ਸੋਨੂੰ ਸੂਦ ਦੀ ਟੀਮ ਨੇ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਸਮੇਤ ਕਈ ਪਿੰਡਾਂ ਦਾ ਕੀਤਾ ਨਿਰੀਖਣ
ਮੋਗਾ : ਬਾਲੀਵੁੱਡ ਸਟਾਰ ਸੋਨੂ ਸੂਦ ਅਚਾਨਕ ਪਹੁੰਚੇ ਪੰਜਾਬ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਵਿੱਚ ਇਸ ਮੌਕੇ ਉਹਨਾਂ ਹੜ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਸ ਮੌਕੇ ਸੋਨੂੰ ਸੂਦ ਨਾਲ ਉਨ੍ਹਾਂ ਦੀ ਨਿੱਕੀ ਭੈਣ ਮਾਲਵਿਕਾ ਸੂਦ ਜੋ ਕਿ ਮੋਗਾ ਜ਼ਿਲ੍ਹੇ ਦੇ ਕਾਂਗਰਸੀ ਸੀਨੀਅਰ ਮੀਤ ਪ੍ਰਧਾਨ ਅਤੇ ਮੋਗਾ ਹਲਕਾ ਇੰਚਾਰਜ ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਮੌਕੇ ਸੋਨੂੰ ਸੂਦ ਨੇ ਸੁਲਤਾਨ ਲੋਧੀ ਦੇ ਬਾਊਪੁਰ ਕਦੀਮ, ਮੰਡ ਮੁਬਾਰਕਪੁਰ, ਭੈਣੀ ਕਾਦਰ, ਭੈਣੀ ਬਹਾਦੁਰ, ਮੰਡ ਮੁਹੰਮਦਾਬਾਦ, ਮੰਡ ਸਾਂਗਰਾ, ਬੰਦੂ ਜਦੀਦ, ਬੰਦੂ ਕਦੀਮ, ਅਕਾਲਪੁਰਖ, ਮੰਡ ਗੁਜਰ, ਰਾਮਪੁਰ ਗੋਰੇ, ਮੁਬਾਰਕਪੁਰ,ਭੀਮ ਕਦੀਮ, ਮਿੱਡੇਵਾਲਾ ਆਦਿ ਪਿੰਡਾਂ ਦਾ ਨਿਰੀਖਣ ਕੀਤਾ। ਇਸ ਮੌਕੇ ਸੋਨੂੰ ਸੂਦ ਨੇ ਭਾਵੁਕ ਹੁੰਦਿਆਂ ਪਿੰਡ ਵਾਸੀਆਂ ਨੂੰ ਭਰੋਸਾ ਦਵਾਇਆ ਕਿ ਨਾ ਕੇਵਲ ਉਹਨਾਂ ਦੀ ਇਸ ਮੌਕੇ ਸਹਾਇਤਾ ਕੀਤੀ ਜਾਵੇਗੀ ਬਲਕਿ ਜਦੋਂ ਇਹ ਪਾਣੀ ਉਤਰ ਗਿਆ ਉਸ ਤੋਂ ਬਾਅਦ ਮੁੜ ਵਸੇਵੇ ਵਾਸਤੇ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਕੀਤੀ ਜਾਵੇਗੀ। ਇਸ ਮੌਕੇ ਸੋਨੂ ਸੂਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਆਪਣੀ ਭੈਣ ਮਾਲਵਿਕਾ ਸੂਦ ਨੂੰ ਇਹ ਜਿੰਮੇਵਾਰੀ ਵਿਸ਼ੇਸ਼ ਤੌਰ 'ਤੇ ਦਿੱਤੀ ਸੀ ਕਿ ਕੋਈ ਵੀ ਜਰੂਰਤਮੰਦ ਜੋ ਉਹਨਾਂ ਦੇ ਸੰਪਰਕ ਵਿੱਚ ਆਉਂਦਾ ਹੈ ਸਹਾਇਤਾ ਤੋਂ ਵਾਂਝਾ ਨਾ ਰਹੇ ਅਤੇ ਉਹਨਾਂ ਦੀ ਭੈਣ ਵੱਲੋਂ ਇਹ ਜਿੰਮੇਵਾਰੀ ਇਸ ਬਿਪਤਾ ਦੇ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਬਾਖੂਬੀ ਨਿਭਾਈ ਜਾ ਰਹੀ ਹੈ। ਬਾਲੀਵੁੱਡ ਸਟਾਰ ਸੋਨੂ ਸੂਦ ਨੇ ਦੱਸਿਆ ਕਿ ਮੇਰੇ ਮਨ ਬੜਾ ਉਤਾਵਲਾ ਸੀ ਕਿ ਮੈਂ ਆਪਣੇ ਪੰਜਾਬ ਵਿੱਚ ਆਵਾਂ ਅਤੇ ਆਪਣੇ ਉਹਨਾਂ ਭਰਾਵਾਂ ਸਾਥੀਆਂ ਦੀ ਮਦਦ ਕਰਾਂ ਜੋ ਹੜਾਂ ਕਾਰਨ ਇਸ ਬਿਪਤਾ ਦੀ ਲਪੇਟ ਵਿੱਚ ਆਏ ਹਨ। ਸੋਨੂ ਸੂਦ ਨੇ ਦੱਸਿਆ ਕਿ ਅੱਜ ਉਨਾਂ ਦੀ ਇੱਕ ਵਿਸ਼ੇਸ਼ ਟੀਮ ਸੂਦ ਚੈਰਿਟੀ ਫਾਊਂਡੇਸ਼ਨ ਵਲੋਂ ਇਹਨਾਂ ਇਲਾਕਿਆਂ ਦਾ ਨਿਰੀਖਣ ਕਰੇਗੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਹਰ ਸੰਭਵ ਸਹਾਇਤਾ ਕੀਤੀ ਜਾਵੇ। ਸੋਨੂ ਸੂਦ ਨੇ ਦੱਸਿਆ ਕਿ ਉਹ ਪੰਜਾਬੀ ਹੀ ਕਿਆ ਜਿਸ ਦੇ ਦਿਲ ਵਿੱਚ ਦਰਦ ਨਾ ਹੋਵੇ ਅਤੇ ਆਪਣੇ ਪੰਜਾਬ ਨੂੰ ਪਿਆਰ ਨਾ ਕਰਦਾ ਹੋਵੇ। ਇਸ ਮੌਕੇ ਸੋਨੂ ਸੂਦ ਨੇ ਕਿਹਾ ਕਿ ਪੰਜਾਬ ਵਿੱਚ ਆਈ ਇਸ ਕੁਦਰਤੀ ਬਿਪਤਾ ਨੂੰ ਨਜਿਠਣ ਲਈ ਸਮੂਹ ਪੰਜਾਬੀ ਇੱਕਜੁੱਟ ਹੋ ਕੇ ਆਪਣੇ ਪੰਜਾਬੀ ਭਰਾਵਾਂ ਦਾ ਸਹਾਰਾ ਬਣਨ ਤਾਂ ਜੋ ਦੁਨੀਆਂ ਵਿੱਚ ਇੱਕ ਵਾਰ ਫਿਰ ਇਹ ਸਾਬਤ ਕਰ ਸਕੀਏ ਕਿ ਅਸੀਂ ਪੰਜਾਬੀ ਜਦੋਂ ਦੁਨੀਆ ਵਿੱਚ ਕਿਤੇ ਵੀ ਕੁਦਰਤੀ ਆਫਤਾਂ ਆਉਂਦੀਆਂ ਹਨ ਤਾਂ ਉੱਥੇ ਮਦਦ ਕਰਨ ਪਹੁੰਚ ਕੇ ਪਿੱਛੇ ਨਹੀਂ ਹਟਦੇ ਤਾਂ ਆਪਣਾ ਘਰ ਸਵਾਰਨ ਲਈ ਕਿਵੇਂ ਪਿੱਛੇ ਹਟਾਂਗੇ। ਇਸ ਮੌਕੇ ਬਾਲੀਵੁੱਡ ਸਟਾਰ ਸੋਨੂ ਸੂਦ ਨਾਲ ਉਹਨਾਂ ਦੀ ਭੈਣ ਮਾਲਵੀਕਾ ਸੂਦ ਤੋਂ ਇਲਾਵਾ ਗੌਤਮ ਸੱਚਰ ਅਤੇ ਰਾਜਨ ਬਾਂਸਲ ਆਦਿ ਹਾਜਰ ਸਨ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਫਿਲਮੀ ਅਦਾਕਾਰ ਸੋਨੂ ਸੂਦ ਨਾ ਕੇਵਲ ਹੜਾਂ ਮੌਕੇ ਆਪਣੇ ਪੰਜਾਬੀਆਂ ਦੀ ਸਹਾਇਤਾ ਲਈ ਅੱਗੇ ਆਏ ਹਨ ਬਲਕਿ ਇਸ ਤੋਂ ਪਹਿਲਾਂ ਵੀ ਕਰੋਨਾ ਕਾਲ ਦੌਰਾਨ ਉਹਨਾਂ ਦੇਸ਼ ਭਰ ਵਿੱਚ ਲੋਕਾਂ ਦੇ ਮਦਦ ਲਈ ਬਾਂਹ ਫੜੀ ਅਤੇ ਉਨ੍ਹਾਂ ਦੀ ਸਹਾਇਤਾ ਕੀਤੀ ਸੀ। ਸੋਨੂ ਸੂਦ ਦੇ ਪਰਿਵਾਰ ਤੇ ਉਨ੍ਹਾਂ ਦੀ ਟੀਮ ਵੱਲੋ ਸੂਦ ਚੈਰਿਟੀ ਫਾਊਂਡੇਸ਼ਨ ਜੋ ਕਿ ਜਰੂਰਤਮੰਦਾ ਦੀ ਸਹਾਇਤਾ ਲਈ ਅਤੇ ਬੱਚਿਆਂ ਦੀ ਪੜ੍ਹਾਈ ਤੋਂ ਇਲਾਵਾ ਗਰੀਬ ਪਰਿਵਾਰਾਂ ਦੇ ਇਲਾਜ ਲਈ ਬੜੇ ਲੰਬੇ ਸਮੇਂ ਤੋਂ ਨਿਰਪੱਖ ਸੇਵਾ ਨਿਭਾਅ ਰਹੀ ਹੈ।