Friday, May 17, 2024

National

ਪੰਜਾਬ 'ਚ ਬਦਲੀਆਂ/ਤਾਇਨਾਤੀਆਂ 'ਤੇ 20 ਜੂਨ ਤੱਕ ਮੁਕੰਮਲ ਰੋਕ

June 09, 2021 07:13 PM
SehajTimes

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਬਦਲੀਆਂ/ਤਾਇਨਾਤੀਆਂ 'ਤੇ 20 ਜੂਨ ਤੱਕ ਮੁਕੰਮਲ ਰੋਕ ਲਗਾ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਪ੍ਰਸੋਨਲ ਵਿਭਾਗ ਵਲੋਂ 30-04-2021 ਨੂੰ ਪੰਜਾਬ ਰਾਜ ਦੇ ਵਿਭਾਗਾਂ/ਅਦਾਰਿਆਂ ਵਿੱਚ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ ਅਤੇ ਤਾਇਨਾਤੀਆਂ ਦਾ ਸਮਾਂ 31-05-2021 ਤੱਕ ਰੱਖਿਆ ਗਿਆ ਸੀ।ਉਹਨਾਂ ਅੱਗੇ ਦੱਸਿਆ ਕਿ 27-05-2021 ਨੂੰ ਇਕ ਹੋਰ ਪੱਤਰ ਰਾਹੀਂ ਕੋਵਿਡ ਦੀ ਸਥਿਤੀ ਦੇ ਮੱਦੇਨਜ਼ਰ ਬਦਲੀਆਂ/ਤਾਇਨਾਤੀਆਂ 'ਤੇ ਮਿਤੀ 05-06-2021 ਤੱਕ ਰੋਕ ਲਗਾਈ ਗਈ ਸੀ। ਹੁਣ ਸਰਕਾਰ ਵੱਲੋਂ ਇਸ ਮਾਮਲੇ ਨੂੰ ਮੁੜ ਤੋਂ ਵਿਚਾਰਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਕੋਵਿਡ ਦੀ ਮਹਾਮਾਰੀ ਦੇ ਮੱਦੇਨਜ਼ਰ ਬਦਲੀਆਂ/ਤਾਇਨਾਤੀਆਂ 'ਤੇ 20-06-2021 ਤੱਕ ਮੁਕੰਮਲ ਰੋਕ ਹੋਵੇਗੀ। ਬੁਲਾਰੇ ਅਨੁਸਾਰ ਜਿਹੜੇ ਪ੍ਰਬੰਧਕੀ ਵਿਭਾਗਾਂ ਵੱਲੋਂ ਬਦਲੀਆਂ/ਤਾਇਨਾਤੀਆਂ ਦੇ ਹੁਕਮ ਕੀਤੇ ਜਾ ਚੁੱਕੇ ਹਨ, ਉਹ ਵੀ 20-06-2021 ਤੱਕ ਰੋਕ ਵਿੱਚ ਰੱਖੀਆਂ ਜਾਣਗੀਆਂ।

Have something to say? Post your comment