Tuesday, September 09, 2025

Malwa

ਸਿਹਤ ਮੰਤਰੀ ਵੱਲੋਂ ਪਾਤੜਾਂ ਅਤੇ ਸਮਾਣਾ ਹਸਪਤਾਲਾਂ ਦਾ ਦੌਰਾ

September 07, 2025 09:50 PM
SehajTimes
 
 
ਪਾਤੜਾਂ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਨੇ ਅੱਜ ਪਾਤੜਾਂ ਅਤੇ ਸਮਾਣਾ ਸਥਿਤ ਸਰਕਾਰੀ ਹਸਪਤਾਲਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲਾਂ ਵਿੱਚ ਉਪਲੱਬਧ ਸਹੂਲਤਾਂ ਦੀ ਸਮੀਖਿਆ ਕੀਤੀ, ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਸਟਾਫ਼ ਨਾਲ ਰੂ-ਬ-ਰੂ ਹੋਏ।
ਸਿਹਤ ਮੰਤਰੀ ਨੇ ਸਿੱਧਾ ਵਾਰਡਾਂ ਵਿੱਚ ਜਾ ਕੇ ਮਰੀਜ਼ਾਂ ਦਾ ਹਾਲ ਪੁੱਛਿਆ ਅਤੇ ਉਨ੍ਹਾਂ ਦੇ ਇਲਾਜ ਤੇ ਸੰਤੁਸ਼ਟੀ ਸੰਬੰਧੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਓਹਨਾ ਆਸ਼ਾ ਵਰਕਰਾਂ ਨੂੰ ਮੈਡੀਸਨ ਕਿੱਟਾਂ ਦਿੱਤੀਆ ਤਾਂ ਜੀ ਪਿੰਡ ਦੇ ਲੋਕਾਂ ਨੂੰ ਘਰੋ ਘਰ ਜਾ ਕੇ ਲੋਕਾਂ ਨੂੰ ਕਿੱਟਾਂ ਦੇਣ ਅਤੇ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ।

ਸਿਹਤ ਮੰਤਰੀ ਨੇ ਮੌਕੇ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਗੁਣਵੱਤਾ ਭਰਪੂਰ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਟਾਫ਼ ਨਰਸਾਂ ਦੀ ਘਾਟ ਨੂੰ ਪੂਰਾ ਕਰਨ ਲਈ ਨਵੀਆਂ ਭਰਤੀਆਂ ਜਲਦੀ ਕੀਤੀਆਂ ਜਾਣਗੀਆਂ।ਓਹਨਾ ਕਿਹਾ ਕਿ ਸੂਬੇ ਦੇ ਮੁੱਖ ਹਸਪਤਾਲਾਂ ਵਿੱਚ 24 ਘੰਟੇ ਐਮਰਜੈਂਸੀ ਸੇਵਾਵਾਂ ਅਤੇ ਸਿਹਤ ਸਹੂਲਤਾਂ ਚਲਾਉਣ ਦੀ ਯੋਜਨਾ 'ਤੇ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ।
ਡਾ ਬਲਬੀਰ ਸਿੰਘ ਨੇ ਕਿਹਾ ਕਿ ਪਾਤੜਾਂ ਅਤੇ ਸਮਾਣਾ ਵਰਗੇ ਖੇਤਰੀ ਹਸਪਤਾਲਾਂ ਨੂੰ ਵੀ ਉੱਚ ਪੱਧਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਜੋ ਆਮ ਲੋਕਾਂ ਨੂੰ ਆਪਣੇ ਇਲਾਕੇ ਵਿੱਚ ਹੀ ਬਿਹਤਰ ਇਲਾਜ ਮਿਲ ਸਕੇ ।

ਸਿਹਤ ਮੰਤਰੀ ਨੇ ਸਿਹਤ ਵਿਭਾਗ ਦੇ ਸਟਾਫ਼ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹਸਪਤਾਲਾਂ ਦੇ ਡਾਕਟਰ, ਨਰਸਾਂ ਅਤੇ ਹੋਰ ਸਟਾਫ਼ ਨੇ ਆਪਣੇ ਕੰਮ ਦੇ ਜ਼ਰੀਏ ਸੇਵਾ ਭਾਵਨਾ ਦਾ ਪਰਚਾ ਲਹਿਰਾਇਆ ਹੈ।
ਸਿਹਤ ਮੰਤਰੀ ਨੇ ਹਸਪਤਾਲ ਪ੍ਰਬੰਧਨ ਨੂੰ ਨਿਰਦੇਸ਼ ਦਿੱਤੇ ਕਿ ਮਰੀਜ਼ਾਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਹਰ ਪੱਖੋਂ ਉਨ੍ਹਾਂ ਦੀ ਦੇਖਭਾਲ ਵਿਚ ਕੋਈ ਕਸਰ ਨਾ ਛੱਡੀ ਜਾਵੇ।
ਇਸ ਮੌਕੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾ ਮਾਜਰਾ, ਪਾਤੜਾਂ ਤੋਂ ਵਿਧਾਇਕ ਕੁਲਵੰਤ ਬਾਜ਼ੀਗਰ, ਐਸ ਡੀ ਐਮ ਪਾਤੜਾਂ ਅਸ਼ੋਕ ਕੁਮਾਰ, ਐਸ ਡੀ ਐਮ ਸਮਾਣਾ ਰਿਚਾ ਗੋਇਲ ਅਤੇ ਸਿਵਲ ਸਰਜਨ ਜਗਪਾਲ ਇੰਦਰ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

Have something to say? Post your comment

 

More in Malwa

ਲੜੀਵਾਰ ਗੁਰਮਤਿ ਸਮਾਗਮਾਂ ਦੀ ਗੁਰਦੁਆਰਾ ਟਾਹਲੀ ਸਾਹਿਬ ਤੋਂ ਚੜ੍ਹਦੀ ਕਲਾ ਨਾਲ ਹੋਈ ਅਰੰਭਤਾ

ਚੋਰੀ ਦੇ ਕੇਸ ਵਿੱਚੋਂ ਬਾ-ਇੱਜ਼ਤ ਬਰੀ

ਪ੍ਰਸ਼ਾਸਨ ਨੂੰ ਨਹੀਂ ਦਿਖ ਰਹੇ ਗਰੀਬਾਂ ਦੇ ਡਿੱਗੇ ਘਰ : ਗੋਲਡੀ

ਬੀਤੇ ਦਿਨੀ ਪਿੰਡ ਢੈਂਠਲ ਦੇ ਲਖਵਿੰਦਰ ਸਿੰਘ ਤੇ ਹਮਲਾ ਕਰਨ ਵਾਲਾ ਦੋਸ਼ੀ ਗ੍ਰਿਫਤਾਰ

ਪੀੜਤਾਂ ਦੀ ਸਹਾਇਤਾ ਕਰਨ ਲਈ ਰਣਨੀਤੀ ਉਲੀਕੀ : ਨਾਨਕ ਸਿੰਘ ਅਮਲਾ ਸਿੰਘ ਵਾਲਾ

ਸੋਹੀਆਂ ਤੇ ਦੀਵਾਨਾ ਨੇੜੇ ਬੱਸੀਆਂ ਡਰੇਨ ਹਰੀ ਬੂਟੀ ਨਾਲ ਭਰੀ

ਹੜ੍ਹਾਂ ਨਾਲ ਘਿਰੇ ਲੋਕਾਂ ਦੀ ਤੁਰੰਤ ਸਾਰ ਲਈ ਜਾਵੇ, ਪਰ ਹਕੀਕਤ ਵਿਚ ਪੰਜਾਬ ਤੇ ਕੇਂਦਰ ਸਰਕਾਰ ਸਿਰਫ਼ ਬਿਆਨਬਾਜ਼ੀ ਤੱਕ ਹੀ ਸੀਮਤ : ਮੋੜ 

ਹੜਪੀੜਤ ਪਰਿਵਾਰਾਂ ਨੂੰ ਮੁੜ ਖੜਾਂ ਕਰਨ ਲਈ ਹਰ ਵਰਕਰ ਤੇ ਆਗੂ ਸਹਾਇਤਾ ਲਈ ਯੋਗਦਾਨ ਪਾਵੇ : ਰਾਜੂ ਖੰਨਾ

ਵਿਧਾਇਕ ਬਲਕਾਰ ਸਿੱਧੂ ਵੱਲੋਂ ਮੀਂਹ ਪੀੜਤ ਪਿੰਡਾਂ ਦਾ ਦੌਰਾ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਲੋੜਵੰਦ ਲਈ ਯੋਗ ਉਪਰਾਲੇ ਕਰ ਰਹੀ ਹੈ : ਭਾਈ ਖਾਲਸਾ