ਸੁਨਾਮ : ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਸੁਨਾਮ ਵੱਲੋਂ ਡਾਕਟਰ ਰਾਧਾ ਕ੍ਰਿਸ਼ਨ ਦੇ ਜਨਮ ਦਿਨ ਮੌਕੇ ਆਯੋਜਿਤ ਕੀਤੇ ਸਮਾਗਮ ਦੌਰਾਨ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸੀਨੀਅਰ ਸਿਟੀਜਨ ਐਸੋਸੀਏਸ਼ਨ ਦੇ ਪ੍ਰਧਾਨ ਸੇਵਾ ਮੁਕਤ ਐਸ ਪੀ ਰੁਪਿੰਦਰ ਭਾਰਦਵਾਜ ਨੇ ਕਿਹਾ ਕਿ ਅਧਿਆਪਕ ਵਿਦਿਆਰਥੀ ਅਤੇ ਸਮਾਜ ਦੇ ਜੀਵਨ ਦੇ ਅਸਲ ਨਿਰਮਾਤਾ ਹਨ। ਉਨ੍ਹਾਂ ਕਿਹਾ ਕਿ ਗੁਰੂ ਦਾ ਯੋਗਦਾਨ ਸਾਡੇ ਜੀਵਨ ਵਿੱਚ ਅਨਮੋਲ ਹੁੰਦਾ ਹੈ ਅਧਿਆਪਕ ਦਿਵਸ ਮੌਕੇ ਅਸੀਂ ਆਪਣੇ ਗਿਆਨ ਅਤੇ ਸਮਰਪਣ ਨੂੰ ਸਮਰਪਿਤ ਕਰਦੇ ਹਾਂ ਅਧਿਆਪਕ ਦਾ ਮਾਰਗ ਦਰਸ਼ਨ ਅਤੇ ਗਿਆਨ ਹੀ ਸਾਡੇ ਸੁਪਨਿਆਂ ਦੀ ਨੀਂਹ ਹੁੰਦਾ ਹੈ। ਉਨ੍ਹਾਂ ਆਖਿਆ ਕਿ ਅਧਿਆਪਕ ਵੱਲੋਂ ਦਿੱਤੀ ਸਿੱਖਿਆ ਦੇ ਸਦਕਾ ਬਹੁਤ ਸਾਰੇ ਵਿਦਿਆਰਥੀ ਉੱਚ ਅਹੁਦਿਆਂ ਤੇ ਤਾਇਨਾਤ ਹੋਕੇ ਸੇਵਾਵਾਂ ਨਿਭਾਉਂਦੇ ਹਨ। ਉਨ੍ਹਾਂ ਆਖਿਆ ਕਿ ਅਧਿਆਪਕ ਵਰਗ ਜ਼ਿੰਦਗੀ ਵਿੱਚੋਂ ਹਨੇਰੇ ਨੂੰ ਮਿਟਾਕੇ ਗਿਆਨ ਦਾ ਚਾਨਣ ਫੈਲਾ ਦਿੰਦੇ ਹਨ । ਐਸੋਸੀਏਸ਼ਨ ਦੇ ਮੈਂਬਰ ਪਵਨ ਗੁੱਜਰਾਂ ਅਤੇ ਮਾਸਟਰ ਭੂਸ਼ਨ ਸ਼ਰਮਾ ਨੇ ਕਿਹਾ ਕਿ ਅਧਿਆਪਕ ਗਿਆਨ ਦੇਕੇ ਮਨੁੱਖ ਨੂੰ ਕਾਬਲ ਬਣਾ ਦਿੰਦੇ ਹਨ । ਅਧਿਆਪਕ ਦਿਵਸ ਮੌਕੇ ਲੈਕਚਰਾਰ ਬਲਵਿੰਦਰ ਭਾਰਦਵਾਜ, ਸੁਨੀਤਾ ਸ਼ਰਮਾ, ਭਰਤ ਹਰੀ ਪੁਰੀ, ਊਸ਼ਾ ਸ਼ਰਮਾ, ਅਸ਼ੋਕ ਕੁਮਾਰ ਕਾਂਸਲ, ਊਸ਼ਾ ਰਾਣੀ, ਕਲਾਵਤੀ, ਮੰਜੂਲਾ ਰਾਣੀ, ਵਿਜੇ ਕੁਮਾਰੀ, ਸੁਸ਼ਮਾ ਦੇਵੀ ਸੁਰਿੰਦਰ ਕੁਮਾਰੀ, ਬਲਵੰਤ ਸਿੰਘ ਸ਼ੇਰੋਂ, ਅਮਰੀਕ ਸਿੰਘ ਖੰਨਾ, ਸ਼੍ਰੀ ਸੁਭਾਸ਼ ਕਤਿਆਲ, ਮਾਸਟਰ ਭੂਸ਼ਣ ਸ਼ਰਮਾ, ਸੁਰੇਸ਼ ਬਾਂਸਲ, ਸੀਤਾ ਜਿੰਦਲ, ਆਦਿ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਕ੍ਰਿਸ਼ਨ ਸਿੰਘ ਭੁਟਾਲ, ਸੁਖਦੇਵ ਸਿੰਘ ਚੀਮਾ, ਐਮ ਐਲ ਵਰਮਾ, ਦੀਵਾਨ ਚੰਦ ਅਹੂਜਾ , ਕਾਹਨ ਦਾਸ ਬਾਵਾ, ਗਿਆਨ ਚੰਦ ਗੁਪਤਾ ਸਮੇਤ ਹੋਰ ਮੈਂਬਰ ਹਾਜ਼ਰ ਸਨ।