ਚੰਡੀਗੜ : ਕੁਦਰਤੀ ਆਫ ਸ਼ਬਦ ਹੀ ਡਰਾਉਣਾ ਨਹੀਂ ਸਗੋਂ ਜਮੀਨੀ ਪੱਧਰ ਤੇ ਮਨੁੱਖੀ ਜਨ ਜੀਵਨ ਨੂੰ ਤਹਿਸ-ਨਹਿਸ ਕਰ ਸਕਦਾ ਹੈ। ਸਾਰੀ ਦੁਨੀਆਂ ਨੂੰ ਪਤਾ ਹੈ ਕਿ ਪੰਜਾਬ ਇਸ ਸਮੇਂ ਹੜਾਂ ਦੀ ਮਾਰ ਹੇਠ ਹੈ ਇਸ ਸਮੇਂ ਸਰਕਾਰਾਂ ਨੂੰ ਦੋਸ਼ ਦੇਣਾ ਜਾਂ ਵਿਰੋਧੀਆਂ ਤੇ ਹਮਲੇ ਕਰਨੇ ਮੁਨਾਸਬ ਨਹੀਂ ਮੈਂ ਸਦਾ ਲਿਖਦਾ ਹਾਂ ਕਿ ਕੁਦਰਤੀ ਆਫਤ ਸਮੇਂ ਸਿਰਫ ਮੱਦਦ ਦੀ ਜਰੂਰਤ ਹੁੰਦੀ ਹੈ। ਸਰਕਾਰਾਂ ਕੋਲ ਬਹੁਤ ਪਾਵਰ ਹੁੰਦੀ ਹੈ, ਹੀਲੇ-ਵਸੀਲੇ ਹੁੰਦੇ ਹਨ ਜਿਸ ਨਾਲ ਇਹ ਲੋਕਾਂ ਦੀ ਮੱਦਦ ਕਰ ਸਕਦੀ ਹੈ।ਇਸ ਲਈ ਲੋੜ ਹੁੰਦੀ ਹੈ ਸਹੀ ਸਮੇਂ ਤੇ ਸਹੀ ਫੈਸਲਾ ਲੈਣ ਦੀ ਪੰਜਾਬ ਸਰਕਾਰ ਨੂੰ ਹੁਣ ਸਹੀ ਫੈਸਲਾ ਲੈਣਾ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਚੰਗੇ ਅਫਸਰ ਚੁਣੇ ਜਾਣ ਜੋ ਕੁਦਰਤੀ ਆਫਤ ਸਮੇਂ ਕੰਮ ਕਰਨ ਦਾ ਤਜਰਬਾ ਰੱਖਦੇ ਹਨ।ਬਰਨਾਲਾ ਦੇ ਲੋਕ ਕਹਿ ਰਹੇ ਹਨ ਕਿ ਸੰਦੀਪ ਗੋਇਲ ਵਰਗੇ ਅਫਸਰ ਨੂੰ ਹੇਠਲੇ ਪੱਧਰ ਤੇ ਕਮਾਂਡ ਸੰਭਾ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਬਾਖੂਬੀ ਪਤਾ ਹੈ ਕਿ ਕਿਸ ਤਰ੍ਹਾਂ ਕੰਮ ਕਰਨਾ ਹੈ,ਕਿਸ ਚੀਜ਼ ਦੀ ਜਰੂਰਤ ਪਵੇਗੀ। ਜਿਵੇਂ ਉਹਨਾਂ ਕਰੋਨਾ ਕਾਲ ਸਮੇਂ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਇੱਕ ਡੰਡੇ ਦੀ ਵਰਤੋਂ ਕਰਕੇ ਜਾਣੂ ਕਰਵਾਇਆ ਅਤੇ ਜ਼ਿਲ੍ਹੇ ਦੇ ਹਰ ਪਿੰਡ ,ਹਰ ਜਗ੍ਹਾ ਕੈਂਪ ਲਗਵਾ ਕੇ ਲੋਕਾਂ ਨੂੰ ਜਾਗਰੂਤ ਕੀਤਾ। ਇਥੋਂ ਤੱਕ ਕਿ ਕਰੋਨਾ ਪੀੜਤਾਂ ਲਈ ਵੱਖਰੇ ਸੈਂਟਰ ਵੀ ਸਥਾਪਿਤ ਕੀਤੇ। ਉਸ ਸਮੇਂ ਬਰਨਾਲਾ ਪੁਲਿਸ ਮੁਖੀ ਦਾ ਦਫਤਰ ਸਿਰਫ ਪੁਲਿਸ ਦਫਤਰ ਨਹੀਂ ਸੀ, ਇੱਕ ਵੱਡਾ ਹਸਪਤਾਲ ਅਤੇ ਇੱਕ ਹੈਲਪ ਕੇਂਦਰ ਬਣ ਗਿਆ ਸੀ। ਸਾਬਨ,ਮਾਸਕ,ਸੈਨੀਟਾਈਜ਼ਰ, ਸਨੈਟਰੀ ਪੈਡ,ਆੜੋਮਾਸ ਖੌਰੇ ਅਜੇਹਾ ਕੀ ਕੁਝ ਲਿਖਣਾ ਰਹਿ ਜਾਵੇਗਾ ਜੋ ਸਿਹਤ ਕਿੱਟਾਂ ਵਿੱਚ ਉਸ ਸਮੇਂ ਗੋਇਲ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਪਾਇਆ ਗਿਆ। ਇੱਕ ਵੱਖਰਾ ਹੋਰ ਪੈਕਟ ਵੀ ਬਣਾਇਆ ਗਿਆ ਸੀ ਜਿਸ ਵਿੱਚ ਘਰ ਵਿੱਚ ਖਾਣਾ ਬਣਾਉਣ ਲਈ ਹਰ ਤਰ੍ਹਾਂ ਦੀ ਆਈਟਮ ਪਾਈ ਗਈ ਸੀ। ਭੁਪਿੰਦਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਅਸੀਂ ਕਦੇ ਵੀ ਅਜਿਹਾ ਅਫਸਰ ਨਾ ਪਹਿਲਾਂ ਦੇਖਿਆ ਸੀ ਨਾ ਹੀ ਸ਼ਾਇਦ ਬਾਅਦ ਵਿੱਚ ਦੇਖਿਆ ਜਾਵੇਗਾ,ਜਿਸਨੇ ਬੜੇ ਹੀ ਸਲੀਕੇ ਅਤੇ ਤਰੀਕੇ ਨਾਲ ਕਰੋਨਾ ਕਾਲ ਸਮੇਂ ਲੋੜਵੰਦਾਂ ਦੀ ਮੱਦਦ ਕੀਤੀ। ਉਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕੁਝ ਕਾਬਲ ਅਫਸਰ ਜੋ ਆਫਤ ਸਮੇਂ ਕਾਬਿਲਤਾ ਰੱਖਦੇ ਹਨ ਕਿ ਕਿਸ ਤਰ੍ਹਾਂ ਕੰਮ ਕਰਨਾ ਹੈ, ਉਹਨਾਂ ਨੂੰ ਚੰਡੀਗੜ੍ਹੋਂ ਮੁੱਖ ਦਫਤਰਾਂ ਵਿੱਚੋਂ ਬਦਲ ਕੇ ਹੇਠਲੇ ਪੱਧਰ ਤੇ ਲਗਾਵੇ।