ਡੇਰਾਬੱਸੀ : ਸ੍ਰੀ ਸੁਖਮਨੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਐਸਐਸਜੀਆਈ), ਡੇਰਾਬੱਸੀ ਵੱਲੋਂ ਆਪਣੇ ਵੱਖ-ਵੱਖ ਵਿਭਾਗਾਂ ਦੇ ਨਾਲ ਮਿਲ ਕੇ ਕੈਂਪਸ ਵਿੱਚ ਜੋਸ਼ ਅਤੇ ਦਿਲੋ ਸ਼ਰਧਾ ਨਾਲ ਅਧਿਆਪਕ ਦਿਵਸ ਮਨਾਇਆ। ਇਸ ਮੌਕੇ ਹਾਜ਼ਰ ਪਤਵੰਤਿਆਂ ਵਿੱਚ ਡਾਇਰੈਕਟਰ ਡਾ . ਦਮਨਜੀਤ ਸਿੰਘ, ਡਾਇਰੈਕਟਰ ਸ੍ਰੀਮਤੀ ਕੰਵਲਜੀਤ ਕੌਰ, ਮੁੱਖ ਪ੍ਰਸ਼ਾਸਕ ਪ੍ਰੋ. ਰਸ਼ਪਾਲ ਸਿੰਘ ਅਤੇ ਸੁਖਮਨੀ ਗਰੁੱਪ
ਦੇ ਸਾਰੇ ਸੰਸਥਾਨਾਂ ਦੇ ਪ੍ਰਿੰਸੀਪਲ ਸ਼ਾਮਲ ਸਨ। ਪ੍ਰੋਫੈਸਰ ਡਾ. ਐਸ. ਕੇ. ਭੱਟਾਚਾਰੀਆ ਨੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜੀਵਨ ਨੂੰ ਉਜਾਗਰ ਹੋਏ ਕਿਹਾ ਜਿਨ੍ਹਾਂ ਦੇ ਜਨਮ ਦਿਨ ਨੂੰ ਭਾਰਤ ਵਿੱਚ ਅਧਿਆਪਕ ਦਿਵਸ ਵਜੋਂ
ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਰਾਸ਼ਟਰ ਨਿਰਮਾਣ ਅਤੇ ਨੌਜਵਾਨ ਮਨਾਂ ਨੂੰ ਆਕਾਰ ਦੇਣ ਵਿੱਚ ਅਧਿਆਪਕਾਂ ਦੀ ਅਨਮੋਲ ਭੂਮਿਕਾ 'ਤੇ ਜੋਰ ਦਿੱਤਾ। ਡਾ. ਜੀ. ਐਨ. ਵਰਮਾ ਪ੍ਰਿੰਸੀਪਲ, ਡਾ. ਮੁਕੇਸ਼ ਵਰਮਾ (ਡੀਨ), ਡਾ. ਅਰੁਣ ਕੁਮਾਰ ਜਿੰਦਲ ਪ੍ਰਿੰਸੀਪਲ, ਡਾ. ਪੂਨਮ ਸ਼ਰਮਾ ਪ੍ਰਿੰਸੀਪਲ, ਅਤੇ ਡਾ. ਪ੍ਰਦੀਪ ਸ਼ਰਮਾ ਪ੍ਰਿੰਸੀਪਲ ਸਮੇਤ ਹੋਰ ਉੱਘੇ ਬੁਲਾਰਿਆਂ ਨੇ ਆਪਣੇ ਵਿਚਾਰ ਦੱਸੇ l ਪ੍ਰੋ. ਨਿਧੀ ਕਥੂਰੀਆ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ, ਸਾਰੇ ਭਾਗੀਦਾਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ l ਇਸ ਮੌਕੇ 'ਤੇ ਬੋਲਦੇ ਹੋਏ, ਡਾਇਰੈਕਟਰ ਸੁਖਮਨੀ ਡਾ. ਦਮਨਜੀਤ ਸਿੰਘ ਅਤੇ ਮੁੱਖ ਪ੍ਰਸ਼ਾਸਕ ਪ੍ਰੋ. ਰਸ਼ਪਾਲ ਸਿੰਘ ਨੇ ਸਾਰੇ ਫੈਕਲਟੀ ਮੈਂਬਰਾਂ ਨੂੰ ਦਿਲੋਂ ਵਧਾਈਆਂ ਦਿੱਤੀਆਂl