ਸਮਾਣਾ : ਮਾਨਯੋਗ ਸ਼੍ਰੀ ਵਰੁਣ ਸ਼ਰਮਾ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅੱਜ ਮਿਤੀ 05.09.2025 ਨੂੰ ਸ. ਫਤਹਿ ਸਿੰਘ ਬਰਾੜ, ਡੀ.ਐਸ.ਪੀ. ਸਮਾਣਾ ਜੀ ਨੇ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ ਮਿਤੀ 04.09.2025 ਨੂੰ ਬਰਬਿਆਨ ਗੁਰਨਾਮ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਗੁਰੂ ਤੇਗ ਬਹਾਦੁਰ ਕਲੋਨੀ ਸਮਾਣਾ ਵੱਲੋਂ ਥਾਣਾ ਸਿਟੀ ਸਮਾਣਾ ਜ਼ਿਲ੍ਹਾ ਪਟਿਆਲਾ ਵਿੱਚ ਮੁਕੱਦਮਾ ਨੰਬਰ 143 ਮਿਤੀ 04.09.2025 ਅਧੀਨ ਧਾਰਾ 303(2), 317(2) BNS ਦਰਜ ਕਰਵਾਇਆ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮਿਤੀ 02–03.09.2025 ਦੀ ਦਰਮਿਆਨੀ ਰਾਤ ਉਸ ਦਾ ਟਰੱਕ ਨੰਬਰ PB11AQ-9145 ਮਾਰਕਾ ਟਾਟਾ, ਜੋ ਸੁਖਬੀਰ ਸਿੰਘ ਪੁੱਤਰ ਗੁਰਜੰਤ ਸਿੰਘ ਵਾਸੀ ਪਿੰਡ ਬਦਨਪੁਰ, ਥਾਣਾ ਸਦਰ ਸਮਾਣਾ ਨੇ ਚੋਰੀ ਕਰ ਲਿਆ ਸੀ।
ਜਿਸ ਸਬੰਧੀ ਥਾਣਾ ਸਿਟੀ ਸਮਾਣਾ ਦੀ ਪੁਲਿਸ ਵੱਲੋਂ ਫ਼ੌਰੀ ਕਾਰਵਾਈ ਕਰਦੇ ਹੋਏ 24 ਘੰਟਿਆਂ ਦੇ ਅੰਦਰ ਹੀ ਦੋਸ਼ੀ ਸੁਖਬੀਰ ਸਿੰਘ ਪੁੱਤਰ ਗੁਰਜੰਤ ਸਿੰਘ ਵਾਸੀ ਪਿੰਡ ਬਦਨਪੁਰ ਥਾਣਾ ਸਦਰ ਸਮਾਣਾ ਨੂੰ ਸਮੇਤ ਉਸ ਵੱਲੋਂ ਚੋਰੀ ਕੀਤਾ ਟਰੱਕ ਨੰਬਰ PB11AQ-9145 ਮਾਰਕਾ ਟਾਟਾ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਉਸਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਪੂਰੀ ਡੂੰਘਾਈ ਨਾਲ ਪੁੱਛਗਿੱਛ ਕਰਕੇ ਸਾਹਮਣੇ ਆਏ ਤੱਥਾਂ ਦੇ ਅਧਾਰ ਅਗਲੀ ਜਾਂਚ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਮਾਨਯੋਗ ਪੰਜਾਬ ਸਰਕਾਰ, ਮਾਨਯੋਗ ਸ਼੍ਰੀ ਗੌਰਵ ਯਾਦਵ ਆਈ.ਪੀ.ਐਸ., ਡੀ.ਜੀ.ਪੀ. ਪੰਜਾਬ , ਸ਼੍ਰੀ ਵਰੁਣ ਸ਼ਰਮਾ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਪਟਿਆਲਾ ਜੀ ਅਤੇ ਸ਼੍ਰੀ ਵੈਭਵ ਚੌਧਰੀ ਕਪਤਾਨ ਪੁਲਿਸ ਸਥਾਨਕ ਪਟਿਆਲਾ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਨਸ਼ਿਆਂ ਖ਼ਿਲਾਫ਼ ਚਲ ਰਹੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਦੀ ਲੜੀ ਨੂੰ ਅੱਗੇ ਤੋਰਦੇ ਹੋਏ ਸਰਕਲ ਸਮਾਣਾ ਵਿੱਚ ਮਿਤੀ 01.09.2025 ਤੋਂ ਮਿਤੀ 05.09.2025 ਤੱਕ 02 ਐਨ.ਡੀ.ਪੀ.ਐਸ. ਐਕਟ ਅਧੀਨ ਮੁਕੱਦਮੇ ਦਰਜ ਰਜਿਸਟਰ ਕਰਕੇ 03 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 150 ਨਸ਼ੀਲੀਆਂ ਗੋਲੀਆਂ, 1 ਕਿਲੋ 800 ਗ੍ਰਾਮ ਸੁਲਫ਼ਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਬਕਾਰੀ ਐਕਟ ਤਹਿਤ 05 ਮੁਕੱਦਮੇ ਦਰਜ ਕਰਕੇ 06 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ 82 ਬੋਤਲਾਂ ਨਜਾਇਜ਼ ਸ਼ਰਾਬ ਅਤੇ 28 ਬੋਤਲਾਂ ਸ਼ਰਾਬ ਠੇਕਾ ਦੇਸੀ ਬਰਾਮਦ ਕਰਕੇ ਦੋਸ਼ੀਆਂ ਨੂੰ ਕੇਂਦਰੀ ਸੁਧਾਰ ਘਰ ਪਟਿਆਲਾ ਵਿੱਚ ਬੰਦ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਸ਼੍ਰੀ ਫਤਿਹ ਸਿੰਘ ਬਰਾੜ ਡੀ.ਐਸ.ਪੀ. ਸਮਾਣਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਮਾਨਯੋਗ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਸ਼ਾ ਤਸਕਰਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਜਾਇਦਾਦ ਨੂੰ ਯੋਗ ਪ੍ਰਣਾਲੀ ਰਾਹੀਂ ਜ਼ਬਤ ਕਰਵਾਇਆ ਜਾਵੇਗਾ।