇ ਹੱਲ ਕਰਨ ਦਾ ਭਰੋਸਾ ਦੁਆਇਆ ਗਿਆ ਹੈ। ਇਸ ਮੌਕੇ ਗੁਰਦੀਪ ਕੌਰ, ਨਿੰਦਰ ਕੌਰ ਸੰਗਰੂਰ, ਗੁਰਜੀਤ ਕੌਰ, ਬਲਵੀਰ ਕੌਰ ਮੁਹਾਲੀ ਸਮੇਤ ਹੋਰ ਆਗੂ ਹਾਜਰ ਸਨ।