ਪੰਜਾਬ ਨਾਲ ਖੜਨਾ ਪੰਜਾਬੀਆਂ ਦਾ ਮੁਢਲਾ ਫਰਜ਼ : ਸਾਹਿਲ ਜੌੜਾ
ਸੁਨਾਮ : ਹੜ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਲੋੜਵੰਦਾਂ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਣ ਅਤੇ ਨਕਦੀ ਦੇਕੇ ਸੇਵਾ ਵਿੱਚ ਜੁਟੇ ਨੌਜਵਾਨਾਂ ਗੈਰ ਸਿਆਸੀ ਸੰਸਥਾ 'ਪੁੱਤ ਪੰਜਾਬ ਦੇ' ਸੰਸਥਾ - ਜੌੜਾ ਪੰਜਾਬ (ਗੈਰ ਸਿਆਸੀ) ਦੇ ਸੰਸਥਾਪਕ ਰੋਹਿਤ ਜੌੜਾ (ਜੌੜਾ ਪੰਜਾਬ) ਅਤੇ ਉਨ੍ਹਾਂ ਦੀ ਟੀਮ ਦੇ ਸਹਿਯੋਗ ਨਾਲ ਸੁਲਤਾਨਪੁਰ ਲੋਧੀ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਅਜਨਾਲਾ ਦੇ ਪਿੰਡਾਂ ਚ' ਜਾਕੇ ਜ਼ਮੀਨੀ ਪੱਧਰ ਤੇ ਲੋੜਵੰਦ ਲੋਕਾਂ ਦੇ ਹਲਾਤਾਂ ਨੂੰ ਦੇਖਕੇ ਦੋ ਲੱਖ ਰੁਪਏ ਦੀ ਵਿੱਤੀ ਸੇਵਾ ਕੀਤੀ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਹਿਲ ਜੌੜਾ ਨੇ ਕਿਹਾ ਕਿ ਪੰਜਾਬ ਨਾਲ ਖੜ੍ਹਨਾ ਪੰਜਾਬੀਆਂ ਦਾ ਹੀ ਫ਼ਰਜ਼ ਹੈ, ਆਪਣੇ ਲੋਕਾਂ ਲਈ ਕੁੱਝ ਕਰੀਏ ਤੇ ਇਹ ਪੰਜਾਬ ਤੇ ਜੋ ਸੰਕਟ ਆਇਆ, ਇੱਕਠੇ ਹੋਕੇ ਉਸ ਨਾਲ ਨਜਿੱਠੀਏ ਕਿਉਂਕਿ ਪੰਜਾਬ ਪੰਜ-ਆਬਾਂ ਦੀ ਸਾਂਝੀ ਧਰਤੀ ਹੈ ਨਾ ਕਿ ਮਾਝਾ, ਮਾਲਵਾ, ਦੋਆਬਾ, ਪੁਆਧ ਵਿੱਚ ਵੰਡੀ ਹੋਈ। ਉਨ੍ਹਾਂ ਆਖਿਆ ਕਿ ਅਕਾਲ ਪੁਰਖ ਵੱਲੋਂ ਨੌਜਵਾਨਾਂ ਸਿਰ ਲਾਈ ਸੇਵਾ ਨੂੰ ਨੌਜਵਾਨਾਂ ਦੇ ਸਹਿਯੋਗ ਨਾਲ ਨਿਭਾਇਆ ਜਾ ਰਿਹਾ ਹੈ। ਹੜਾਂ ਨਾਲ ਫੈਲਣ ਵਾਲੀਆਂ ਮੌਸਮੀ ਬਿਮਾਰੀਆਂ ਤੋਂ ਬਚਾਉਣ ਲਈ ਮੈਡੀਕਲ ਚੈੱਕਅਪ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ, ਬੰਨ ਲਗਾਉਣ ਲਈ (ਜ਼ੀਰਾ-ਮੱਖੂ) ਵਿਖੇ ਸੇਵਾਵਾਂ ਨਿਭਾਉਣ ਵਿੱਚ ਜੁਟੇ ਹੋਏ ਹਨ । ਪਿੰਡ ਮਾਛੀ ਕੇ ਜ਼ਿਲ੍ਹਾ ਮੋਗਾ ਵਿਖੇ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਡਾਕਟਰ ਬਲਜੀਤ ਸਿੰਘ ਗਿੱਲ ਮੈਡੀਕਲ ਕੈਂਪ ਦੀ ਸੇਵਾ ਨਿਭਾਅ ਰਹੇ ਹਨ ਅਤੇ ਲਗਭਗ 600 ਦੇ ਕਰੀਬ ਹੜ੍ਹਾਂ ਕਾਰਨ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਏ ਮਰੀਜ਼ਾਂ ਦੇ ਲੀਵਰ ਅਤੇ ਹੋਰ ਟੈਸਟ ਕਰਕੇ ਮੁੱਢਲਾ ਇਲਾਜ ਕੀਤਾ ਜਾ ਰਿਹਾ ਹੈ। ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਅੱਗੇ ਵੀ ਜਿਉਂ ਪਾਣੀ ਦਾ ਪੱਧਰ ਘਟਦਾ ਹੈ ਤਾਂ ਫਿਰੋਜ਼ਪੁਰ (ਬਾਰਡਰ ਰੇਂਜ) ਦੇ ਕੁੱਝ ਪਿੰਡ ਜਿਨ੍ਹਾਂ ਤੱਕ ਹਾਲੇ ਤੱਕ ਮੱਦਦ ਨਹੀਂ ਸੀ ਪਹੁੰਚੀ, ਉੱਥੇ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਲਈ ਡੀਜ਼ਲ, ਟਰੈਕਟਰ ਟਰਾਲੀਆਂ, ਮੈਡੀਕਲ ਵੈਨ, ਦਵਾਈਆਂ ਅਤੇ ਸੁੱਕੇ ਲੰਗਰ ਦੀ ਸੇਵਾ ਭੇਜਾਂਗੇ। ਸੁਨਾਮ ਦੇ ਜੰਮਪਲ ਨੌਜਵਾਨ ਸਾਹਿਲ ਜੌੜਾ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੀ ਸੇਵਾ ਵਿੱਚ 'ਪੁੱਤ ਪੰਜਾਬ ਦੇ' ਸਮੂਹ ਟੀਮ ਜੌੜਾ ਪੰਜਾਬ (ਰੋਹਿਤ ਜੌੜਾ), ਮਨਪ੍ਰੀਤ ਸਿੰਘ ਵੜੈਚ (ਮਨੀ), ਐਡਵੋਕੇਟ ਸਤਬੀਰ ਸਿੰਘ ਸਾਹੀ (ਸੰਗਰੂਰ), ਗੁਰਸੇਵਕ ਸੰਧੂ (ਸਰਪੰਚ ਗੋਲੂਵਾਲਾ ਮੋਗਾ), ਹਰ ਸੰਧੂ (ਸਰਪੰਚ ਜੋਗੇਵਾਲਾ ਫਿਰੋਜ਼ਪੁਰ), ਕਰਮਜੀਤ ਸਿੰਘ (ਟਿੰਕੂ) ਦਾ ਵਿਸ਼ੇਸ਼ ਸਹਿਯੋਗ ਰਿਹਾ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਆਓ ਕੁਦਰਤੀ ਆਫ਼ਤਾਂ ਨਾਲ ਜੂਝ ਰਹੇ ਲੋਕਾਂ ਦੀ ਮੱਦਦ ਲਈ ਬਿਨਾਂ ਕਿਸੇ ਸਿਆਸੀ ਮੰਤਵ ਤੋਂ ਮਨੁੱਖਤਾ ਦੀ ਸੇਵਾ ਕਰੀਏ।
ਫਾਈਲ 11--- ਸੇਵਾ ਸੁਨਾਮ