Saturday, September 06, 2025

Malwa

ਨਰਮੇ ਦੀ ਫ਼ਸਲ ਦਾ ਖੇਤੀਬਾੜੀ ਵਿਭਾਗ ਵਲੋਂ ਲਗਾਤਾਰ ਸਰਵੇਖਣ ਜਾਰੀ

September 05, 2025 10:06 PM
SehajTimes
ਰਾਮਪੁਰਾ ਫੂਲ : ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜਸਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਜਗਦੀਸ਼ ਸਿੰਘ ਦੀ ਯੋਗ ਅਗਵਾਈ ਵਿੱਚ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਨਰਮੇ ਦੀ ਫਸਲ ਦਾ ਲਗਾਤਾਰ ਸਰਵੇਖਣ ਕੀਤਾ ਜਾ ਰਿਹਾ ਹੈ।
ਡਾ. ਜਗਦੀਸ਼ ਸਿੰਘ ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਵਿੱਚ ਜੁਲਾਈ 2025 ਵਿੱਚ ਔਸਤਨ 122 ਐਮ.ਐਮ ਅਤੇ ਅਗਸਤ ਮਹੀਨੇ ਵਿੱਚ 127 ਐਮ.ਐਮ. ਵਰਖਾ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਝੋਨੇ ਦੀ ਫਸਲ ਪਾਣੀ ਨੂੰ ਸਹਾਰ ਸਕਦੀ ਹੈ, ਉਥੇ ਹੀ ਨਰਮੇ ਅਤੇ ਮੱਕੀ ਦੀ ਫਸਲ ਜ਼ਿਆਦਾ ਸਮੇਂ ਤੱਕ ਪਾਣੀ ਖੇਤ ਵਿੱਚ ਖੜ੍ਹਨ ਨੂੰ ਸਹਾਰ ਨਹੀਂ ਸਕਦੀ। ਇਸ ਲਈ ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਨਰਮੇ ਅਤੇ ਮੱਕੀ ਦੀ ਫਸਲ ਵਿੱਚ ਪਾਣੀ ਨਾ ਖੜ੍ਹਨ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿ ਪਾਣੀ ਦੇ ਖੜ੍ਹਨ ਕਾਰਨ ਨਰਮੇ ਦੇ ਖੇਤਾਂ ਵਿੱਚ ਖੁਰਾਕੀ ਤੱਤਾਂ ਦੀ ਘਾਟ ਆ ਸਕਦੀ ਹੈ ਜਿਸ ਨਾਲ ਨਰਮੇ ਦੇ ਫੁੱਲ ਅਤੇ ਟੀਂਡੇ ਡਿੱਗਣ ਲੱਗਦੇ ਹਨ, ਝਾੜ ਉਤੇ ਬਹੁਤ ਬੁਰਾ ਅਸਰ ਪੈਂਦਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ (13:0:45) ਦੀਆਂ ਹਫਤੇ-ਹਫਤੇ ਦੇ ਫਰਕ ਤੇ ਚਾਰ ਸਪਰੇਆਂ ਜ਼ਰੂਰ ਕਰ ਦੇਣ। ਡਾ.ਦਵਿੰਦਰ ਸਿੰਘ ਸਹਾਇਕ ਪੌਦਾ ਸੁਰੱਖਿਆ ਅਫਸਰ ਬਠਿੰਡਾ ਨੇ ਦੱਸਿਆ ਕਿ ਲਗਾਤਾਰ ਚੱਲ ਰਹੇ ਸਿੱਲ੍ਹੇ ਮੌਸਮ ਕਰਕੇ ਖੇਤੀਬਾੜੀ ਵਿਭਾਗ ਦੇ ਸਰਵੇਖਣ ਦੌਰਾਨ ਦੇਖਿਆ ਗਿਆ ਹੈ ਕਿ ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਕਈ ਜਗ੍ਹਾ ਉਪਰ ਦੇਖਣ ਵਿੱਚ ਆਇਆ ਹੈ ਅਤੇ ਹੋਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਰਮੇ ਦੀ ਫਸਲ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਦਾ ਸਰਵੇਖਣ ਜ਼ਰੂਰ ਕੀਤਾ ਜਾਵੇ ਅਤੇ ਜੇਕਰ ਨਰਮੇ ਦੀ ਫਸਲ ਵਿੱਚ 5 ਪ੍ਰਤੀਸ਼ਤ ਭੰਬੀਰੀ ਬਣੇ ਫੁੱਲ ਜਾਂ 20 ਟੀਂਡਿਆਂ ਵਿੱਚ 2 ਤੋਂ ਵੱਧ ਜਾਂ ਵੱਧ ਟੀਂਡੇ ਦਾਗੀ⁄ਕਾਣੇ ਮਿਲਣ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਪਰੋਕਲੇਮ 5 ਐਸ.ਜੀ (ਐਮਾਮੈਕਟੀਨ ਬੈਨਜੋਏਟ) 100 ਗ੍ਰਾਮ, ਫਾਸਮਾਈਟ 50 ਈ.ਸੀ.(ਈਥੀਆਨ) 800 ਮਿ.ਲੀ., ਸਾਈਪ੍ਰਗਾਰਡ 25 ਈ.ਸੀ.(ਸਾਈਪਰਮੈਥਰੀਨ) 80 ਮਿ.ਲੀ., ਸਾਈਪ੍ਰਗਾਰਡ 10 ਈ.ਸੀ. (ਸਾਈਪਰਮੈਥਰੀਨ) 200 ਮਿ.ਲੀ., ਡੈਂਸੀਟੋਨ 10 ਈ.ਸੀ. (ਫੈਨਪ੍ਰੋਪੈਕਿਨ) 300 ਮਿ.ਲੀ., ਡੇਸਿਸ 28 ਈ.ਸੀ.(ਡੈਲਟਾਮੈਥਰਿਨ) 160 ਮਿ.ਲੀ. ਅਤੇ ਡੈਲੀਗੇਟ 11.7 ਈ.ਸੀ. (ਸਪਾਈਨਟੋਰਸ) 17 0ਮਿ.ਲੀ. ਪ੍ਰਤੀ ਏਕੜ ਦੇ ਹਿਸਾਬ ਨਾਲ 125-150 ਲਿਟਰ ਪਾਣੀ ਵਿੱਚ ਘੋਲ ਕੇ ਸਪਰੇ ਕੀਤੀ ਜਾ ਸਕਦੀ ਹੈ।
ਇਸ ਦੇ ਨਾਲ ਹੀ ਉਨ੍ਹਾਂ ਸਰਵੇਖਣ ਦੌਰਾਨ ਇਹ ਵੀ ਪਾਇਆ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਨਰਮੇ ਦੀ ਫਸਲ ਵਿੱਚ ਟੀਂਡਿਆਂ ਦੇ ਗਲਣ ਦੀ ਸਮੱਸਿਆ ਆ ਰਹੀ ਹੈ। ਇਸ ਦੇ ਨਾਲ ਹੀ ਕਿਸਾਨ ਬਲਾਈਟੌਕਸ 500 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿੱਚ ਪਾ ਕੇ ਸਪਰੇਅ ਕਰ ਸਕਦੇ ਹਨ, ਜੇਕਰ ਕਿਸੇ ਵੀ ਕਿਸਾਨ ਨੂੰ ਖੇਤੀਬਾੜੀ ਨਾਲ ਸਬੰਧਤ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਆਪਣੇ ਨੇੜਲੇ ਬਲਾਕ ਖੇਤੀਬਾੜੀ ਅਤੇ ਕਿਸਾਨ ਭਲਾਈ ਅਫਸਰ ਨਾਲ ਤਾਲਮੇਲ ਕਰ ਸਕਦੇ ਹਨ।

Have something to say? Post your comment

 

More in Malwa

ਪੀਏਯੂ-ਕੇਵੀਕੇ, ਸੰਗਰੂਰ ਟੀਮ ਵੱਲੋਂ ਮੀਂਹ ਨਾਲ ਪ੍ਰਭਾਵਿਤ ਖੇਤਰਾਂ ਦਾ ਦੌਰਾ

ਆਮ ਨਾਗਰਿਕਾਂ ਨੂੰ ਘੱਘਰ ਵਿਚੋਂ ਰੇਤ ਅਤੇ ਮਿੱਟੀ ਕੱਢਣ ਦੀ ਮਿਲੇ ਇਜਾਜ਼ਤ : ਗੁਰਲਾਲ ਘਨੌਰ

ਡਿਪਟੀ ਕਮਿਸ਼ਨਰ ਵਲੋਂ ਦੂਧਨਸਾਧਾਂ ਖੇਤਰ ਵਿੱਚ ਟਾਂਗਰੀ ਨਦੀ ਤੇ ਹੜ੍ਹ ਸੁਰੱਖਿਆ ਕਾਰਜਾਂ ਦਾ ਜਾਇਜ਼ਾ

ਸਰਬਜੀਤ ਸਿੰਘ ਝਿੰਜਰ ਨੇ ਹਲਕਾ ਘਨੌਰ ਦੇ ਹੜ੍ਹ ਪੀੜਤ ਪਿੰਡਾਂ ਦਾ ਕੀਤਾ ਦੌਰਾ

ਹਰਚੰਦਪੁਰਾ ਬੰਨ੍ਹ ਨੂੰ ਕੀਤਾ ਗਿਆ ਹੋਰ ਮਜ਼ਬੂਤ : ਐਸ.ਡੀ.ਐਮ. ਪਾਤੜਾਂ

ਪਿੰਡ ਲੋਂਗੌਵਾਲ ਵਿਖੇ ਝੋਨੇ ਦੀ ਪਰਾਲੀ ਦੀ ਖੇਤ ਵਿੱਚ ਹੀ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਭਾਸ਼ਾ ਭਵਨ ਪਟਿਆਲਾ ਵਿਖੇ 85 ਕਿਲੋਵਾਟ ਦਾ ਸੂਰਜੀ ਊਰਜਾ (ਸੋਲਰ ਪਾਵਰ) ਪਲਾਂਟ ਚਾਲੂ

ਖੇਤੀਬਾੜੀ ਵਿਭਾਗ ਵੱਲੋਂ ਪਿੰਡ ਪੱਧਰ ਤੱਕ ਕਿਸਾਨਾਂ ਨੂੰ ਕੀਤਾ ਜਾ ਰਿਹਾ ਜਾਗਰੂਕ : ਮੁੱਖ ਖੇਤੀਬਾੜੀ ਅਫ਼ਸਰ

ਸਮਾਜ ਸੇਵੀ ਤਰਸੇਮ ਚੰਦ ਜੇਠੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ; 51 ਹਜ਼ਾਰ ਰੁਪਏ ਦਾ ਚੈੱਕ ਐੱਸਡੀਐੱਮ ਨੂੰ ਸੌਂਪਿਆ

ਧਰਮਹੇੜੀ ਨੇੜੇ ਡਰੇਨੇਜ ਵਿਭਾਗ ਨੇ ਪੋਕਲੇਨ ਮਸ਼ੀਨ ਤੇ ਮਨਰੇਗਾ ਲੇਬਰ ਲਗਾ ਕੇ ਮੀਰਾਪੁਰ ਚੋਅ ਦੀ ਸਫ਼ਾਈ ਕਰਵਾਈ : ਐਸ.ਡੀ.ਐਮ. ਹਰਜੋਤ ਕੌਰ ਮਾਵੀ