Sunday, November 02, 2025

Malwa

ਆਂਗਣਵਾੜੀ ਵਰਕਰਾਂ ਹੈਲਪਰਾਂ ਮਾਣ ਭੱਤਾ ਕੇਂਦਰ ਸਰਕਾਰ ਨੇ 6 ਮਹੀਨਿਆਂ ਤੋਂ ਲਟਕਾਇਆ : ਸਿੰਦਰ ਕੌਰ ਬੜੀ

September 17, 2025 07:27 PM
SehajTimes

ਸ਼ੇਰਪੁਰ :  ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਦੀ ਬਲਾਕ ਪ੍ਰਧਾਨ ਸਿੰਦਰ ਕੌਰ ਬੜੀ ਦੀ ਅਗਵਾਈ ਹੇਠ ਬਲਾਕ ਸ਼ੇਰਪੁਰ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਜਿਲ੍ਹਾ ਵਰਕਿੰਗ ਕਮੇਟੀ ਪ੍ਰਧਾਨ ਮਨਦੀਪ ਕੁਮਾਰੀ ਵੀ ਸ਼ਾਮਿਲ ਹੋਏ ਅਤੇ ਉਹਨਾਂ ਚੋਣਵੇਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੇਂਦਰ ਸਰਕਾਰ ਆਈ.ਸੀ.ਡੀ.ਐਸ ਸਕੀਮ ਨੂੰ ਖਤਮ ਕਰਨ ਦੀ ਨੀਤੀ ਨਾਲ ਰੋਜ਼ ਨਵੇਂ ਨਵੇਂ ਪ੍ਰੋਗਰਾਮ ਲੈ ਕੇ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਪਹਿਲਾਂ ਹੀ ਅਨੀਮੀਅਤ ਬੱਚੇ ਵੱਧ ਰਹੇ ਹਨ । ਭੁੱਖ ਮਰੀ ਵਿੱਚ ਦੇਸ਼ ਦੀ ਸਥਿਤੀ ਦੇਖੀ ਜਾਵੇ ਤਾਂ 107 ਨੰਬਰ ਤੇ ਪਹੁੰਚ ਗਿਆ ਹੈ। ਇਸ ਸਭ ਦੇ ਬਾਅਦ ਵੀ ਕੇਂਦਰ ਸਰਕਾਰ ਕੁਪੋਸ਼ਣ ਵਰਗੀ ਨਾ ਮੁਰਾਦ ਬਿਮਾਰੀ ਨਾਲ ਲੜਨ ਵਾਲੀ ਇੱਕੋ ਇੱਕ ਸਕੀਮ ਆਈ.ਸੀ.ਡੀ.ਐਸ ਦੇ ਬਜਟ ਲਈ ਸੰਜੀਦਾ ਨਹੀਂ ਹੈ । ਉਹਨਾਂ ਨੇ ਕਿਹਾ ਕਿ ਮਾਰਚ ਮਹੀਨੇ ਤੋਂ ਲੈ ਕੇ ਸਤੰਬਰ ਮਹੀਨਾ ਆ ਗਿਆ ਹੈ ਅਤੇ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਵਰਕਰ ਹੈਲਪਰ ਦੇ ਮਾਨਭੱਤੇ ਲਈ ਦਿੱਤਾ ਜਾਣ ਵਾਲਾ ਬਜਟ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ । ਇਸ ਤੋਂ ਵੱਧ ਹੋਰ ਨਿੰਦਣ ਵਾਲੀ ਗੱਲ ਕੀ ਹੋ ਸਕਦੀ ਹੈ । ਪਹਿਲਾਂ ਹੀ ਸਰਕਾਰ ਵੱਲੋਂ 4500 ਰੁਪਏ ਵਰਕਰ ਅਤੇ 2250 ਰੁਪਏ ਹੈਲਪਰ ਨੂੰ ਦਿੱਤੇ ਜਾਂਦੇ ਹਨ ਅਤੇ ਉਹ ਵੀ ਸਮੇਂ ਸਿਰ ਨਹੀਂ ਦਿੱਤੇ ਜਾ ਰਹੇ । ਇਸ ਤੋਂ ਵੱਡਾ ਨਾਰੀ- ਸ਼ੋਸ਼ਣ ਹੋਰ ਕੀ ਹੋ ਸਕਦਾ ਹੈ। ਸਰਕਾਰ ਵੱਲੋਂ ਪੋਸ਼ਣ ਟਰੈਕ ਦੇ ਨਾਂ ਤੇ ਆਂਗਣਵਾੜੀ ਵਰਕਰ ਹੈਲਪਰ ਦੀ ਨਿਗਰਾਨੀ ਤਾਂ ਦਿਨ ਰਾਤ ਕੀਤੀ ਜਾ ਰਹੀ ਹੈ । ਪਰ ਉਹਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਪ੍ਰਤੀ , ਉਹਨਾਂ ਨੂੰ ਦਿੱਤਾ ਜਾਣ ਵਾਲਾ ਨਿਗੂਣਾ ਜਿਹਾ ਮਾਣਭੱਤਾ ਵੀ ਸਮੇਂ ਸਿਰ ਦੇਣ ਲਈ ਤਿਆਰ ਨਹੀਂ ਹੈ। ਅੱਜ ਆਂਗਣਵਾੜੀ ਵਰਕਰ ਹੈਲਪਰ ਦੀ ਰਸੋਈ ਹੀ ਨਹੀਂ ਚੱਲ ਪਾ ਰਹੀ । ਜਿਸ ਨੂੰ ਲੈ ਕੇ ਆਂਗਣਵਾੜੀ ਵਰਕਰ ਹੈਲਪਰ ਵਿੱਚ ਬਹੁਤ ਤਿੱਖਾ ਰੋਸ ਹੈ ਅਤੇ ਦੇਸ਼ ਭਰ ਵਿੱਚ ਐਫ.ਆਰ.ਐਸ ਅਤੇ ਈ ਕੇ.ਵਾਈ.ਸੀ ਨੂੰ ਲੈ ਕੇ ਲਗਾਤਾਰ ਹੋ ਰਹੇ ਸ਼ੋਸ਼ਣ ਦੇ ਖਿਲਾਫ  ਦੇਸ਼ ਭਰ ਵਿੱਚ ਜਿਲਾ ਹੈਡਕੁਆਟਰਾਂ ਤੇ ਰੋਸ ਪ੍ਰਦਰਸ਼ਨ ਕਰਕੇ ਕਾਲੇ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵੱਲੋਂ ਆਂਗਣਵਾੜੀ ਕੇਂਦਰਾਂ ਪ੍ਰਤੀ ਇਸੇ ਤਰ੍ਹਾਂ ਹੀ ਅੱਖਾਂ ਪਰੋਖੇ ਕਰਦੀ ਰਹੀ ਤਾਂ ਮਜਬੂਰਨ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਹਨਾਂ ਨੇ ਮੰਗ ਕੀਤੀ ਕਿ ਪੰਜਾਬ ਭਰ ਵਿੱਚ ਬਿਨਾਂ ਮੋਬਾਈਲ ਦਿੱਤੇ ਆਂਗਨਵਾੜੀ ਵਰਕਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ । ਜਬਰਨ ਕੰਮ ਕਰਨ ਲਈ ਨੋਟਿਸ ਕੱਢ ਕੇ ਮਜਬੂਰ ਕੀਤਾ ਜਾ ਰਿਹਾ ਹੈ। ਮਾਣਭੱਤਾ ਤੱਕ ਕੱਟ ਲਿਆ ਗਿਆ ਹੈ । ਯੂਨੀਅਨ ਨੇ ਕਿਹਾ ਕਿ ਪੋਸ਼ਣ ਟ੍ਰੈਕ ਇਨਸੈਂਟਿਵ ਬੇਸਡ ਪ੍ਰੋਗਰਾਮ ਹੈ।  ਜਿਸ ਉੱਤੇ ਗਤੀਵਿਧੀਆਂ ਨੋਟ ਕਰਨ ਦਾ 500 ਅਤੇ 250 ਰੁਪਆ ਇਨਸੈਂਟਿਵ ਤੈਅ ਹੈ। ਇਨਸੈਂਟਿਵ ਬੇਸਡ ਪ੍ਰੋਗਰਾਮ ਪਿੱਛੇ ਮਾਣਭੱਤੇ ਨੂੰ ਰੋਕਣਾ ਇਸ ਤੋਂ ਵੱਡਾ ਹੋਰ ਸ਼ੋਸ਼ਣ ਕੀ ਹੋ ਸਕਦਾ ਹੈ। ਅੱਜ ਆਂਗਣਵਾੜੀ ਵਰਕਰ ਨੇ ਫੈਸਲਾ ਲੈਂਦੇ ਹੋਏ ਕਿਹਾ ਕਿ ਜਿੰਨਾ ਟਾਈਮ ਸਰਕਾਰ ਵੱਲੋਂ ਮੋਬਾਇਲ ਮੁਹਈਆ ਨਹੀਂ ਕਰਵਾਏ ਜਾਂਦੇ ਉਦੋਂ ਤੱਕ ਮੋਬਾਇਲ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਨਹੀਂ ਕੀਤਾ ਜਾਵੇਗਾ ਅਤੇ ਕਿਸੇ ਦੂਜੇ ਵਿਭਾਗ ਦਾ ਕੰਮ ਨਹੀਂ ਕੀਤਾ ਜਾਵੇਗਾ । ਇਸ ਮੌਕੇ ਮਨਜੀਤ ਕੌਰ , ਜਗਜੀਤ ਕੌਰ , ਪਰਮਜੀਤ ਕੌਰ , ਸੁਖਵੀਰ ਕੌਰ ,ਸੁਖਵਿੰਦਰ ਕੌਰ, ਕਮਲਦੀਪ ਕੌਰ, ਮਲਕੀਤ ਕੌਰ ,ਬਲਵਿੰਦਰ ਕੌਰ , ਸਰੋਜ ਰਾਣੀ , ਮਾਇਆ ਰਾਣੀ , ਬਲਿਹਾਰ ਕੌਰ , ਮਨਜੀਤ ਕੌਰ , ਸਰਬਜੀਤ ਕੌਰ , ਹਰਮੇਲ ਕੌਰ, ਹਰਵਿੰਦਰ ਕੌਰ , ਜੀਵਨਪਾਲ ਕੌਰ , ਸੋਨਿਕਾ ਰਾਣੀ , ਕੁਮਾਰੀ ਕਿਰਨ , ਕੁਲਦੀਪ ਕੌਰ , ਸੰਦੀਪ ਕੌਰ , ਰਮਨਦੀਪ ਕੌਰ , ਸਤਵਿੰਦਰ ਕੌਰ , ਮਮਤਾ ਰਾਣੀ , ਰਣਜੀਤ ਕੌਰ , ਅਮਰਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਰਕਰ ਅਤੇ ਹੈਲਪਰ ਮੌਜੂਦ ਸਨ। 

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ