ਰਾਮਪੁਰਾ ਫੂਲ : ਸਮਾਜ ਸੇਵਾ ਚ ਚੰਗਾ ਨਾਂ ਰੱਖਣ ਵਾਲੇ ਤਰਸੇਮ ਚੰਦ ਜੇਠੀ ਹੁਣ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ। ਉਹ ਸੇਵਾ ਮੁਕਤ ਬੈਂਕ ਮੈਨੇਜਰ ਹਨ। ਉਹਨਾਂ ਐੱਸਡੀਐੱਮ ਫੂਲ ਸੁਨੀਲ ਕੁਮਾਰ ਆਈਏਐੱਸ ਨੂੰ 51 ਹਜ਼ਾਰ ਰੁਪਏ ਦਾ ਚੈੱਕ ਸੌਂਪਿਆ। ਇਸ ਮੌਕੇ ਗੱਲ ਕਰਦਿਆਂ ਸ੍ਰੀ ਜੇਠੀ ਨੇ ਕਿਹਾ ਕਿ ਪੰਜਾਬ ਅੰਦਰ ਕੁਦਰਤੀ ਕਰੋਪੀ ਨਾਲ ਹੋਏ ਨੁਕਸਾਨ ਨੂੰ ਦੇਖਕੇ ਉਹਨਾਂ ਦਾ ਮਨ ਪਸੀਜਿਆ ਗਿਆ ਹੈ,ਇਸੇ ਕਰਕੇ ਉਹਨਾਂ ਵੀ ਆਪਣੀ ਨੇਕ ਕਮਾਈ ਵਿਚੋਂ ਯੋਗਦਾਨ ਪਾਇਆ ਹੈ। ਐੱਸਡੀਐੱਮ ਸੁਨੀਲ ਕੁਮਾਰ ਦਾ ਕਹਿਣਾ ਸੀ ਕਿ ਦਾਨੀ ਸੱਜਣਾਂ ਦੇ ਸਹਿਯੋਗ ਤੋਂ ਬਿਨਾਂ ਕਿਸੇ ਵੀ ਆਫ਼ਤ ਨਾਲ ਨਜਿੱਠਿਆ ਜਾਣਾ ਮੁਸ਼ਕਲ ਹੁੰਦਾ ਹੈ,ਇਸ ਲਈ ਉਹ ਪ੍ਰਸ਼ਾਸਨ ਵਲੋਂ ਜੇਠੀ ਸਾਹਿਬ ਦਾ ਹਾਰਦਿਕ ਧੰਨਵਾਦ ਕਰਦੇ ਹਨ। ਐੱਸਡੀਐੱਮ ਨੇ ਸਮਾਜ ਦੇ ਹੋਰਨਾਂ ਵਰਗਾਂ ਨੂੰ ਵੀ ਅਪੀਲ ਕੀਤੀ ਕਿ ਐਡੇ ਵੱਡੇ ਨੁਕਸਾਨ ਦੀ ਪੂਰਤੀ ਲਈ ਹਰ ਵਰਗ ਮੱਲਮ ਲਾਉਣ ਲਈ ਅੱਗੇ ਆਵੇ। ਉਹਨਾਂ ਇਹ ਵੀ ਅਪੀਲ ਕੀਤੀ ਕਿ ਮਦਦ ਲਈ ਤਿਰਪਾਲਾਂ, ਪਸ਼ੂਆਂ ਲਈ ਚਾਰੇ ਆਦਿ ਦੀ ਮਦਦ ਵੀ ਕੀਤੀ ਜਾ ਸਕਦੀ ਹੈ। ਇਸ ਮੌਕੇ ਸੁਨੀਲ ਬਿੱਟਾ ਅਤੇ ਮੁਕੇਸ਼ ਬਾਂਸਲ ਆਦਿ ਵੀ ਹਾਜ਼ਰ ਸਨ।