ਕਿਹਾ ਖੂਨਦਾਨ ਤੋਂ ਵੱਡਾ ਕੋਈ ਪੁੰਨ ਨਹੀਂ
ਸੁਨਾਮ : ਪੰਜਾਬ ਭਾਜਪਾ ਵੱਲੋਂ ਮਨੁੱਖਤਾ ਦੀ ਭਲਾਈ ਲਈ ਵਿੱਢੀ "ਸੇਵਾ ਪਖਵਾੜਾ" ਮੁਹਿੰਮ ਤਹਿਤ ਐਤਵਾਰ ਨੂੰ ਸੁਨਾਮ ਦੇ ਬ੍ਰਹਮ ਸਿਰਾ ਮੰਦਿਰ ਵਿਖੇ ਭਾਜਪਾ ਜਿਲ੍ਹਾ ਸੰਗਰੂਰ-2 ਦੇ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ ਭਾਜਪਾ ਮੰਡਲ ਸੁਨਾਮ ਦੇ ਸ਼ਹਿਰੀ ਸਰਕਲ ਵੱਲੋਂ ਪ੍ਰਧਾਨ ਰਾਜੀਵ ਮੱਖਣ ਦੀ ਦੇਖਰੇਖ ਹੇਠ ਖੂਨਦਾਨ ਕੈਂਪ ਅਯੋਜਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਪਹੁੰਚੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਦੱਸਿਆ ਕਿ ਪੰਜਾਬ ਭਾਜਪਾ ਦੀ ਲੀਡਰਸ਼ਿਪ ਵੱਲੋਂ ਦਿੱਤੇ ਪ੍ਰੋਗਰਾਮ “ਸੇਵਾ ਪਖਵਾੜਾ" ਤਹਿਤ ਭਾਜਪਾ ਸੁਨਾਮ ਸਰਕਲ ਦੀ ਸਮੁੱਚੀ ਟੀਮ ਵੱਲੋਂ ਕਸ਼ਮੀਰੀ ਹਸਪਤਾਲ ਸੁਨਾਮ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਲਗਾਇਆ ਗਿਆ ਹੈ। ਕੈਂਪ ਦੌਰਾਨ ਵੱਡੀ ਗਿਣਤੀ ਖੂਨਦਾਨੀਆਂ ਨੇ ਵਡਮੁੱਲਾ ਯੋਗਦਾਨ ਪਾਇਆ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾਂ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਮੋਹਰੀ ਫ਼ਰਜ਼ ਨਿਭਾਇਆ ਹੈ ਅਤੇ ਇਸ ਤਰ੍ਹਾਂ ਦੇ ਕੈਂਪ ਲੋਕਾਂ ਵਿੱਚ ਸੇਵਾ ਭਾਵਨਾ ਨੂੰ ਹੋਰ ਮਜ਼ਬੂਤ ਕਰਦੇ ਹਨ। ਉਨ੍ਹਾਂ ਆਖਿਆ ਕਿ ਖੂਨਦਾਨ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਪੰਜਾਬ ਅੰਦਰ ਨਿੱਤ ਵਾਪਰਦੇ ਸੜਕ ਹਾਦਸਿਆ ਵਿੱਚ ਅਨੇਕਾਂ ਜ਼ਿੰਦਗੀਆਂ ਅਜਾਈਂ ਜਾ ਰਹੀਆਂ ਹਨ। ਖੂਨਦਾਨੀਆਂ ਵੱਲੋਂ ਦਿੱਤੇ ਖੂਨ ਨਾਲ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਭਾਜਪਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦੇ ਹੋਏ ਖੂਨ ਦਾਨ ਕੀਤਾ ਤੇ ਮਨੁੱਖਤਾ ਦੀ ਸੇਵਾ ਲਈ ਆਪਣਾ ਯੋਗਦਾਨ ਪਾਇਆ। ਇਸ ਮੌਕੇ ਭਾਜਪਾ ਸਰਕਲ ਪ੍ਰਧਾਨ ਰਾਜੀਵ ਮੱਖਣ, ਰਿਸ਼ੀਪਾਲ ਖੇਰਾ ਸਾਬਕਾ ਜਿਲ੍ਹਾ ਪ੍ਰਧਾਨ, ਸੰਜੇ ਗੋਇਲ ਖਡਿਆਲੀਆ, ਮੰਡਲ ਸਕੱਤਰ ਅੰਕਿਤ ਕਾਂਸਲ, ਨਰਿੰਦਰ ਸ਼ੇਰੋਂ ਮੰਡਲ ਪ੍ਰਧਾਨ ਚੀਮਾਂ, ਸ਼ੰਕਰ ਬਾਂਸਲ, ਸੰਦੀਪ ਜਿੰਦਲ, ਡਾਕਟਰ ਜਗਮਹਿੰਦਰ ਸੈਣੀ, ਧੀਰਜ ਗੋਇਲ, ਹਿੰਮਤ ਸਿੰਘ ਬਾਜਵਾ, ਅੰਮ੍ਰਿਤ ਸਿੰਘ, ਗੁਰਸੇਵਕ ਅਕਾਲਗੜ੍ਹ, ਰਜਿੰਦਰ ਬਿੱਟੂ, ਪ੍ਰਭਾਤ ਜਿੰਦਲ ਆਦਿ ਹਾਜ਼ਰ ਸਨ।