ਸੰਦੋੜ : ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਵੈੱਲਫੇਅਰ ਜ਼ਿਲ੍ਹਾ ਸੁਸਾਇਟੀ ਸੰਦੌੜ ਦੇ ਸਮੂਹ ਮੈਂਬਰਾਂ ਵੱਲੋਂ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਪ੍ਰੀ ਨਿਰਵਾਣ ਦਿਵਸ ਅਨਾਜ ਮੰਡੀ ਸੰਦੋੜ ਵਿਖੇ ਸ਼ਰਧਾ ਸਤਿਕਾਰ ਨਾਲ ਮਨਾਇਆ ਗਿਆ। ਇਕੱਤਰਤ ਸੁਸਾਇਟੀ ਮੈਂਬਰਾਂ ਨੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਅਰਪਣ ਕੀਤੇ ਗਏ ਅਤੇ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਵੈੱਲਫੇਅਰ ਸੁਸਾਇਟੀ ਦੇ ਸੈਕਟਰੀ ਹਰੀਪਾਲ ਸਿੰਘ ਸਾਬਕਾ ਰਿਟਾਇਰ ਏ ਡੀਓ ਸਾਹਿਬ ਨੇ ਸ੍ਰੀ ਕਾਂਸ਼ੀ ਰਾਮ ਜੀ ਦੀਆਂ ਸਿੱਖਿਆਵਾਂ ਤੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸ੍ਰੀ ਕਾਂਸ਼ੀ ਰਾਮ ਜਿਹਨਾਂ ਨੂੰ ਬਹੁਜਨ ਨਾਇਕ ਜਾਂ ਸਾਹਿਬ ਆਦਿ ਨਾਵਾਂ ਨਾਲ਼ ਪੁਕਾਰਿਆ ਜਾਂਦਾ ਹੈ । ਉਹ ਪੁਰਖ਼ ਭਾਰਤੀ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਅਤੇ ਬਹੁਜਨ ਰਾਜਨੀਤੀ ਦੇ ਵਾਹਕ ਸਨ। ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਇੱਕ ਪਿੰਡ ਖੁਆਸਪੁਰਾ ਵਿੱਚ ਇੱਕ ਗਰੀਬ ਪਰਵਾਰ ਵਿੱਚ ਪੈਦਾ ਹੋਏ ਸਨ। ਉਹਨਾਂ ਨੂੰ ਆਧੁਨਿਕ ਭਾਰਤ ਦੇ ਨਿਰਮਾਤਾ ਭੀਮ ਰਾਓ ਅੰਬੇਡਕਰ ਤੋਂ ਬਾਅਦ ਦਲਿਤ ਸਮਾਜ ਦਾ ਸਭ ਤੋਂ ਵੱਡਾ ਨੇਤਾ ਮੰਨਿਆ ਜਾਂਦਾ ਹੈ। ਬੇਸ਼ੱਕ ਉਨ੍ਹਾਂ ਦੀ ਮੰਗਣੀ ਵੀ ਚੁੱਕੀ ਪਰ ਲੋਕਾਂ ਦੀ ਸੇਵਾ,ਕੋਮ ਦੀ ਸੇਵਾ ਦੀ ਠਾਣ ਕੇ ਵਿਆਹ ਤੱਕ ਵੀ ਨਹੀਂ ਕਰਵਾਇਆ।
ਉਹਨਾਂ ਨੇ 1970 ਦੇ ਦਹਾਕੇ ਵਿੱਚ ਬਹੁਜਨ ਭਾਰਤ ਦੀ 85 ਪ੍ਰਤੀਸ਼ਤ ਜਨਸੰਖਿਆ ਜਿਸ ਵਿਚ ਦਲਿਤ, ਪਿਛੜੇ, ਸਿੱਖ, ਮੁਸਲਿਮ, ਆਦਿ ਆਉਂਦੇ ਹਨ। ਇਸ ਤਹਿਤ ਸ੍ਰੀ ਕਾਂਸ਼ੀ ਰਾਮ ਜੀ ਨੇ ਰਾਜਨੀਤੀ ਸ਼ੁਰੂ ਕੀਤੀ ਸੀ ਅਤੇ ਸਾਲਾਂ ਦੀ ਮਿਹਨਤ ਦੇ ਬਾਅਦ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ, ਜਿਸ ਨੂੰ ਉਨ੍ਹਾਂ ਨੇ ਵੱਡੀ ਮਸਕਤਿ ਘਾਲਿ ਕੇ ਸੱਤਾ ਦੇ ਪੱਧਰ ਤੱਕ ਪਹੁੰਚਾਇਆ। ਆਪਣੇ ਸਿਧਾਂਤਾਂ ਦੀ ਪਾਲਣ ਕਰਦੇ ਹੋਏ ,ਉਹਨਾਂ ਨੇ ਆਪਣੇ ਆਪ ਕਦੇ ਕੋਈ ਪਦ ਸਵੀਕਾਰ ਨਹੀਂ ਕੀਤਾ। ਕਾਂਸ਼ੀਰਾਮ ਹਾਲਾਂਕਿ ਹਮੇਸ਼ਾ ਇਹੀ ਕਿਹਾ ਕਰਦੇ ਸਨ ਕਿ ਬਹੁਜਨ ਸਮਾਜ ਪਾਰਟੀ ਦਾ ਇੱਕ ਮਾਤਰ ਉਦੇਸ਼ ਸੱਤਾ ਹਾਸਲ ਕਰਨਾ ਹੈ। ਉਹ ਜਾਤੀ ਆਧਾਰਿਤ ਭਾਰਤੀ ਸਮਾਜ ਵਿੱਚ ਹਮੇਸ਼ਾ ਬਹੁਜਨਾਂ ਦੇ ਅਧਿਕਾਰਾਂ ਅਤੇ ਸਮਾਜਕ ਸਮਾਨਤਾ ਲਈ ਸੰਘਰਸ਼ ਕਰਦੇ ਰਹੇ। ਜਿਸ ਦੇ ਚਲਦਿਆਂ ਉਹਨਾਂ ਦੀ ਅਗਵਾਈ ਵਿੱਚ ਬਸਪਾ ਨੇ 1999 ਲੋਕਸਭਾ ਚੋਣ ਵਿੱਚ 14 ਸੀਟਾਂ ਹਾਸਲ ਕੀਤੀਆਂ। 1995 ਵਿੱਚ ਉੱਤਰ ਪ੍ਰਦੇਸ਼ ਵਿੱਚ ਰਾਜਨੀਤਕ ਪੈਰੋਕਾਰ ਮਾਇਆਵਤੀ ਮੁੱਖ ਮੰਤਰੀ ਬਣੀ। ਇਸ ਸਮੇਂ ਸੁਸਾਇਟੀ ਦੇ ਚੇਅਰਮੈਨ ਸਰਪੰਚ ਬਲਵੀਰ ਸਿੰਘ ਕਸਬਾ ਭਰਾਲ, ਜ਼ਿਲ੍ਹਾ ਪ੍ਰਧਾਨ ਡਾਕਟਰ ਲਾਭ ਸਿੰਘ ਕਲਿਆਣ, ਖਚਾਨਜੀ ਜਗਦੀਪ ਸਿੰਘ ਖੁਰਦ, ਵਾਈਸ ਚੇਅਰਮੈਨ ਜੁਗਰਾਜ ਸਿੰਘ ਫੋਜੇਵਾਲ, ਪ੍ਰੈਸ ਜਸਵੀਰ ਸਿੰਘ ਫਰਵਾਲੀ, ਸੁਖਵਿੰਦਰ ਸਿੰਘ ਛਿੰਦੀ ਫਰਵਾਲੀ, ਜਗਦੇਵ ਸਿੰਘ ਸੰਦੌੜ, ਕਰਮਜੀਤ ਸਿੰਘ ਜੀਤੀ ਫੋਜੇਵਾਲ, ਤਾਰਾ ਸਿੰਘ ਕਸਬਾ ਭਰਾਲ, ਮੱਘਰ ਸਿੰਘ ਕਸਬਾ ਭਰਾਲ, ਜੀਵਨ ਸਿੰਘ ਕਲਿਆਣ, ਅਮਨਿੰਦਰ ਸਿੰਘ ਫਰਵਾਲੀ, ਸੋਨੀ ਫਰਵਾਲੀ ਆਦਿ ਮੈਂਬਰਾਂ ਨੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ।