Monday, September 15, 2025

Malwa

ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੋਸਾਇਟੀ ਮੋਗਾ ਦੇ ਵੱਲੋਂ ਅੱਠਵਾਂ ਸਵੈ ਇੱਛਕ ਖੂਨਦਾਨ ਕੈਂਪ ਲਗਾਇਆ

September 07, 2025 09:37 PM
SehajTimes

 

ਮੋਗਾ : ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਬਲੱਡ ਸੇਵਾ ਸੋਸਾਇਟੀ ਮੋਗਾ ਦੇ ਵੱਲੋਂ ਅੱਠਵਾਂ ਸਵੈ ਇੱਛਕ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ , ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਨੇ ਹਿੱਸਾ ਲਿਆ। ਇਸ ਕੈਂਪ ਦੇ ਵਿੱਚ 395 ਖੂਨ ਦਾਨੀਆਂ ਨੇ ਖ਼ੂਨ ਦਾਨ ਕੀਤਾ। ਇਸ ਕੈਂਪ ਬਾਰੇ ਸਰਪ੍ਰਸਤ ਗੁਰਪ੍ਰੀਤ ਸਿੰਘ ਗਿੱਲ, ਪ੍ਰਧਾਨ ਗੁਰਜੋਤ ਸਿੰਘ ਅਤੇ ਚੇਅਰਮੈਨ ਰਾਗਵ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਖੂਨਦਾਨ ਕੈਂਪ ਵਿੱਚ ਖੂਨ ਦਾਨੀਆਂ ਦਾ ਭਾਰੀ ਉਤਸ਼ਾਹ ਸੀ। ਉਹਨਾਂ ਨੇ ਭਰੋਸਾ ਦਵਾਇਆ ਕਿ ਜਿਹੜੇ ਵੀ ਵਿਅਕਤੀ ਸਾਡੇ ਇਸ ਕੈਂਪ ਵਿੱਚ ਖੂਨ ਦਾਨ ਕਰਕੇ ਗਏ ਹਨ ਜੇਕਰ ਉਹਨਾਂ ਨੂੰ ਕਦੇ ਵੀ ਪੰਜਾਬ ਵਿੱਚ ਕਿਤੇ ਵੀ ਲੋੜ ਪੈਂਦੀ ਹੈ ਤਾਂ ਉਹਨਾਂ ਦੇ ਲਈ ਖੂਨ ਦਾ ਪ੍ਰਬੰਧ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ। ਇਸ ਕੈਂਪ ਵਿੱਚ ਡਾਕਟਰ ਸੁਨੀਤਾ ਦੇਵੀ ਜੁਆਇੰਟ ਡਾਇਰੈਕਟਰ ਬਲੱਡ ਟਰਾਂਸਫਿਊਸ਼ਨ ਸਰਵਿਸਸ ਪੰਜਾਬ ਸਟੇਟ ਏਡਸ ਕੰਟਰੋਲ ਸੋਸਾਇਟੀ ਅਤੇ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਰੀਬਨ ਕੱਟ ਕੇ ਇਸ ਕੈਂਪ ਦਾ ਉਦਘਾਟਨ ਕੀਤਾ। ਸਰਪ੍ਰਸਤ ਗੁਰਪ੍ਰੀਤ ਸਿੰਘ ਗਿੱਲ, ਪ੍ਰਧਾਨ ਗੁਰਜੋਤ ਸਿੰਘ ਅਤੇ ਚੇਅਰਮੈਨ ਰਾਗਵ ਸ਼ਰਮਾ ਜੀ ਨੇ ਕੈਂਪ ਵਿੱਚ ਆਏ ਹੋਏ ਸਾਰੇ ਹੀ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ।
ਇਸ ਕੈਂਪ ਵਿੱਚ ਮਨਿੰਦਰ ਸਿੰਘ ਮਿੱਕੀ, ਜਸਦੀਪ ਸਿੰਘ ਗਿੱਲ, ਲਵਪ੍ਰੀਤ ਸਿੰਘ ਕੈਂਥ, ਹਰਪ੍ਰੀਤ ਸਿੰਘ ਖੀਵਾ, ਡਾ. ਸਰਬਜੀਤ ਕੌਰ ਬਰਾੜ, ਪਰਮਿੰਦਰ ਸਿੰਘ, ਬਾਬਾ ਚਰਨ ਸਿੰਘ ਅਤੇ ਉਹਨਾਂ ਦੀ ਸਮੁੱਚੀ ਟੀਮ, ਜਸਵੰਤ ਸਿੰਘ, ਜੈਦੀਪ ਸਿੰਘ, ਗੁਰਲੀਨ ਕੌਰ, ਸੱਤਪਾਲ ਸਿੰਘ ਕੰਡਾ, ਹਰਪਾਲ ਸਿੰਘ ਪਾਲਾ, ਬਲਤੇਜ ਸਿੰਘ ਮਹਿਰੋ, ਗੁਰਸੇਵਕ ਸਿੰਘ ਸਨਿਆਸੀ, ਬਲਜੀਤ ਸਿੰਘ ਚਾਨੀ, ਕੁਲਵੰਤ ਸਿੰਘ ਕੰਤੀ, ਨਵਕਰਨ ਸਿੰਘ, ਪ੍ਰਗਟ ਸਿੰਘ, ਪਰਮਜੀਤ ਕੌਰ, ਭਾਵਨਾ ਬਾਂਸਲ, ਭਵਦੀਪ ਕੋਹਲੀ, ਲਵਲੀ ਸਿੰਗਲਾ, ਜਸਵੀਰ ਕੌਰ ਜੱਸੀ, ਇੰਦਰਜੀਤ ਕੌਰ, ਸੰਗੀਤਾ ਅਰੋੜਾ, ਡਾ. ਰਵੀਨੰਦਨ, ਵੇਨਕਾ ਗੋਇਲ, ਕੁਲਵੰਤ ਕੌਰ, ਗੁਰਪ੍ਰੀਤ ਕੌਰ, ਗੁਰਜੀਤ ਕੌਰ, ਮਮਤਾ, ਪਰਮਿੰਦਰ ਸਿੰਘ ਗੋਲੂ, ਕੁਲਦੀਪ ਸਿੰਘ ਕਲਸੀ, ਹਰਦਿਆਲ ਸਿੰਘ, ਜਗਰੂਪ ਸਿੰਘ, ਪਰਮਜੋਤ ਸਿੰਘ, ਅਮਨਪ੍ਰੀਤ ਸਿੰਘ ਨੋਨੀ ਅਤੇ ਸੋਸਾਇਟੀ ਦੇ ਹੋਰ ਬਹੁਤ ਸਾਰੇ ਮੈਂਬਰ ਹਾਜ਼ਰ ਸਨ

Have something to say? Post your comment