ਮੋਗਾ : ਅੱਜ ਸਰਕਾਰੀ ਹਸਪਤਾਲ ਮੋਗਾ ਵਿੱਚ ਪੈਰਾ ਮੈਡੀਕਲ ਯੂਨੀਅਨ ਦੀ ਚੋਣ ਕੀਤੀ ਗਈ। ਜਿਸ ਵਿੱਚ ਸਾਰੇ ਹੀ ਵਰਗ ਦੇ ਕਰਮਚਾਰੀ ਹਾਜ਼ਰ ਹੋਏ ਚੋਣ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਸਿਵਲ ਹਸਪਤਾਲ ਮੋਗਾ ਦੇ ਪੈਰਾ ਮੈਡੀਕਲ ਸਟਾਫ ਦੀ ਤਾਕਤ ਨੂੰ ਸੰਗਠਿਤ ਕਰਨਾ ਜਿਸ ਦੀ ਅੱਜ ਦੇ ਸਮੇਂ ਵਿੱਚ ਬਹੁਤ ਲੋੜ੍ਹ ਹੈ। ਪੰਜਾਬ ਸਟੇਟ ਦੇ ਪੈਰਾ ਮੈਡੀਕਲ ਆਗੂਆਂ ਦੀ ਦੇਖ ਰੇਖ ਵਿੱਚ ਹੋਈ। ਇਸ ਚੋਣ ਵਿੱਚ ਪੈਰਾ ਮੈਡੀਕਲ ਸਟਾਫ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਸਰਬਸੰਮਤੀ ਨਾਲ ਕਨਵੀਨਰ ਵਜੋਂ ਪਰਮਿੰਦਰ ਸੱਭਰਵਾਲ ਦੇ ਨਾਮ ਤੇ ਸਹਿਮਤੀ ਦਿੱਤੀ। ਬਹੁਤ ਹੀ ਵਧੀਆ ਮਾਹੌਲ ਵਿੱਚ ਚੋਣ ਕੀਤੀ ਗਈ ਚੁਣੇ ਗਏ ਬਾਕੀ ਅਹੁਦੇਦਾਰ ਸਰਬਸੰਮਤੀ ਨਾਲ ਹੀ ਚੁਣਿਆ ਗਿਆ ਜੋ ਇਸ ਤਰ੍ਹਾਂ ਹਨ। ਚੇਅਰਮੈਨ ਸਿਮਰਜੀਤ ਕੌਰ, ਮੁੱਖ ਸਲਾਹਕਾਰ ਬਲਕਰਨ ਸਿੰਘ, ਕੈਸ਼ੀਅਰ ਕੁਲਵਿੰਦਰ ਕੌਰ ਤੇ ਜਗਵੀਰ ਸਿੰਘ, ਪ੍ਰੈਸ ਸੈਕਟਰੀ ਰਾਜਿੰਦਰ ਕੌਰ, ਸਹਾਇਕ ਪ੍ਰੈਸ ਸਕੱਤਰ ਕ੍ਰਿਪਾਲ ਸਿੰਘ, ਸਹਾਇਕ ਕਨਵੀਨਰ ਮਲਕੀਤ ਸਿੰਘ,
ਚੀਫ ਆਰਗਨਾਈਜਰ ਗੁਰਜੀਤ ਕੌਰ, ਆਰਗਨਾਈਜ਼ਰ ਪੁਨੀਤ ਕੌਰ, ਦਫਤਰ ਸਕੱਤਰ ਕਮਲਪ੍ਰੀਤ ਸਿੰਘ, ਸਹਾਇਕ ਦਫਤਰ ਸਕੱਤਰ ਵਿਨੋਦ ਕੁਮਾਰ, ਐਡੀਟਰ ਸੁਖਜੀਤ ਸਿੰਘ, ਸਹਾਇਕ ਐਡੀਟਰ ਅਮਰੀਕ ਸਿੰਘ, ਜਥੇਬੰਧਕ ਸਕੱਤਰ ਮਨੀਸ਼ ਕੁਮਾਰ, ਪ੍ਰੈਪੋਗੰਡਾ ਸਕੱਤਰ ਸੋਹਣ ਲਾਲ ਕਟਾਰੀਆ,
ਮੈਂਬਰ ਪੂਨਮ ਰਾਣੀ, ਲਖਵੀਰ ਕੌਰ, ਅੰਜਲੀ, ਸਾਜਨ, ਰਘਬੀਰ ਸਿੰਘ, ਨਵਦੀਪ ਕੌਰ ਤੇ ਨਵਦੀਪ ਸੂਦ ਚੁਣੇ ਗਏ