ਮੂਨਕ : ਪੰਜਾਬ ਸਰਕਾਰ ਕਿਸਾਨਾਂ ਲਈ ਪੱਕੀਆਂ ਅਤੇ ਸਾਫ-ਸੁਥਰੀਆਂ ਅਨਾਜ ਮੰਡੀਆ ਹੋਣ ਦੇ ਨਾਲ-ਨਾਲ ਪੁਖਤਾ ਪ੍ਰਬੰਧਾਂ ਦਾ ਦਾਅਵਾ ਕਰਦੀ ਹੈ ਪਰ ਕਿਸਾਨ ਆਪਣੀ ਆਪਣੇ ਪੁੱਤਾਂ ਵਾਂਗੂ ਪਾਲੀ ਫਸਲ ਕੱਚੇ ਫੜ੍ਹਾਂ ਸੁੱਟਣ ਲਈ ਮਜ਼ਬੂਰ ਹੈ ਕਮੇਟੀ ਅਤੇ ਹੋਰ ਮੁਲਾਜ਼ਮਾਂ ਦੁਆਰਾ ਕਿਹੜੇ ਨਿਯਮਾਂ ਤਹਿਤ ਇਸ ਦੀ ਬੋਲੀ ਕਰ ਰਹੇ ਹਨ ਜਦੋਂ ਕਿ ਕਿਸਾਨ ਦੀ ਫਸਲ ਕਚੇ ਫੜ੍ਹਾ ਵਿੱਚ ਨਹੀਂ ਰੱਖੀ ਜਾ ਸਕਦੀ ਹੈ ਇਸ ਮੌਕੇ ਇਸ ਮੌਕੇ ਕੁਦਰਤੀ ਮੀਂਹ ਵਗੈਰਾ ਜਾਂ ਕੁਦਰਤੀ ਆਫ਼ਤ ਆ ਜਾਵੇ ਤਾਂ ਇਸ ਦਾ ਕੌਣ ਜਿਮੇਵਾਰ ਹੋਵੇਗਾ ਇਸ ਦੀ ਜ਼ਿੰਮੇਵਾਰੀ ਕਿਸਾਨ ਸਿਰ ਫੜੀ ਜਾਵੇਗੀ ਪ੍ਰਾਪਤ ਜਾਣਕਾਰੀ ਅਨੁਸਾਰ ਮੂਨਕ ਮਾਰਕੀਟ ਕਮੇਟੀ ਮੰਡੀ ਦੇ ਨਜ਼ਦੀਕ ਅਤੇ ਆਪਣਾ ਘਰ ਪੈਲੇਸ ਨਜ਼ਦੀਕ ਕੱਚੇ ਫੜ੍ਹਾਂ ਵਿਚ ਪਾਤੜਾ ਰੋਡ ਸਲੇਮਗੜ, ਬੰਦ ਪਿਆ ਪੈਟਰੋਲ ਪੰਪ ਸੜਕਾ ਤੇ ਆੜ੍ਹਤੀਆਂ ਵੱਲੋਂ ਕੱਚਾ ਫੜਾ ਬਣਾ ਕੇ ਕਿਸਾਨ ਦੀ ਫਸਲ ਉੱਤੇ ਉਤਾਰੀ ਜਾ ਰਹੀ ਹੈ ਜੇਕਰ ਮੀਂਹ ਵਗੈਰਾ ਆ ਜਾਂਦਾ ਤਾਂ ਸਾਰੀ ਫ਼ਸਲ ਮਿੱਟੀ ਅਤੇ ਗਾਰੇ ਵਿੱਚ ਰੁਲ ਕੇ ਖ਼ਰਾਬ ਹੋ ਜਾਵੇਗੀ । ਕਿਸਾਨਾਂ ਨੇ ਕਿਹਾ ਮੱਖਣ ਸਿੰਘ ਸਤਨਾਮ ਸਿੰਘ ਗੁਰਦਿਆਲ ਸਿੰਘ ਰਿੰਕੂ ਸਿੰਘ ਪ੍ਰਸ਼ਾਸਨ ਨੂੰ ਇਸ ਬਾਰੇ ਫਾੜਾਂ ਦੀ ਤਿਆਰੀ ਇੱਕ ਮਹੀਨਾ ਪਹਿਲਾ ਕਰਨੀ ਚਾਹੀਦੀ ਸੀ ਬਿਨਾਂ ਮਨਜ਼ੂਰੀ ਤੋਂ ਚੱਲ ਰਹੇ ਹਨ ਸਾਰੇ ਫੜ ਇਸ ਸੰਬੰਧੀ ਜਦੋਂ ਮਾਰਕੀਟ ਕਮੇਟੀ ਦੇ ਸੈਕਟਰੀ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਸੀ ਇਸ ਸੰਬੰਧ ਵਿੱਚ ਕਈਆਂ ਨੂੰ ਨੋਟਿਸ ਕੱਢ ਦਿੱਤੇ ਗਏ ਹਨ ਉਹ ਤਾਂ ਇਸ ਦੀ ਜਾਂਚ ਕਰਨਗੇ ਅਤੇ ਉਚਿਤ ਕਾਰਵਾਈ ਵੀ ਕੀਤੀ ਜਾਵੇਗੀ