Monday, September 15, 2025

Malwa

ਹਾਈਕੋਰਟ ਵਿਖੇ 1984 ਸਿੱਖ ਕਤਲੇਆਮ ਕੇਸਾਂ ਦੀ ਹੋਈ ਸੁਣਵਾਈ ਅਗਲੀ ਪੇਸੀ 2 ਦਸੰਬਰ ਨੂੰ 

September 07, 2025 08:29 PM
SehajTimes

 

 
ਮੋਗਾ : 2 ਨਵੰਬਰ1984 ਨੂੰ ਹਰਿਆਣੇ ਦੇ ਸ਼ਹਿਰ ਗੁੜਗਾਉਂ ਪਟੋਦੀ ਵਿਖੇ ਵਹਿਸੀਆਨਿ ਭੀੜ ਨੇ 297 ਘਰਾਂ ਨੂੰ ਅੱਗ ਲਗਾ ਕੇ ਸਾੜ ਫੂਕ ਦਿੱਤਾ ਸੀ ਅਤੇ 47 ਸਿੱਖਾਂ ਨੂੰ ਜਖਮੀ ਕਰਕੇ ਮੁਕਾਇਆ ਸੀ ਇਸ ਦੀ ਹਾਈਕੋਰਟ ਵਿਖੇ ਗੁੜਗਾਉ ਪਟੌਦੀ 'ਚ 47 ਸਿੱਖਾ ਦੇ ਕਤਲੇਆਮ ਮਾਮਲੇ ਦੀ ਅਗਲੀ ਪੇਸੀ 2 ਦਸੰਬਰ 2025 ਨੂੰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਨੇ ਦੱਸਿਆ ਕਿ ਹੋਦ ਚਿੱਲੜ ਵਿੱਚ 32 ਸਿੱਖਾ ਦੇ ਕਤਲੇਆਮ ਦੇ ਮਾਮਲੇ ਦੀ ਲੜਾਈ ਦੇ ਨਾਲ ਨਾਲ ਹੁਣ ਗੁੜਗਾਉ ਅਤੇ ਪਟੌਦੀ ਚ ਹੋਏ ਸਿੱਖਾ ਦੇ 47 ਕਤਲੇਆਮ ਤੇ ਹੋਰ ਪੀੜਤਾਂ ਦੇ ਮਾਮਲਿਆਂ ਨੂੰ ਨਿਆ ਤੇ ਇਨਸਾਫ਼ ਦਿਵਾਉਣ ਲਈ ਕਾਨੂੰਨੀ ਚਾਰਾਜੋਈ ਰਾਹੀਂ ਮੁੱਦਾ ਚੁੱਕਿਆ ਹੈ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ 2 ਨਵੰਬਰ 1984 ਨੂੰ ਹਰਿਆਣੇ ਦੇ ਸਹਿਰ ਗੁੜਗਾਉ ਪਟੌਦੀ ਵਿਖੇ ਵਹਿਸੀਆਨਾ ਭੀੜ ਨੇ 297 ਘਰਾ ਨੂੰ ਅੱਗ ਲਗਾ ਕਿ ਸਾੜ ਫੂਕ ਦਿੱਤਾ ਸੀ ਅਤੇ 47 ਸਿੱਖਾ ਨੂੰ ਜਖਮੀ ਕਰਕੇ ਮਾਰ ਮੁਕਾਇਆ ਸੀ। ਉਨ੍ਹਾਂ ਕਿਹਾ ਕਿ ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਵਿਸ਼ੇਸ਼ ਯਤਨਾਂ ਸਦਕਾ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਵਿਖੇ ਰਿੱਟ ਨੰਬਰ : 10904 ਮੌਕੇ ਦੇ ਗਵਾਹ ਤੇ ਪੀੜਤ ਸੰਤੋਖ ਸਿੰਘ ਸਾਹਨੀ ਅਤੇ ਹਾਈਕੋਰਟ ਦੇ ਸੀਨੀਅਰ ਵਕੀਲ ਰਾਹੀਂ ਕੋਰਟ ਵਿੱਚ 133 ਪਟੀਸਨਰਾ ਲਾਈਆਂ ਗਈਆਂ ਸਨ। ਹੋਦ ਚਿੱਲੜ ਸਿੱਖ ਇਨਸਾਫ਼ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਘੋਲੀਆ ਨੇ ਕਿਹਾ ਕਿ ਸੱਜਣ ਕੁਮਾਰ ਨੂੰ 4 ਦਹਾਕਿਆਂ ਬਾਅਦ ਮਿਲੀ ਉਮਰ ਕੈਦ ਦੀ ਸਜ਼ਾ ਹੋਣ ਤੋਂ ਬਾਅਦ 1984 ਹੋਦ ਚਿੱਲੜ ਗੜਵਾਉ ਪਟੌਦੀ ਹਰਿਆਣਾ ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਭਾਰਤੀ ਨਿਆ ਪ੍ਰਣਾਲੀ ਤੇ ਇਨਸਾਫ਼ ਦੀ ਕਿਰਨ ਜਾਗੀ ਹੈ ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਵਹਿਸੀਆਨਾ ਕਤਲੇਆਮ ਭੀੜ ਨੇ ਦਿੱਲੀ ਤੋਂ ਟਰੇਨ ਰਾਹੀ ਸਿੱਖਾਂ ਦੀ ਢਾਹਣੀ ਪਿੰਡ ਹੋਦ ਚਿੱਲੜ ਸਰਨ ਲੈਣ ਪਹੁੰਚੇ ਭਾਰਤੀ ਫੌਜ ਦੇ ਨੌਜਵਾਨ ਇੰਦਰਜੀਤ ਸਿੰਘ ਬਟਾਲਾ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਸੀ ਜੋ ਕਿ ਸ਼ਰਮਨਾਕ ਘਟਨਾ ਹੈ। ਘੋਲੀਆ ਨੇ ਕਿਹਾ ਕਿ ਸਿੱਖ ਕਤਲੇਆਮ ਹਰਿਆਣਾ ਦੇ ਪੀੜਤ ਪਰਿਵਾਰਾਂ ਦੇ ਕੇਸ ਦੁਆਰਾ ਰੀਉਪਨ ਹੋਣ ਅਤੇ ਉਸ ਸਮੇਂ ਦੇ ਉੱਚ ਸਿਵਲ ਪ੍ਰਸ਼ਾਸਨ ਅਧਿਕਾਰੀਆਂ ਖਿਲਾਫ਼ ਅਤੇ ਹਜੂਮ ਭੀੜ ਦੀ ਅਗਵਾਈ ਕਰਨ ਵਾਲੇ ਦੋਸੀਆ ਖਿਲਾਫ਼ ਫੌਜਦਾਰੀ ਮੁਕੱਦਮੇ ਦਰਜ ਕਰਕੇ ਪੀੜਤ ਪਰਿਵਾਰਾਂ ਦੇ ਬਲਦੇ ਸਿਵਾ ਨੂੰ ਠੰਢ ਪਾਈ ਜਾਵੇ। ਇਸ ਮੌਕੇ ਸ੍ਰੋਮਣੀ ਕਮੇਟੀ ਦੇ ਨੁਮਾਇਂਦੇ ਹਰਜੀਤ ਸਿੰਘ ਅੰਮਿ੍ਤਸਰ, ਪੀੜਤ ਗੁੱਡੀ ਦੇਵੀ ਮਹਾਰਾਸ਼ਟਰ, ਗੋਪਾਲ ਸਿੰਘ ਰੇਵਾੜੀ, ਸੁਰਜੀਤ ਕੌਰ ਹੋਦ ਚਿੱਲੜ, ਹਰਭਜਨ ਸਿੰਘ ਪੀਲੀਬੰਗਾ ਰਾਜਸਥਾਨ ਆਦਿ ਹਾਜਰ ਸਨ।

Have something to say? Post your comment