Tuesday, September 16, 2025

Malwa

ਇਲਾਕਾ ਨਿਵਾਸੀ ਅਸੁਰੱਖਿਅਤ ਇਮਾਰਤਾਂ ਚੋਂ ਨਿੱਕਲਣ, ਰਾਹਤ ਕੈਂਪਾਂ 'ਚ ਆਸਰਾ ਲੈਣ, ਡਿਪਟੀ ਕਮਿਸ਼ਨਰ

September 06, 2025 09:06 PM
SehajTimes
 
ਬਰਨਾਲਾ : ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਜ਼ਿਲ੍ਹਾ ਬਰਨਾਲਾ ਦੇ ਸਾਰੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅਸੁਰੱਖਿਅਤ ਇਮਾਰਤਾਂ ਚੋਂ ਨਿੱਕਲ ਜਾਣ ਅਤੇ ਸਰਕਾਰ ਵੱਲੋਂ ਬਣਾਏ ਗਏ ਰਾਹਤ ਕੈਂਪਾਂ 'ਚ ਆਸਰਾ ਲੈਣ ।
ਇਲਾਕਾ ਨਿਵਾਸੀਆਂ ਲਈ ਜਾਰੀ ਸੰਦੇਸ਼ 'ਚ ਉਨ੍ਹਾਂ ਕਿਹਾ ਕਿ ਪਿਛਲੇ 10 ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕਾਫ਼ੀ ਘਰਾਂ ਵਿੱਚ ਸੀਪੇਜ਼ ਅਤੇ ਲੀਕੇਜ਼ ਦੀ ਸਮੱਸਿਆ ਆ ਰਹੀ ਹੈ। ਇਸ ਲਈ ਉਨ੍ਹਾਂ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਜਿੱਥੇ ਵੀ ਇਹ ਸਮੱਸਿਆ ਆ ਰਹੀ ਹੈ, ਉਹ ਲੋਕ ਆਪਣੀ ਜਾਨ ਨੂੰ ਮੁਸੀਬਤ ਵਿੱਚ ਨਾ ਪਾਉਂਦੇ ਹੋਏ ਤੁਰੰਤ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਰਾਹਤ ਸੈਂਟਰਾਂ ਵਿੱਚ ਸ਼ਿਫਟ ਹੋ ਜਾਣ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੋਕ ਆਪਣੀ ਸੁਵਿਧਾ ਅਨੁਸਾਰ ਆਪਣੇ ਕਿਸੇ ਕਰੀਬੀ ਜਾਂ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਵੀ ਜਾ ਸਕਦੇ ਹਨ।ਸ੍ਰੀ ਬੈਨਿਥ ਨੇ ਦੱਸਿਆ ਕਿ ਇਸ ਸਮੇਂ ਸ਼ਹਿਰ ਬਰਨਾਲੇ ਦੇ ਵਿੱਚ ਐੱਸ.ਐੱਸ.ਡੀ. ਕਾਲਜ,  ਰਹਿਣ ਬਸੇਰਾ ਅਤੇ  ਗੁਰਦੁਆਰਾ ਬੀਬੀ ਪ੍ਰਧਾਨ ਕੌਰ ਤਿੰਨ ਰਾਹਤ ਸੈਂਟਰ ਤਿਆਰ ਕੀਤੇ ਗਏ ਹਨ। ਇਨ੍ਹਾਂ ਰਾਹਤ ਸੈਂਟਰਾਂ ਵਿੱਚ ਲਗਭਗ 500 ਦੇ ਕਰੀਬ ਲੋਕਾਂ ਵਾਸਤੇ ਇੰਤਜ਼ਾਮ ਕੀਤੇ ਹੋਏ ਹਨ। 
ਇਸ ਤੋਂ ਇਲਾਵਾ ਧਨੌਲਾ ਦੇ ਵਿੱਚ ਸਨਾਤਨ ਧਰਮ ਸਭਾ, ਸ਼ੈਲਰ ਹਾਲ ਰਾਜਗੜ ਰੋਡ ਧਨੌਲਾ, ਹੰਡਿਆਏ ਵਿੱਚ ਗੁਰਦੁਆਰਾ ਸ੍ਰੀ ਨੌਵੀਂ ਪਾਤਸ਼ਾਹੀ,  ਤਪਾ ਦੇ ਵਿੱਚ ਅੱਗਰਵਾਲ ਧਰਮਸ਼ਾਲਾ ਨੇੜੇ ਬੀ.ਐਸ.ਐਨ.ਐਲ. ਐਕਸਪ੍ਰੈੱਸ ਐਕਸਚੇਂਜ ਤੇ ਭਦੌੜ ਦੇ ਵਿੱਚ ਸ਼ਿਵ ਮੰਦਿਰ ਪੱਥਰਾਂ ਵਾਲੀ ਰੋਡ  ਵਿਖੇ ਪ੍ਰਸ਼ਾਸਨ ਵੱਲੋਂ ਰਾਹਤ ਸੈਂਟਰ ਬਣ ਰਹੇ ਹਨ। ਇਸ ਦੇ ਨਾਲ ਹੀ ਸਾਰੇ ਪਿੰਡਾਂ ਦੇ ਵਿੱਚ ਜੋ ਧਰਮਸ਼ਾਲਾ ਜਾਂ ਸਾਂਝੀਆਂ ਥਾਂਵਾਂ ਹਨ, ਗੁਰਦੁਆਰਾ ਸਾਹਿਬ ਹਨ ਅਤੇ ਪੰਚਾਇਤ ਘਰ ਹਨ, ਉਨ੍ਹਾਂ ਨੂੰ ਵੀ ਪ੍ਰਸ਼ਾਸਨ ਵੱਲੋਂ ਰਾਹਤ ਸੈਂਟਰ ਵਜੋਂ ਵਰਤਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਵੀ ਪਿੰਡਾਂ ਦੇ ਵਿੱਚ ਲੋਕਾਂ ਨੂੰ ਛੱਤ ਡਿੱਗਣ,  ਕੰਧ ਡਿੱਗਣ, ਸੀਪੇਜ਼ ਦੀ ਸਮੱਸਿਆ ਆਦਿ ਦਿੱਕਤ ਆ ਰਹੀ ਹੈ, ਉਹ ਤੁਰੰਤ ਸਰਪੰਚ ਸਾਹਿਬ ਦੇ ਧਿਆਨ 'ਚ ਲਿਆਓ ਤਾਂ ਕਿ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ ਅਤੇ ਜਿਹੜੀ ਵੀ ਚੀਜ਼ ਦੀ ਜਰੂਰਤ ਹੈ, ਉਹ ਮੁਹੱਈਆ ਕਰਵਾ ਸਕੀਏ। ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨ ਵੀ ਬਰਨਾਲਾ ਜ਼ਿਲ੍ਹੇ ਵਿੱਚ ਮੀਂਹ ਆਉਣ ਦੀ ਸੰਭਾਵਨਾ ਸਬੰਧੀ ਭਵਿੱਖਬਾਣੀ ਕੀਤੀ ਗਈ ਹੈ। ਇਸ ਲਈ ਉਨ੍ਹਾਂ ਵੱਲੋਂ ਮੁੜ ਬੇਨਤੀ ਕੀਤੀ ਗਈ ਕਿ ਜਿੱਥੇ ਵੀ ਕੋਈ ਸਮੱਸਿਆ ਹੈ, ਉਹ ਆਪਣੇ ਪੱਧਰ 'ਤੇ ਇੱਕ ਵਾਰ ਪ੍ਰਸ਼ਾਸਨ ਦੇ ਧਿਆਨ ਵਿੱਚ ਜਰੂਰ ਲਿਆਓ ਤਾਂ ਕਿ ਸਮਾਂ ਰਹਿੰਦੇ ਰਾਹਤ ਕੇਂਦਰਾਂ ਵਿੱਚ ਲੋਕਾਂ ਨੂੰ ਲਿਜਾਇਆ ਜਾ ਸਕੇ। 
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਸਦਾ ਟੋਲ ਫਰੀ ਨੰਬਰ 01679-233031 ਹੈ। ਇਹ ਕੰਟਰੋਲ ਰੂਮ 24/7 ਚੱਲ ਰਿਹਾ ਹੈ। ਇੱਥੇ ਸਾਡੇ ਮੁਲਾਜ਼ਮ 24 ਘੰਟੇ ਤਾਇਨਾਤ ਹਨ। ਕਿਤੇ ਵੀ ਕਿਸੇ ਨੂੰ ਕੋਈ ਵੀ ਸਮੱਸਿਆ ਹੈ ਤਾਂ ਉਹ ਜ਼ਰੂਰ ਦੱਸੋ ਤਾਂ ਜੋ ਲੋੜੀਂਦੀ ਕਾਰਵਾਈ ਅਸੀ ਅਮਲ ਵਿੱਚ ਲਿਆ ਸਕੀਏ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ