ਮੋਗਾ : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਨੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਦੀ ਅਗਵਾਈ ਹੇਠ ਸਾਂਝੇ ਤੌਰ ਤੇ ਜਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਰਾਹੀਂ ਬਿਆਨ ਕਿਹਾ ਹੈ ਕਿ ਕੇਂਦਰ ਕੋਈ ਵੀ ਸਰਕਾਰ ਹੋਵੇ ਉਸ ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਵਾਲਾ ਸਲੂਕ ਕੀਤਾ ਪਿਛਲੇ 12 ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਦੀ ਅਗਵਾਈ ਕਰ ਰਹੀ ਹੈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਕਿਸਾਨੀ ਅੰਦੋਲਨ ਤੋਂ ਰਹਿ ਕੇ ਅੱਜ ਤੱਕ ਕਿਸੇ ਵੀ ਮੁੱਦੇ ਉੱਪਰ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਕੋਈ ਵੀ ਵਰਤੀਰਾ ਚੰਗਾ ਨਹੀਂ ਰਿਹਾ ਸਾਡੇ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ। ਪੰਜਾਬ ਵਿੱਚ ਏਡੀ ਵੱਡੀ ਹਾਫਤ ਆ ਚੁੱਕੀ ਹੈ ਹੜਾਂ ਦੇ ਨਾਲ ਪੰਜਾਬ ਦੇ ਘੱਟੋ ਘੱਟ ਲਗਭਗ 1300 ਸੌ ਪਿੰਡ ਡੁੱਬੇ ਪਏ ਹਨ ਪਰ ਕੇਂਦਰ ਸਰਕਾਰ ਦੇ ਮੋਢੇ ਉੱਤੇ ਕੋਈ ਜੂ ਨਹੀਂ ਸਰਕ ਰਹੀ ਕੀ ਸਾਨੂੰ ਕੇਂਦਰ ਸਰਕਾਰ ਨੂੰ ਚਿੱਠੀਆਂ ਲੈ ਕੇ ਯਾਦ ਕਰਾਉਣਾ ਪਵੇਗਾ ਕਿ ਪੰਜਾਬ ਡੁੱਬ ਰਿਹਾ ਹੈ ਕੀ ਪੰਜਾਬ ਕੇਂਦਰ ਦਾ ਹਿੱਸਾ ਨਹੀਂ ਉਦਾਂ ਤਾਂ ਕੇਂਦਰ ਸਰਕਾਰ ਤੇ ਸੂਬੇ ਦੀ ਸਰਕਾਰ ਨੂੰ ਵੀ ਡਰੋਨਾ ਰਾਹੀਂ ਪਤਾ ਲੱਗ ਜਾਂਦਾ ਹੈ ਕੇ ਪੰਜਾਬ ਦੇ ਲੋਕ ਤੇ ਪੰਜਾਬ ਦੇ ਕਿਸਾਨ ਪੰਜਾਬ ਚੋਂ ਕੀ ਗਤੀ ਵਿਧੀਆਂ ਕਰ ਰਹੇ ਹਨ ਤੇ ਪੰਜਾਬ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਪਰ ਅੱਜ ਪੰਜਾਬ ਡੁੱਬ ਰਿਹਾ ਹੈ ਕੇਦਰ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਹੈ ਅਸੀਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਪੰਜਾਬ ਲਈ ਰਾਸ਼ਟਰੀ ਆਫਦਾ ਘੋਸ਼ਣਾ ਕਰਕੇ ਪੰਜਾਬ ਨੂੰ ਵੱਡਾ ਨੁਕਸਾਨ ਪੈਕਜ ਆਪਣੀ ਨਿਗਰਾਨੀ ਹੇਠ ਜਾਰੀ ਕਰਕੇ ਦਿੱਤਾ ਜਾਵੇ ਤਾਂ ਜੋ ਪੀੜਤ ਲੋਕ ਹਨ ਉਨਾਂ ਤੱਕ ਇਕੱਲੇ ਇਕੱਲੇ ਪਰਿਵਾਰ ਨੂੰ ਇਸ ਦਾ ਫਾਇਦਾ ਪਹੁੰਚ ਸਕੇ ਦੂਜਾ ਸਾਡੀ ਮੰਗ ਹੈ ਕਿ ਕੇਂਦਰ ਸਰਕਾਰ ਜਾਂ ਪੰਜਾਬ ਸਰਕਾਰ ਦੀਆਂ ਜੋ ਵੀ ਸਿਹਤ ਪ੍ਰਤੀ ਸਹੂਲਤਾਂ ਕਾਰਡ ਵਗੈਰਾ ਚੱਲ ਰਹੇ ਹਨ ਉਸ ਦੀ ਸਮੀਖਿਆ ਕੀਤੀ ਜਾਵੇ ਕਿਉਂਕਿ ਇਸ ਟਾਈਮ ਆਫਤ ਦੇ ਸਮੇਂ ਇਹਨਾਂ ਦੀ ਬਹੁਤ ਜਰੂਰਤ ਹੈ ਕਿਉਂਕਿ ਪ੍ਰਾਈਵੇਟਾਈਜੇਸ਼ਨ ਵਿੱਚ ਕਾਰਪੋਰੇਟ ਘਟਾਵੇ ਤਾਂ ਲੁੱਟ ਦੇ ਰਾਹ ਤੁਰ ਪੈਂਦੇ ਹਨ ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਉਹਨਾਂ ਸਕੀਮਾਂ ਸਮੀਖਿਆ ਕਰਕੇ ਬਿਆਨ ਜਾਰੀ ਕਰੇ ਤਾਂ ਜੋ ਲੋਕ ਆਪਣਾ ਇਲਾਜ ਕਰਵਾ ਸਕਣ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਜਿਆਦਾ ਤੋਂ ਜਿਆਦਾ ਪੰਜਾਬ ਵੱਲ ਧਿਆਨ ਧਿਆਨ ਦੇਣ ਦੀ ਲੋੜ ਹੈ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਆਪਣਾ ਸਹੀ ਰੋਲ ਨਿਭਾਉਂਦੇ ਹੋਏ ਕੇਂਦਰ ਦੇ ਨਾਲ ਮੀਟਿੰਗਾਂ ਕਰਕੇ ਪੰਜਾਬ ਦੀ ਸਥਿਤੀ ਤੋਂ ਜਾਣੂ ਕਰਵਾਓ ਅਤੇ ਉਹਨਾਂ ਤੋਂ ਵੱਡਾ ਪੈਕਜ ਲੈ ਕੇ ਆਓ ਕਿਉਂਕਿ ਹੁਣ ਪੰਜਾਬ ਸਰਕਾਰ ਦੇ ਨੁਮਾਇੰਦੇ ਹੀ ਜਦੋਂ ਸਰਕਾਰ ਦੀਆਂ ਨਾਕਾਮੀਆਂ ਦੱਸਣ ਲੱਗ ਜਾਣ ਤਾਂ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ ਪੰਜਾਬ ਸਰਕਾਰ ਨੂੰ ਸੁਹਿਰਦ ਹੋ ਕੇ ਚੱਲਣ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਮੁੜ ਪਟੜੀ ਤੇ ਲਿਆਂਦਾ ਜਾ ਸਕੇ ਇਸ ਸਮੇਂ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ,ਜਿਲ੍ਹਾ ਮੀਤ ਪ੍ਰਧਾਨ ਪ੍ਰੇਮ ਲਾਲ ਪੁਰੀ, ਬਲਾਕ ਪ੍ਰਧਾਨ ਗੁਰਮੇਲ ਸਿੰਘ ਡਰੋਲੀ ਭਾਈ, ਬਲਾਕ ਮੀਤ ਪ੍ਰਧਾਨ ਲਖਵਿੰਦਰ ਸਿੰਘ ਰੌਲੀ, ਸੀਨੀਅਰ ਆਗੂ ਮੇਜਰ ਸਿੰਘ ਡਰੋਲੀ ਭਾਈ, ਜਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ, ਡਾਕਟਰ ਕੁਲਦੀਪ ਸਿੰਘ ਆਦਿ ਹਾਜਰ ਸਨ।