Monday, September 15, 2025

Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

September 15, 2025 05:56 PM
SehajTimes

ਸੁਨਾਮ : ਪੰਜਾਬ ਵਿੱਚ ਆਪਣੀ ਕਿਸਮ ਦੇ ਪਹਿਲੇ ਅਤੇ ਵਿਲੱਖਣ ਢਾਂਚਾਗਤ ਵਿਕਾਸ ਨੂੰ ਰੂਪਮਾਨ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ, ਪੰਜਾਬ ਦੇ ਪ੍ਰਧਾਨ, ਸ਼੍ਰੀ ਅਮਨ ਅਰੋੜਾ ਨੇ ਅੱਜ ਸੁਨਾਮ ਵਿਧਾਨ ਸਭਾ ਹਲਕੇ ਦੇ ਚੀਮਾ ਮੰਡੀ ਵਿਖੇ ਖੇਡ ਕੰਪਲੈਕਸ ਨਾਲ ਲੈਸ ਅਤਿ ਆਧੁਨਿਕ ਬੱਸ ਸਟੈਂਡ ਲੋਕਾਂ ਨੂੰ ਸਮਰਪਿਤ ਕੀਤਾ ਹੈ। ਇਸ ਵਿਲੱਖਣ ਪ੍ਰੋਜੈਕਟ ਦੀ ਤਰਤੀਬ ਵੀ ਸ਼੍ਰੀ ਅਮਨ ਅਰੋੜਾ ਦੀ ਦੂਰਅੰਦੇਸ਼ੀ ਸੋਚ ਤੇ ਯੋਜਨਾ ਨਾਲ ਹੀ ਹੋਂਦ ਵਿੱਚ ਆਈ ਹੈ।

ਇਹ ਪ੍ਰੋਜੈਕਟ ਜਨਤਾ ਨੂੰ ਸਮਰਪਿਤ ਕਰਨ ਤੋਂ ਬਾਅਦ, ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ 5.06 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ ਅਤਿ-ਆਧੁਨਿਕ ਬੱਸ ਸਟੈਂਡ, 16.555 ਵਰਗ ਫੁੱਟ ਦੇ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਇਆ ਹੈ, ਜੋ ਬੁਨਿਆਦੀ ਢਾਂਚੇ ਨੂੰ ਇੱਕ ਜੀਵੰਤ ਕਮਿਊਨਿਟੀ ਹੱਬ ਵਜੋਂ ਮੁੜ ਪਰਿਭਾਸ਼ਤ ਕਰਦਾ ਹੈ, ਜੋ ਸਿਰਫ਼ ਇੱਕ ਆਵਾਜਾਈ ਸਹੂਲਤ ਤੋਂ ਪਰੇ ਹੈ।

ਸ਼੍ਰੀ ਅਰੋੜਾ ਨੇ ਕਿਹਾ, "ਖੇਡ ਸਹੂਲਤਾਂ ਨਾਲ ਲਾਸ ਇਹ ਆਪਣੀ ਕਿਸਮ ਦਾ ਪਹਿਲਾ ਬੱਸ ਸਟੈਂਡ ਮਾਡਲ ਵਜੋਂ ਜਨਤਾ ਨੂੰ ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨ ਅਤੇ ਸਾਡੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਲਈ ਤਿਆਰ ਕੀਤਾ ਗਿਆ ਹੈ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਕਾਸ ਬਹੁਪੱਖੀ ਹੋਣਾ ਚਾਹੀਦਾ ਹੈ ਅਤੇ ਇਹ ਪ੍ਰੋਜੈਕਟ ਉਸ ਦ੍ਰਿਸ਼ਟੀਕੋਣ ਨੂੰ ਦਰਸਾਉਂਦਾ ਹੈ।

ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਵੀਨਤਾਕਾਰੀ, ਲੋਕ-ਕੇਂਦ੍ਰਿਤ ਨੀਤੀਆਂ ਪ੍ਰਤੀ ਵਚਨਬੱਧਤਾ ਦਾ ਪ੍ਰਮਾਣ ਹੈ, ਜੋ ਇੱਕ ਛੱਤ ਹੇਠ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਹਨ।

ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਇਸ ਬੱਸ ਸਟੈਂਡ ਦੀ ਜ਼ਮੀਨੀ ਮੰਜ਼ਿਲ ਸੁਚੱਜੀ ਆਵਾਜਾਈ ਅਤੇ ਵਪਾਰ ਲਈ ਤਿਆਰ ਕੀਤੀ ਗਈ ਹੈ। ਇਸ ਵਿੱਚ ਛੇ ਬੱਸ ਕਾਊਂਟਰ ਅਤੇ ਇੱਕ ਵਿਸ਼ਾਲ ਵੇਟਿੰਗ ਹਾਲ ਹੈ, ਜੋ ਯਾਤਰੀਆਂ ਨੂੰ ਇੱਕ ਆਰਾਮਦਾਇਕ ਅਨੁਭਵ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਸਥਾਨਕ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਛੇ ਵਪਾਰਕ ਦੁਕਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਮੰਜ਼ਿਲ ਵਿੱਚ ਇੱਕ ਅੱਡਾ ਫੀਸ ਦਫਤਰ, ਇੱਕ ਲੋਡਿੰਗ/ਅਨਲੋਡਿੰਗ ਪਲੇਟਫਾਰਮ, ਜਨਤਕ ਪਾਰਕਿੰਗ ਅਤੇ ਆਧੁਨਿਕ ਟਾਇਲਟ ਬਲਾਕ ਵੀ ਸ਼ਾਮਲ ਹਨ, ਜੋ ਯਾਤਰੀਆਂ ਅਤੇ ਸਥਾਨਕ ਕਾਰੋਬਾਰਾਂ ਲਈ ਇੱਕ ਸਹਿਜ ਅਤੇ ਸੁਵਿਧਾਜਨਕ ਅਨੁਭਵ ਨੂੰ ਯਕੀਨੀ ਬਣਾਉਂਦੇ ਹਨ।

ਇਸ ਬੱਸ ਸਟੈਂਡ ਦੀ ਪਹਿਲੀ ਮੰਜ਼ਿਲ ਸ਼੍ਰੀ ਅਮਨ ਅਰੋੜਾ ਦੇ ਦੂਰਦਰਸ਼ੀ ਸੰਕਲਪ ਦਾ ਇੱਕ ਪ੍ਰਮੁੱਖ ਹਿੱਸਾ ਹੈ, ਜਿਸ ਵਿੱਚ ਇੱਕ ਅਤਿ-ਆਧੁਨਿਕ ਮਲਟੀਪਰਪਜ਼ ਸਪੋਰਟਸ ਹਾਲ ਹੈ। ਇਹ ਅਤਿ-ਆਧੁਨਿਕ ਜਗ੍ਹਾ ਕੁਸ਼ਤੀ, ਜੂਡੋ, ਕਬੱਡੀ, ਕਰਾਟੇ ਅਤੇ ਕਿੱਕਬਾਕਸਿੰਗ ਸਮੇਤ ਹੋਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀ ਗਈ ਹੈ, ਜੋ ਸਥਾਨਕ ਐਥਲੀਟਾਂ ਨੂੰ ਉਨ੍ਹਾਂ ਦੇ ਸਬੰਧਤ ਖੇਤਰਾਂ ਵਿੱਚ ਆਪਣੇ ਹੁਨਰ ਨੂੰ ਨਿਖਾਰਨ ਲਈ ਇੱਕ ਆਧੁਨਿਕ ਸਿਖਲਾਈ ਵਾਤਾਵਰਣ ਪ੍ਰਦਾਨ ਕਰਦੀ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪ੍ਰੋਜੈਕਟ ਭਾਈਚਾਰਕ ਵਿਕਾਸ ਨੂੰ ਮੁੜ ਪਰਿਭਾਸ਼ਿਤ ਕਰਦਾ ਹੈ। ਪੰਜਾਬ ਵਿੱਚ ਸਿਹਤ ਅਤੇ ਤੰਦਰੁਸਤੀ ਦੇ ਮੌਕਿਆਂ ਨਾਲ ਜ਼ਰੂਰੀ ਸੇਵਾਵਾਂ ਨੂੰ ਸਹਿਜੇ ਹੀ ਜੋੜ ਕੇ ਉਪਯੋਗਤਾ ਅਤੇ ਨਾਗਰਿਕ ਬੁਨਿਆਦੀ ਢਾਂਚੇ ਲਈ ਇੱਕ ਨਵਾਂ ਮਾਪਦੰਡ ਸਥਾਪਤ ਕੀਤਾ ਗਿਆ ਹੈ।

Have something to say? Post your comment