ਮਹਿਲ ਕਲਾਂ : ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ 451ਵੇਂ ਜੋਤੰ ਜੋਤ ਦਿਵਸ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ, ਰਜਿੰਦਰ ਸਿੰਘ, ਜਥੇ: ਪ੍ਰਿਤਪਾਲ ਸਿੰਘ ਦੇ ਉੱਦਮ ਸਦਕਾ ਧਾਰਮਿਕ ਸ਼ਖ਼ਸੀਅਤ ਮੈਂਬਰ ਸ਼੍ਰੋਮਣੀ ਕਮੇਟੀ ਸਵ: ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ ਕਲਾਂ ਦੇ ਗ੍ਰਹਿ ਵਿਖੇ ਕਰਵਾਇਆ ਗਿਆ ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਉਪਰੰ ਰਾਗੀ ਭਾਈ ਪ੍ਰਗਟ ਸਿੰਘ ਨੇ ਗੁਰੂਸਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਗੁਰਮਤਿ 'ਚ ਪ੍ਰਪੱਕ ਹੋਣ ਲਈ ਪ੍ਰੇਰਿਆ । ਵਿਸ਼ੇਸ਼ ਤੌਰ ਸ਼ਾਮਲ ਹੋਏ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਮੈਂਬਰ ਸ਼੍ਰੋਮਣੀ ਕਮੇਟੀ ਨੇ ਸੰਤ ਛੀਨੀਵਾਲ ਦੇ ਪਰਿਵਾਰ ਵਲੋਂ ਧਾਰਮਿਕ ਅਤੇ ਸਮਾਜ ਸੇਵਾ ਦੇ ਖੇਤਰ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੰਦਿਆਂ ਗੁਰੂਸਾਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਗੁਰਸਿੱਖੀ ਜੀਵਨ ਕਰਕੇ ਬਾਣੀ ਅਤੇ ਬਾਣੇ ਦੇ ਧਾਰਨੀ ਬਨਣ ਦੀ ਅਪੀਲ ਕੀਤੀ। ਉਹਨਾਂ ਨੇ ਅੱਜ ਨੋਜਵਾਨ ਪੀੜੀ ਨੂੰ ਨਸ਼ਿਆ ਦਾ ਤਿਆਗ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਬੇਨਤੀ ਕੀਤੀ। ਇਸ ਮੌਕੇ ਨਾਥ ਸਿੰਘ ਹਮੀਦੀ ਨੇ ਵੀ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ , ਉਹਨਾਂ ਨੇ ਕਿਹਾ ਕਿ ਸਿੱਖੀ ਨੂੰ ਖਤਮ ਕਰਨ ਲਈ ਬਹੁਤ ਸਾਰੀਆਂ ਏਜੰਸੀਆਂ ਲੱਗੀਆਂ ਹੋਈਆਂ ਹਨ ਇਨ੍ਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ। ਜਥੇਦਾਰ ਰਾਜਿੰਦਰ ਸਿੰਘ ਗੋਗੀ ਦੀ ਅਗਵਾਈ ਹੇਠ ਵੱਖ ਵੱਖ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਮਹਿੰਦਰ ਸਿੰਘ ਦੁੱਲਟ ਲੋਂਗੋਵਾਲ ਜਗਰਾਜ ਸਿੰਘ ਬਖਤਗੜ੍ਹ, ਬਲਦੇਵ ਸਿੰਘ ਗਾਗੇਵਾਲ,ਸਰਕਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ,ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ, ਰੂਬਲ ਗਿੱਲ ਕੈਨੇਡਾ, ਲਸ਼ਮਣ ਸਿੰਘ ਮੂੰਮ ਸਾਬਕਾ ਚੇਅਰਮੈਨ,ਗੁਰਜੰਟ ਸਿੰਘ ਗਹਿਲ, ਇਕਬਾਲ ਸਿੰਘ, ਜਥੇਦਾਰ ਗੁਰਮੇਲ ਸਿੰਘ ਛੀਨੀਵਾਲ, ਪ੍ਰਧਾਨ ਬਲਵੰਤ ਸਿੰਘ ਢਿੱਲੋਂ , ਸੁਖਮੰਦਰ ਸਿੰਘ ਧਾਲੀਵਾਲ ਪ੍ਰਧਾਨ, , ਬਲਜਿੰਦਰ ਸਿੰਘ ਬਿੱਟੂ ਧਨੇਰ, ਗੁਰਦੀਪ ਸਿੰਘ ਟੀਵਾਣਾ,ਅਮਰਜੀਤ ਸਿੰਘ ਆਸਟ੍ਰੇਲੀਆ, , ਪਰਮਿੰਦਰ ਸਿੰਘ ਪੰਜਗਰਾਈਆਂ, ਜਸਵੰਤ ਸਿੰਘ ਮਾਂਗੇਵਾਲ, , ਹਾਕਮ ਸਿੰਘ ਛੀਨੀਵਾਲ ਕਲਾਂ ਆਦਿ ਹਾਜ਼ਰ ਸਨ।