Saturday, September 13, 2025

Chandigarh

ਸਕੂਲ ਉਸਾਰੀ ਦੇ ਚਲਦੇ ਵਿਦਿਆਰਥੀਆਂ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ : ਵਧੀਕ ਡਿਪਟੀ ਕਮਿਸ਼ਨਰ

September 13, 2025 01:06 PM
SehajTimes

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਉਹਦੀ ਇੱਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੜ ਮਾਜਰਾ ਦਾ ਦੌਰਾ ਕਰਕੇ ਉਥੇ ਚੱਲ ਰਹੇ ਸਕੂਲ ਆਫ ਹੈਪੀਨੈਸ ਦੇ ਬਕਾਇਆ ਕੰਮ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ ਵੱਖ ਜ਼ਿਲ੍ਹਿਆਂ ਦੇ ਵੱਖ ਵੱਖ ਸਕੂਲਾਂ ਨੂੰ 'ਸਕੂਲ ਆਫ਼ ਹੈਪੀਨੈਸ' ਸਕੀਮ ਅਧੀਨ ਕਵਰ ਕੀਤੇ ਜਾਣ ਤਹਿਤ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਸਰਕਾਰੀ ਪ੍ਰਾਇਮਰੀ ਸਕੂਲ ਬੜਮਾਜਰਾ ਵੀ ਚੁਣਿਆ ਗਿਆ ਹੈ, ਜਿੱਥੇ ਕਿ 21.89 ਲੱਖ ਰੁਪਏ ਦ ਗਰਾਂਟ ਨਾਲ  ਇਮਾਰਤੀ ਢਾਂਚਾ ਤਿਆਰ ਹੋ ਚੁੱਕਿਆ ਹੈ ਅਤੇ ਬਾਕੀ ਰਹਿੰਦੀ 18.51 ਲੱਖ ਰੁਪਏ ਦੀ ਗਰਾਂਟ ਨਾਲ ਫਰਸ਼, ਦਰਵਾਜੇ, ਤਾਕੀਆਂ, ਬਿਜਲੀ ਤੇ ਪੇਂਟ ਆਦਿ ਦਾ ਕੰਮ ਮੁਕੰਮਲ ਕੀਤਾ ਜਾਣਾ ਹੈ
     ਉਹਨਾਂ ਕਿਹਾ ਕਿ ਸਕੂਲ ਮੁਖੀ ਪਾਸੋਂ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਭਾਰੀ ਬਾਰਸ਼ ਹੋਣ ਕਾਰਨ ਪ੍ਰੀ ਪ੍ਰਾਇਮਰੀ ਜਮਾਤ ਦੇ ਕਮਰੇ ਨਾਲ, ਚਾਰਦੀਵਾਰੀ ਦੇ ਬਾਹਰ ਪਾਣੀ ਖੜ੍ਹਾ ਹੋਇਆ ਹੋਣ ਕਾਰਨ, ਸਲਾਭੀ ਗਈ ਕੰਧ ਕਰਕੇ, ਇਸ ਕਮਰੇ ਵਿੱਚ ਪੜ੍ਹਾਈ ਕਰਵਾਉਣਾ ਸੰਭਵ ਨਹੀਂ ਸੀ, ਜਿਸ ਕਰਕੇ ਬਦਲਵੇਂ ਪ੍ਰਬੰਧ ਵਜੋਂ ਉਸਾਰੀ ਇਸ ਇਮਾਰਤ ਵਿੱਚ ਅਸਥਾਈ ਤੌਰ ਤੇ ਪੜ੍ਹਾਈ ਕਰਵਾਉਣ ਲਈ ਕਲਾਸਾਂ ਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਾਰਸ਼ ਕਾਰਨ ਉਸਾਰੀ ਦੀ ਸਮੱਗਰੀ ਵੀ ਖਿਲਰੀ ਹੋਈ ਸੀ ਤੇ ਪਾਣੀ ਨਾਲ ਇੱਧਰ ਉੱਧਰ ਹੋ ਗਈ ਸੀ। ਲਿਹਾਜ਼ਾ ਹੁਣ ਸਾਰੀ ਇਮਾਰਤ ਦੀ ਸਾਫ਼ ਸਫ਼ਾਈ ਹੋ ਚੁੱਕੀ ਹੈ ਅਤੇ ਪੜ੍ਹਾਈ ਲਈ ਸੁਖਾਵਾਂ ਮਾਹੌਲ ਤਿਆਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਰਾਂਟ ਦੀ ਦੂਸਰੀ ਕਿਸ਼ਤ ਖਜ਼ਾਨਾ ਦਫ਼ਤਰ ਵਿਚੋਂ ਪਾਸ ਹੁੰਦਿਆਂ ਹੀ ਬਾਕੀ ਦਾ ਰਹਿੰਦਾ ਕੰਮ ਵੀ ਮੁਕੰਮਲ ਕਰ ਦਿੱਤਾ ਜਾਵੇਗਾ ਅਤੇ ਕਿਸੇ ਨੂੰ ਵੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

 

Have something to say? Post your comment

 

More in Chandigarh

ਮੋਹਾਲੀ ਨੇ ਜੂਨ 2025 ਨੂੰ ਖਤਮ ਹੋਈ ਪਹਿਲੀ ਤਿਮਾਹੀ ਲਈ ਏ ਸੀ ਪੀ ਟੀਚਿਆਂ ਨੂੰ ਪਾਰ ਕੀਤਾ

ਚੀਨ ਸ਼੍ਰੀ ਸੱਤਿਆ ਨਾਰਾਇਣ ਮੰਦਰ ਵਿੱਚ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮਦਿਨ ਮਨਾਇਆ ਗਿਆ

ਪੰਜਾਬ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਰਾਹਤ ਫ਼ੰਡ ਲਈ 10 ਲੱਖ ਰੁਪਏ ਦਾ ਯੋਗਦਾਨ

"ਸਿੱਖਿਆ, ਸਮਾਜਿਕ ਨਿਆਂ ਤੇ ਬਾਲ ਭਲਾਈ ਵਿੱਚ ਦੇਸ਼ ਲਈ ਮਾਡਲ ਬਣਿਆ ਪੰਜਾਬ : ਡਾ. ਬਲਜੀਤ ਕੌਰ"

ਬਲਜਿੰਦਰ ਢਿੱਲੋਂ ਨੇ ਅਮਨ ਅਰੋੜਾ ਦੀ ਮੌਜੂਦਗੀ ਵਿੱਚ ਪੰਜਾਬ ਐਗਰੋ ਫੂਡਗ੍ਰੇਨਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਹੜ੍ਹ ਪ੍ਰਭਾਵਿਤ ਇਲਾਕਿਆਂ ਦੀਆਂ ਮੰਡੀਆਂ ਵਿੱਚ ਲੋੜੀਂਦੀਆਂ ਮੈਡੀਕਲ ਅਤੇ ਸਫਾਈ ਸਹੂਲਤਾਂ ਯਕੀਨੀ ਬਣਾਈਆਂ ਜਾਣ: ਲਾਲ ਚੰਦ ਕਟਾਰੂਚੱਕ

45 ਦਿਨਾ ਵਿੱਚ ਹਰ ਪੀੜਤ ਨੂੰ ਮਿਲੇਗਾ ਮੁਆਵਜ਼ਾ: ਸੀਐਮ ਮਾਨ

ਪੰਜਾਬ ਸਰਕਾਰ ਝੋਨੇ ਦਾ ਇੱਕ-ਇੱਕ ਦਾਣਾ ਖ਼ਰੀਦਣ ਲਈ ਪੂਰੀ ਤਰ੍ਹਾਂ ਤਿਆਰ: ਬਰਸਟ

ਪੰਜਾਬ ਦੇ ਰਾਜਪਾਲ ਨੇ ਪੀਪੀਐਸਸੀ ਦੇ ਦੋ ਅਧਿਕਾਰਤ ਮੈਂਬਰਾਂ ਨੂੰ ਸਹੁੰ ਚੁਕਾਈ

ਮੀਂਹ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਘਟਿਆ, ਪੰਜਾਬ ਨੂੰ ਮਿਲੀ ਰਾਹਤ