ਮੋਹਾਲੀ : ਪਿਤ੍ਰੂ ਪੱਖ ਦੇ ਮੌਕੇ 'ਤੇ ਮੋਹਾਲੀ ਦੇ ਸੈਕਟਰ-70 ਮਟੌਰ ਵਿੱਚ ਸਥਿਤ ਪ੍ਰਾਚੀਨ ਸ਼੍ਰੀ ਸੱਤਿਆ ਨਾਰਾਇਣ ਮੰਦਰ ਵਿੱਚ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮਦਿਨ ਮਨਾਇਆ ਗਿਆ। ਇਸ ਮੌਕੇ ਜਿੱਥੇ ਮੋਹਾਲੀ ਸ਼ਹਿਰ ਦੇ ਵੱਖ-ਵੱਖ ਸਮਾਜ ਸੇਵਕਾਂ ਅਤੇ ਹੋਰ ਪਤਵੰਤਿਆਂ ਨੇ ਆਪਣੀ ਹਾਜ਼ਰੀ ਭਰੀ ਅਤੇ ਸ਼੍ਰੀਮਦ ਭਾਗਵਤ ਅੱਗੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ, ਉੱਥੇ ਹੀ ਤਿਰਲੋਕੀ ਨਾਥ, ਸਾਬਕਾ ਕੌਂਸਲਰ ਅਸ਼ੋਕ ਝਾਅ, ਪ੍ਰਵੀਨ, ਕੇ.ਕੇ. ਸੈਣੀ, ਨਰਿੰਦਰ ਵਤਸ, ਵਿਭੂਤੀ ਮਿਸ਼ਰਾ ਅਤੇ ਹੋਰ ਪਤਵੰਤਿਆਂ ਨੂੰ ਮੁੱਖ ਯਜ਼ਮਾਨ ਸਮਾਜ ਸੇਵਕ ਅਤੇ ਰਤਨ ਕਾਲਜ ਦੇ ਐਮ.ਡੀ. ਸੁੰਦਰ ਲਾਲ ਅਗਰਵਾਲ ਪਰਿਵਾਰ ਅਤੇ ਕਥਾ ਵਿਆਸ ਆਚਾਰੀਆ ਇੰਦਰਮਣੀ ਤ੍ਰਿਪਾਠੀ ਵਲੋਂ ਸਨਮਾਨਿਤ ਕੀਤਾ। ਇਸ ਮੌਕੇ ਭਜਨ ਗਾਇਕਾਂ ਨੇ ਸ਼ਾਨਦਾਰ ਮਾਹੌਲ ਬਣਾਇਆ ਅਤੇ ਸ਼ਰਧਾਲੂਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ, ਜਿਸ ਤੋਂ ਬਾਅਦ ਮਹਾਂ ਆਰਤੀ ਅਤੇ ਅਟੁੱਟ ਭੰਡਾਰਾ ਵੀ ਆਯੋਜਿਤ ਕੀਤਾ ਗਿਆ।