ਕਿਰਤਪੁਰ ਸਾਹਿਬ : ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਪੋਸ਼ਣ ਸੰਬੰਧੀ ਸਚੇਤ ਕਰਨ ਲਈ ਚਲਾਈ ਜਾ ਰਹੀਆਂ ਮੁਹਿੰਮਾਂ ਦੇ ਤਹਿਤ, ਸਿਵਲ ਸਰਜਨ ਰੂਪਨਗਰ ਡਾ. ਬਲਵਿੰਦਰ ਕੌਰ ਦੀ ਹਦਾਇਤ ਅਨੁਸਾਰ ਕੌਮੀ ਪੋਸ਼ਣ ਹਫ਼ਤੇ ਦੇ ਸਮਾਪਨ ਮੌਕੇ ਕਮਿਊਨਿਟੀ ਹੈਲਥ ਸੈਂਟਰ ਭਰਤਗੜ੍ਹ ਵਿਖੇ ਅੱਜ ਓ.ਪੀ.ਡੀ ਵੇਟਿੰਗ ਏਰੀਆ ਵਿੱਚ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੋਸ਼ਣ ਸਬੰਧੀ ਜਾਗਰੂਕਤਾ ਦਿੱਤੀ ਗਈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਆਨੰਦ ਘਈ, ਮੈਡੀਕਲ ਅਫਸਰ ਡਾ. ਅਨੁਪ੍ਰੀਤ ਕੌਰ, ਬਲਾਕ ਐਕਸਟੈਂਸ਼ਨ ਐਜੂਕੇਟਰ ਸਾਹਿਲ ਸੁਖੇਰਾ ਅਤੇ ਸਟਾਫ ਨਰਸ ਪ੍ਰੀਤ ਕਮਲ ਵੱਲੋਂ ਲੋਕਾਂ ਨੂੰ ਸੰਤੁਲਿਤ ਆਹਾਰ, ਹਰੀ ਸਬਜ਼ੀਆਂ, ਦਾਲਾਂ, ਫਲਾਂ, ਦੁੱਧ ਤੇ ਦੂਧ-ਉਤਪਾਦਾਂ ਦੇ ਸਿਹਤ ’ਤੇ ਪੈਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ। ਨਾਲ ਹੀ ਬੱਚਿਆਂ, ਗਰਭਵਤੀ ਮਹਿਲਾਵਾਂ ਅਤੇ ਬਜ਼ੁਰਗਾਂ ਦੀ ਖੁਰਾਕ ਵਿੱਚ ਵਿਸ਼ੇਸ਼ ਧਿਆਨ ਦੇਣ ਲਈ ਅਪੀਲ ਕੀਤੀ ਗਈ।
ਇਸ ਮੌਕੇ ਨਰਸਿੰਗ ਸਿਸਟਰ ਬੰਦਨਾ ਸ਼ਰਮਾ, ਹੈਲਥ ਸੁਪਰਵਾਈਜ਼ਰ ਗੁਰਜੀਤ ਕੌਰ ਅਤੇ ਪਾਲ ਸਿੰਘ, ਕਮਿਊਨਿਟੀ ਹੈਲਥ ਅਫ਼ਸਰ ਡਾ. ਅਭਿਨਵ ਖੰਨਾ, ਹੈਲਥ ਵਰਕਰ ਨਵੀਨ ਕੁਮਾਰ, ਰਾਜੀਵ ਪੂਰੀ, ਮਨਜੋਤ ਸਿੰਘ, ਲਖਵਿੰਦਰ ਸਿੰਘ ਅਤੇ ਹੋਰ ਪੈਰਾ ਮੈਡੀਕਲ ਸਟਾਫ ਵੀ ਮੌਜੂਦ ਰਹੇ। ਸਿਨੀਅਰ ਮੈਡੀਕਲ ਆਫੀਸਰ ਡਾ. ਆਨੰਦ ਘਈ ਨੇ ਕਿਹਾ ਕਿ ਸੰਤੁਲਿਤ ਪੋਸ਼ਣ ਹੀ ਸਿਹਤਮੰਦ ਜੀਵਨ ਦੀ ਕੁੰਜੀ ਹੈ। ਸਾਡੇ ਬੱਚਿਆਂ ਤੇ ਪਰਿਵਾਰ ਨੂੰ ਸਹੀ ਖੁਰਾਕ ਦੇਣਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ। ਜੇ ਅਸੀਂ ਰੋਜ਼ਾਨਾ ਦੇ ਭੋਜਨ ਵਿੱਚ ਹਰੀ ਸਬਜ਼ੀਆਂ, ਦਾਲਾਂ, ਫਲ ਅਤੇ ਦੁੱਧ ਸਮੇਤ ਸਾਰੇ ਪੋਸ਼ਕ ਤੱਤ ਸ਼ਾਮਲ ਕਰੀਏ ਤਾਂ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ ਅਤੇ ਤੰਦਰੁਸਤ ਜੀਵਨ ਜੀ ਸਕਦੇ ਹਾਂ। ਬਲਾਕ ਐਕਸਟੈਂਸ਼ਨ ਐਜੂਕੇਟਰ ਸਾਹਿਲ ਸੁਖੇਰਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੋਸ਼ਣ ਸਿਰਫ਼ ਪੇਟ ਭਰਨ ਲਈ ਨਹੀਂ ਸਗੋਂ ਸਰੀਰ ਦੀ ਸਹੀ ਵਿਕਾਸ ਲਈ ਜ਼ਰੂਰੀ ਹੈ। ਜੇ ਲੋਕ ਆਪਣੇ ਦਿਨਚਰਿਆ ਵਿੱਚ ਸਾਦਾ ਤੇ ਸੰਤੁਲਿਤ ਭੋਜਨ ਅਪਣਾਉਣ ਤਾਂ ਬੱਚਿਆਂ ਦੀ ਵਾਧੀ ਵੀ ਸਹੀ ਢੰਗ ਨਾਲ ਹੋਵੇਗੀ ਅਤੇ ਪਰਿਵਾਰ ਸਿਹਤਮੰਦ ਰਹੇਗਾ।