ਹੜਾਂ ਦੋਰਾਨ ਮਕਾਨਾਂ ਦੀਆਂ ਛੱਤਾਂ ਡਿੱਗਣ ਵਾਲੇ ਪਰਿਵਾਰਾਂ ਨੂੰ ਦਿੱਤਾ 25-25 ਹਜ਼ਾਰ
ਘਨੌਰ : ਪੰਜਾਬ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਅੱਜ ਕੁਝ ਮੌਸਮ ਸਾਫ ਹੋਇਆ ਹੈ ਪਰ ਪੰਜਾਬ ਵਿੱਚ ਸਾਰੇ 23 ਜਿਲ੍ਹੇ ਹੜ੍ਹ ਦੀ ਮਾਰ ਹੇਠ ਹਨ। ਹਲਕਾ ਘਨੌਰ ਵਿੱਚ ਵੀ ਘੱਗਰ ਨਦੀ ਦੇ ਪਾਣੀ ਨੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਭਾਰੀ ਨੁਕਸਾਨ ਕੀਤਾ ਹੈ।ਅੱਜ ਘਨੌਰ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਲਾਲ ਘਨੌਰ ਨੇ ਪਿੰਡ ਜੰਡ ਮੰਘੋਲੀ ਕਾਮੀ ਖੁਰਦ ਚਮਾਰੂ ਅਤੇ ਹੋਰ ਹੜ ਪੀੜਤ ਪਿੰਡਾਂ ਦਾ ਦੌਰਾ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨ੍ਹਾਂ ਕਿਹਾ ਕੇ ਘਨੌਰ ਹਲਕੇ ਨੂੰ ਹਰ ਸਾਲ ਬਰਸਾਤਾਂ ਦੌਰਾਨ ਹੜਾਂ ਵਰਗੇ ਹਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਨੂੰ ਹੱਲ ਕਰਨ ਲਈ ਮੈਂ ਪੰਜਾਬ ਵਿਧਾਨਸਭਾ ਸੈਸ਼ਨ ਦੌਰਾਨ ਇਕ ਅਹਿਮ ਮੁੱਦਾ ਚੁੱਕਦਿਆਂ ਸਰਕਾਰ ਨੂੰ ਕਈ ਮਹੱਤਵਪੂਰਨ ਸੁਝਾਅ ਦਿੱਤੇ ਸਨ। ਕਿ ਘੱਘਰ, ਜੋ ਇੱਕ ਬਰਸਾਤੀ ਦਰਿਆ ਹੈ ਅਤੇ ਡੇਰਾ ਬੱਸੀ, ਰਾਜਪੁਰਾ, ਘਨੌਰ, ਸਨੋਰ, ਸਮਾਣਾ, ਪਾਤੜਾਂ, ਸ਼ੁਤਰਾਣਾ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਈ ਸੈਂਕੜੇ ਪਿੰਡਾਂ ਵਿੱਚ ਹੜਾਂ ਵਾਲੀਆਂ ਸਥਿਤੀਆਂ ਪੈਦਾ ਕਰਦਾ ਹੈ ਘਨੌਰ ਤੋਂ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਉਸ ਪਰਿਵਾਰ ਦੇ ਨਾਲ ਖੜੀ ਹੈ ਅਤੇ ਮਦਦ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।ਇਸ ਮੌਕੇ ਥਾਣਾ ਮੁੱਖੀ ਸਾਹਿਬ ਸਿੰਘ, ਇੰਦਰਜੀਤ ਸਿੰਘ ਸਰਪੰਚ,ਨਗਰ ਪੰਚਾਇਤ ਘਨੌਰ ਵਾਇਸ ਪ੍ਰਧਾਨ ਅੰਕਿਤ ਸੂਦ,ਪਿੰਦਰ ਸਰਪੰਚ ਬਘੋਰਾ, ਸੀਨੀਅਰ ਆਪ ਆਗੂ ਅਸ਼ਵਨੀ ਸਨੌਲੀਆਂ,ਸੀਨੀਅਰ ਆਪ ਆਗੂ ਹਰਿੰਦਰ ਸਿੰਘ ਸਿਆਲੂ, ਸੁੱਖਵਿੰਦਰ ਸਿੰਘ ਸਿਆਲੂ,ਰਵੀ ਘਨੌਰ ਵਾਇਸ ਪ੍ਰਧਾਨ ਨਗਰ ਪੰਚਾਇਤ, ਹਰਦੀਪ ਸਿਆਲੂ,ਦੀਪਕ ਜਿੰਦਲ ਆੜਤੀ,ਸਰਪੰਚ ਕਰਮ ਸਿੰਘ ਜੰਡਮੰਗੋਲੀ, ਸਰਪੰਚ ਕਾਮੀ ਨਰ ਸਿੰਘ,ਜਤਿੰਦਰ ਸਿੰਘ ਜੰਡਮੰਗੋਲੀ,ਕੁਲਵੰਤ ਕੋਚ, ਪ੍ਰਦੀਪ ਸਿੰਘ, ਜੱਸੀ ਢਿਲੋਂ ਡਰੈਕਟਰ ਲੈਂਡ ਮੋਰਕੇਜ ਬੈੰਕ, ਸਨੀ ਸਿਆਲੂ, ਕਰਮਵੀਰ ਰੁੜਕੀ, ਬਬੀ ਸਿਆਲੂ, ਸਵਰਨੂਰ ਸਿਆਲੂ, ਬਬਨ ਲੰਜਾਂ, ਧਰਮਵੀਰ ਸਿਆਲੂ, ਜੱਸੀ ਸਿਆਲੂ, ਬਿੰਦੂ ਸਿਆਲੂ, ਗੁਰਵਿੰਦਰ ਸਿਆਲੂ, ਬੇਦੀ ਆਲੋਵਾਲ ਆਦਿ ਮੌਜੂਦ ਸਨ।