ਸਰਕਲ ਅਮਲੋਹ ਸ਼ਹਿਰੀ ਦੇ ਆਗੂਆਂ ਤੇ ਵਰਕਰਾਂ ਨਾਲ ਕੀਤੀ ਵਿਸ਼ੇਸ਼ ਮੀਟਿੰਗ
ਅਮਲੋਹ : ਹੜਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਵਿਸ਼ੇਸ਼ ਯੋਗਦਾਨ ਪਾਉਣ ਲਈ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਸਰਕਲ ਅਮਲੋਹ ਸ਼ਹਿਰੀ ਦੇ ਵਰਕਰਾਂ ਤੇ ਆਗੂਆਂ ਨਾਲ ਪਾਰਟੀ ਦਫ਼ਤਰ ਅਮਲੋਹ ਵਿਖੇ ਮੀਟਿੰਗ ਕਰਨ ਸਮੇਂ ਕੀਤਾ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਤੇ ਪਹਿਰਾ ਦਿੰਦੇ ਹੋਏ ਹੜਪੀੜਤਾ ਦੀ ਸਹਾਇਤਾ ਲਈ 1 ਲੱਖ ਰੁਪਏ ਦੀ ਰਾਸ਼ੀ ਦੇ ਕਿ ਪੀੜਤ ਪਰਿਵਾਰਾਂ ਲਈ ਹਲਕਾ ਅਮਲੋਹ ਅੰਦਰ ਸਹਾਇਤਾ ਰਾਸ਼ੀ ਲਈ ਅਗਾਜ਼ ਕੀਤਾ। ਉਹਨਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਹੜਪੀੜਤ ਪਰਿਵਾਰਾਂ ਨੂੰ ਤੁਹਾਡੀ ਸਹਾਇਤਾ ਲਈ ਦੀ ਵਧੇਰੇ ਲੋੜ ਹੈ। ਕਿਉਂ ਕਿ ਉਹਨਾਂ ਨੂੰ ਪੈਰਾ ਤੇ ਮੁੜ ਖੜਾਂ ਕਰਨ ਲਈ ਅੱਜ ਹਰ ਤਰ੍ਹਾਂ ਦੀ ਸਹਾਇਤਾ ਉਹਨਾਂ ਲੋਕਾਂ ਲਈ ਸਹਾਈ ਹੈ। ਰਾਜੂ ਖੰਨਾ ਨੇ ਹਲਕਾ ਅਮਲੋਹ ਦੇ ਸਮੁੱਚੇ ਵਰਕਰਾਂ ਤੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਅਪਣਾ ਅਪਣਾ ਦਸਵੰਧ ਕੱਢਦੇ ਹੋਏ ਹੜਪੀੜਤਾ ਦੀ ਸਹਾਇਤਾ ਲਈ ਯੋਗਦਾਨ ਪਾਉਣ।ਤਾ ਜੋ ਪੰਜਾਬ ਸ਼੍ਰੋਮਣੀ ਅਕਾਲੀ ਦਲ ਵੱਲੋਂ ਜ਼ਲਦ ਹੜਪੀੜਤ ਪਰਿਵਾਰਾਂ ਲਈ ਸਹਾਇਤਾ ਸਮੱਗਰੀ ਪਹੁੰਚਾਈ ਜਾ ਸਕੇ। ਉਹਨਾਂ ਅਮਲੋਹ ਸ਼ਹਿਰ ਦੀਆਂ ਸਮੱਸਿਆਂਵਾਂ ਸਬੰਧੀ ਵੀ ਸਹਿਰ ਦੇ ਵਰਕਰਾਂ ਤੇ ਆਗੂਆਂ ਨਾਲ ਵਿਚਾਰਾਂ ਵਿਟਾਂਦਰਾ ਕੀਤਾ।ਰਾਜੂ ਖੰਨਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਪਿਛਲੇ ਵੀਹ ਦਿਨਾਂ ਤੋਂ ਪੰਜਾਬ ਦੇ ਕੋਨੇ ਕੋਨੇ ਤੇ ਜਾ ਕਿ ਹੜਪੀੜਤਾ ਦੀ ਹਰ ਪੱਖ ਤੋਂ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਸੀਨੀਅਰ ਆਗੂ ਕਰਮਜੀਤ ਸਿੰਘ ਭਗੜਾਣਾ, ਸੀਨੀਅਰ ਆਗੂ ਕੈਪਟਨ ਜਸਵੰਤ ਸਿੰਘ ਬਾਜਵਾ, ਸੀਨੀਅਰ ਆਗੂ ਰਣਜੀਤ ਸਿੰਘ ਘੋਲਾ ਰੁੜਕੀ,ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਯੂਥ ਆਗੂ ਕੰਵਲਜੀਤ ਸਿੰਘ ਗਿੱਲ,ਡਾ ਅਰੁਜਨ ਸਿੰਘ ਅਮਲੋਹ,ਨੰਬਰਦਾਰ ਪਰਮਿੰਦਰ ਸਿੰਘ ਨੀਟਾ ਸੰਧੂ,ਸਾਸਤਰੀ ਗੁਰੂ ਦੱਤ ਸ਼ਰਮਾ, ਬਲਵੰਤ ਸਿੰਘ ਮਾਨ, ਰਾਜਿੰਦਰ ਸਿੰਘ ਰਾਜੀ ਬਲਿੰਗ,ਰੇਸ਼ਮ ਸਿੰਘ ਵਿਰਕ,ਦਰਸਨ ਸਿੰਘ ਔਲਖ, ਬਲਤੇਜ ਸਿੰਘ ਅਮਲੋਹ, ਮਿੰਟੂ ਅਰੌੜਾ, ਚਮਕੌਰ ਸਿੰਘ ਤੰਦਾਬੱਧਾ, ਪ੍ਰਿਥੀਪਾਲ ਸਿੰਘ ਜੇ ਈ, ਗੁਰਪ੍ਰੀਤ ਸਿੰਘ ਗੁਰੀ, ਸੁਖਵਿੰਦਰ ਸਿੰਘ ਕਾਲਾ ਅਰੌੜਾ,ਪਰਮਜੀਤ ਸਿੰਘ ਔਜਲਾ,ਬਾਬਾ ਹਰਜੀਤ ਸਿੰਘ, ਬੀਬੀ ਗੁਰਮੀਤ ਕੌਰ ਵਿਰਕ, ਬੀਬੀ ਬਬਲੀ ਅਮਲੋਹ, ਬੀਬੀ ਗੁਰਦੀਪ ਕੌਰ ਅਮਲੋਹ, ਬੀਬੀ ਜਸਵਿੰਦਰ ਕੌਰ ਬੇਬੀ,ਨਾਹਰ ਸਿੰਘ ਰੰਗੀਲਾ, ਗੁਰਮੇਲ ਸਿੰਘ ਅਮਲੋਹ, ਰਮੇਸ਼ ਕੁਮਾਰ ਅਰੌੜਾ, ਜਥੇਦਾਰ ਮੱਖਣ ਸਿੰਘ,ਮੋਹਣ ਸਿੰਘ ਧਰਮਗੜ੍ਹ, ਰਾਜਿੰਦਰ ਸਿੰਘ ਹੈਪੀ,ਪਵਨ ਕੁਮਾਰ ਰਾਜੂ, ਗੁਰਮੇਲ ਸਿੰਘ ਅਮਲੋਹ,ਰੋਹਿਤ ਕੁਮਾਰ ਅਮਲੋਹ,ਸਿੰਦਰ ਸਿੰਘ ਪੇਸ਼ੀ,ਰਾਜੀਵ ਕੁਮਾਰ ਰਾਜੂ, ਏਕਨੂਰ ਸਿੰਘ, ਸੁਖਦੇਵ ਸਿੰਘ ਅਮਲੋਹ, ਮਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਵਰਕਰ ਤੇ ਆਗੂ ਮੌਜੂਦ ਸਨ।