Wednesday, September 17, 2025

Malwa

ਵਾਰਦਾਤ ਕਰਨ ਤੋਂ ਪਹਿਲਾਂ ਕਾਬੂ ਕੀਤੇ ਬਦਮਾਸ਼

June 10, 2021 08:48 AM
SehajTimes

Punjabi News: ਪਟਿਆਲਾ : ਲੁਧਿਆਣਾ ਦੇ ਹਸਪਤਾਲ ਦੇ ਬਾਹਰੋਂ ਚਿੱਟੇ ਰੰਗ ਦੀ ਬਰੀਜਾ ਗੱਡੀ ਚੋਰੀ ਕਰ ਕੇ ਇਕ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਜਾਣ ਰਹੇ ਸਨ ਪਰ ਪੁਲਿਸ ਨੂੰ ਇਸ ਦੀ ਭਿਨਕ ਲੱਗ ਗਈ ਅਤੇ ਸਾਰੇ ਮੁਲਜ਼ਮ ਕਾਬੂ ਕਰ ਲਏ ਗਏ ਹਨ। ਪੁਲਿਸ ਨੇ ਚੋਰੀ ਦੀ ਗੱਡੀ ਤੇ ਨਾਲ ਹੀ ਤਿੰਨ 32 ਬੋਰ ਦੇ ਪਿਸਤੌਲ,1 ਹਵਾਈ ਪਿਸਟਲ 17 ਜਿੰਦਾ ਕਾਰਤੂਸ ਤੇ ਇਨ੍ਹਾਂ ਵਿਅਕਤੀਆਂ ਵੱਲੋਂ ਗੱਡੀਆਂ ਵਿੱਚੋਂ ਚੋਰੀ ਕੀਤੇ ਗਏ 4 ਲੱਖ 85 ਹਜ਼ਾਰ ਰੁਪਏ ਰਕਮ ਬਰਾਮਦ ਕੀਤੇ ਹਨ। ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸ.ਪੀ.ਡੀ ਕ੍ਰਿਸ਼ਨ ਕੁਮਾਰ ਪੈਂਥੇ ਨੇ ਆਖਿਆ ਕਿ ਸਾਡੇ ਵੱਲੋਂ ਚੋਰੀ ਦੀ ਗੱਡੀ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਆ ਰਹੇ ਹਨ 3 ਵਿਅਕਤੀਆਂ ਨੂੰ ਮੌਕੇ ਉਤੇ ਬੱਸ ਸਟੈਂਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਪਾਸੋਂ ਸਾਨੂੰ ਤਿੰਨ 32 ਬੋਰ ਦੇ ਰੀਵਾਲਵਰ 1 ਹਵਾਈ ਪਿਸਟਲ,17 ਜ਼ਿੰਦਾ ਕਾਰਤੂਸ ਇਸਦੇ ਨਾਲ ਹੀ ਇਹ ਚੋਰੀ ਕੀਤੇ ਗਏ ਪੈਸੇ 4 ਲੱਖ 85 ਹਜ਼ਾਰ ਰੁਪਏ ਬਰਾਮਦ ਹੋਏ ਇਨ੍ਹਾਂ ਵਿੱਚੋਂ ਮੁੱਖ ਦੋਸ਼ੀ ਸੰਦੀਪ ਹੈ ਜਿਸ ਉੱਪਰ ਪਹਿਲਾਂ ਵੀ 9 ਮੁਕੱਦਮੇ ਦਰਜ ਹਨ l ਇਸਦੇ ਨਾਲ ਹੀ ਇਸ ਦੇ 2 ਸਾਥੀ ਹੋਰ ਵੀ ਇਸ ਗੈਂਗ ਵਿਚ ਸ਼ਾਮਿਲ ਹਨ ਜੋ ਕਿ ਅਕਸਰ ਹੀ ਬਰਿਜਾ ਗੱਡੀਆਂ ਨੂੰ ਆਪਣਾ ਟਾਰਗੈਟ ਬਣਾਉਂਦੇ ਸਨ, ਇਨ੍ਹਾਂ ਨੇ ਪਟਿਆਲਾ ਦੇ ਅਮਰ ਹਸਪਤਾਲ ਦੇ ਬਾਹਰ ਤੋਂ ਵੀ 1 ਲੱਖ ਰੁਪਈਆ ਗੱਡੀ ਵਿਚੋਂ ਚੋਰੀ ਕੀਤਾ ਸੀ ਤੇ ਨਾਲ ਹੀ ਇਨ੍ਹਾਂ ਨੇ 5 ਲੱਖ ਰੁਪਏ ਕੈਸ਼ ਤੇ ਦੋ 32 ਬੋਰ ਦੇ ਪਿਸਤੌਲ ਚੋਰੀ ਕੀਤੇ ਸਨ ਜੋ ਕਿ ਇਨ੍ਹਾਂ ਪਾਸੋਂ ਬਰਾਮਦ ਕਰ ਲਏ ਗਏ ਹਨ l

Have something to say? Post your comment