ਐਸ ਏ ਐਸ ਨਗਰ : ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਐਸਏਐਸ ਨਗਰ ਇਕਾਈ ਦੀ ਮੀਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਇੰਸਪੈਕਟਰ ਰਿਟਾ. ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਦਫਤਰ ਥਾਣਾ ਫੇਸ 11 ਦੇ ਕੰਪਲੈਕਸ ਵਿਖੇ ਹੋਈ। ਮੀਟਿੰਗ ਦੇ ਵਿੱਚ ਜ਼ਿਲ੍ਹੇ ਦੇ ਸੇਵਾ ਮੁਕਤ ਕਾਫੀ ਗਿਣਤੀ ਦੇ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਦਲਜੀਤ ਸਿੰਘ ਕੈਲੋਂ ਤੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਇੰਸਪੈਕਟਰ ਰਿਟਾ. ਨੇ ਦੱਸਿਆ ਕਿ ਐਸੋਸੀਏਸ਼ਨ ਦੇ ਮੈਂਬਰਾਂ ਨੇ ਹਰ ਪੀੜਤਾਂ ਦੀ ਮਦਦ ਲਈ ਵਿੱਤੀ ਫੰਡ ਇਕੱਠਾ ਕੀਤਾ ਅਤੇ ਥੋੜੇ ਦਿਨ ਹੋਰ ਐਸੋਸੀਏਸ਼ਨ ਦੇ ਸਬੰਧਤ ਮੈਂਬਰਾਂ ਨਾਲ ਤਾਲਮੇਲ ਕਰਕੇ ਹੋਰ ਫ਼ੰਡ ਇਕੱਠਾ ਕਰਨ ਦਾ ਫੈਸਲਾ ਕੀਤਾ ਗਿਆ। ਸੂਬਾ ਜਰਨਲ ਸਕੱਤਰ ਮਹਿੰਦਰ ਸਿੰਘ ਇੰਸਪੈਕਟਰ ਰਿਟਾ. ਨੇ ਕਿਹਾ ਕਿ ਉਹਨਾਂ ਦੀ ਐਸੋਸੀਏਸ਼ਨ ਦੀਆਂ 27 ਜ਼ਿਲ੍ਹਾ ਇਕਾਈਆਂ ਦੇ ਮੈਂਬਰ ਆਪੋ ਆਪਣੇ ਜ਼ਿਲ੍ਹਿਆਂ ਅਤੇ ਨੇੜਲੇ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਪੀੜਤਾਂ ਦੀ ਮਦਦ ਕਰਨ ਵਿੱਚ ਲੱਗੇ ਹੋਏ ਹਨ। ਮੀਟਿੰਗ ਵਿੱਚ ਸਵਰਨ ਸਿੰਘ ਮੌਲੀ ਐਸਪੀ ਰਿਟਾ, ਸਤਨਾਮ ਸਿੰਘ ਡੀਐਸਪੀ ਰਿਟਾ, ਰਘਬੀਰ ਸਿੰਘ ਕ੍ਰਾਈਮ ਰੀਡਰ, ਨਿਕਾ ਰਾਮ, ਰਤਨ ਸਿੰਘ ਜ਼ੀਰਕਪੁਰ, ਜਸਵੰਤ ਸਿੰਘ ਜ਼ੀਰਕਪੁਰ, ਹਰਭਿੰਦਰ ਕੁਮਾਰ, ਮਨਮੋਹਨ ਸਿੰਘ ਕਾਹਲੋਂ, ਬਹਾਦਰ ਸਿੰਘ ਭਾਗੋ ਮਾਜਰਾ, ਕਿਸ਼ੋਰ ਚੰਦ ਕਟੋਚ, ਚੈਨ ਸਿੰਘ ਕੁਰਾਲੀ, ਜਸਮੇਰ ਸਿੰਘ ਮੌਜਪੁਰ, ਇੰਦਰ ਸਿੰਘ ਸਰਹੰਦੀ, ਸੁਖਜਿੰਦਰ ਸਿੰਘ ਦੇਸੂ ਮਾਜਰਾ (ਸਾਰੇ ਸੇਵਾ ਮੁਕਤ ਰਿਟਾ. ਇੰਸਪੈਕਟਰ) ਵੀ ਹਾਜ਼ਰ ਸਨ।