Friday, September 05, 2025

Chandigarh

ਕੁਦਰਤੀ ਆਫਤਾਂ ਸਮੇਂ ਕੰਮ ਦਾ ਤਜਰਬਾ ਰੱਖਣ ਵਾਲੇ ਅਫਸਰਾਂ ਨੂੰ ਮੁੱਖ ਦਫਤਰਾਂ ਚੋਂ ਕੱਢ ਕੇ ਲਗਾਇਆ ਜਾਵੇ ਜਮੀਨੀ ਪੱਧਰ ਤੇ

September 05, 2025 09:05 PM
SehajTimes

ਚੰਡੀਗੜ : ਕੁਦਰਤੀ ਆਫ ਸ਼ਬਦ ਹੀ ਡਰਾਉਣਾ ਨਹੀਂ ਸਗੋਂ ਜਮੀਨੀ ਪੱਧਰ ਤੇ ਮਨੁੱਖੀ ਜਨ ਜੀਵਨ ਨੂੰ ਤਹਿਸ-ਨਹਿਸ ਕਰ ਸਕਦਾ ਹੈ। ਸਾਰੀ ਦੁਨੀਆਂ ਨੂੰ ਪਤਾ ਹੈ ਕਿ ਪੰਜਾਬ ਇਸ ਸਮੇਂ ਹੜਾਂ ਦੀ ਮਾਰ ਹੇਠ ਹੈ ਇਸ ਸਮੇਂ ਸਰਕਾਰਾਂ ਨੂੰ ਦੋਸ਼ ਦੇਣਾ ਜਾਂ ਵਿਰੋਧੀਆਂ ਤੇ ਹਮਲੇ ਕਰਨੇ ਮੁਨਾਸਬ ਨਹੀਂ ਮੈਂ ਸਦਾ ਲਿਖਦਾ ਹਾਂ ਕਿ ਕੁਦਰਤੀ ਆਫਤ ਸਮੇਂ ਸਿਰਫ ਮੱਦਦ ਦੀ ਜਰੂਰਤ ਹੁੰਦੀ ਹੈ। ਸਰਕਾਰਾਂ ਕੋਲ ਬਹੁਤ ਪਾਵਰ ਹੁੰਦੀ ਹੈ, ਹੀਲੇ-ਵਸੀਲੇ ਹੁੰਦੇ ਹਨ ਜਿਸ ਨਾਲ ਇਹ ਲੋਕਾਂ ਦੀ ਮੱਦਦ ਕਰ ਸਕਦੀ ਹੈ।ਇਸ ਲਈ ਲੋੜ ਹੁੰਦੀ ਹੈ ਸਹੀ ਸਮੇਂ ਤੇ ਸਹੀ ਫੈਸਲਾ ਲੈਣ ਦੀ ਪੰਜਾਬ ਸਰਕਾਰ ਨੂੰ ਹੁਣ ਸਹੀ ਫੈਸਲਾ ਲੈਣਾ ਚਾਹੀਦਾ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਚੰਗੇ ਅਫਸਰ ਚੁਣੇ ਜਾਣ ਜੋ ਕੁਦਰਤੀ ਆਫਤ ਸਮੇਂ ਕੰਮ ਕਰਨ ਦਾ ਤਜਰਬਾ ਰੱਖਦੇ ਹਨ। ਹੇਠਲੇ ਪੱਧਰ ਤੇ ਸਰਕਾਰੀ ਮਸ਼ੀਨਰੀ ਜੋ ਕੰਮ ਕਰ ਰਹੀ ਹੈ, ਉਸ ਨੂੰ ਚੰਗੇ ਅਫਸਰ ਲੀਡ ਕਰਨ ਤਾਂ ਜੋ ਸਰਕਾਰੀ ਮਸ਼ੀਨਰੀ ਅਤੇ ਖਜ਼ਾਨੇ ਦੀ ਸਹੀ ਵਰਤੋਂ ਹੋ ਸਕੇ। ਹੁਣ ਫੌਰੀ ਤੌਰ ਤੇ ਅਜਿਹੇ ਅਫਸਰਾਂ ਨੂੰ ਸਰਕਾਰ ਆਈਡੈਂਟੀਫਾਈ ਕਰੇ ਜੋ ਜਮੀਨੀ ਪੱਧਰ ਤੇ ਕੁਦਰਤੀ ਆਫਤਾਂ ਸਮੇਂ ਕੰਮ ਕਰਨ ਦੇ ਮਾਹਿਰ ਹਨ। ਉਹਨਾਂ ਨੂੰ ਚੰਡੀਗੜ੍ਹ ਮੁੱਖ ਦਫਤਰਾਂ ਵਿੱਚੋਂ ਬਦਲ ਕੇ ਲੋੜੀਦੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਫੌਰੀਤੌਰ ਤੇ ਤਬਦੀਲ ਕਰ ਦੇਣਾ ਚਾਹੀਦਾ ਹੈ। ਬੇਸ਼ੱਕ ਪੂਰੇ ਪੰਜਾਬ ਵਿੱਚ ਅਫਸਰਸ਼ਾਹੀ ਹੇਠਲੇ ਪੱਧਰ ਤੇ ਕੰਮ ਕਰ ਵੀ ਰਹੀ ਹੈ ਪਰ ਡਿਪਟੀ ਕਮਿਸ਼ਨਰ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀਮਤੀ ਸਾਕਸੀ ਸਾਹਨੀ ਦੀ ਸੋਸ਼ਲ ਮੀਡੀਆ ਤੇ ਇਨੀ ਦਿਨੀ ਖੂਬ ਚਰਚਾ ਹੈ, ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮਾਝੇ ਦੀ ਬੇਟੀ ਦਾ ਖਿਤਾਬ ਵੀ ਦੇ ਦਿੱਤਾ ਹੈ। ਇਸ ਲੇਡੀ ਅਫਸਰ ਨੇ ਹੇਠਲੇ ਪੱਧਰ ਤੇ ਉਤਰ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਉਹਨਾਂ ਨੂੰ ਆਪਣੇ ਪਣ ਦਾ ਅਹਿਸਾਸ ਕਰਵਾਇਆ, ਜਿਸ ਨਾਲ ਅੱਜ ਉਹ ਪੂਰੇ ਪੰਜਾਬ ਦੇ ਲੋਕਾਂ ਦੇ ਹਮਦਰਦੀ ਬਣ ਗਏ ਹਨ। ਬੇਸ਼ੱਕ ਪੂਰੇ ਪੰਜਾਬ ਵਿੱਚ ਅਫਸਰ ਸ਼ਾਹੀ ਪੰਜਾਬ ਦੇ ਹੜ ਪੀੜਤਾਂ ਦੀ ਮੱਦਦ ਕਰਨ ਵਿੱਚ ਲੱਗੀ ਹੋਈ ਹੈ ਪਰ ਇੱਕ ਦੋ ਨਾਮ ਜਰੂਰ ਉਭਰ ਕੇ ਆਏ ਹਨ ਜੋ ਇਸ ਸਮੇਂ ਕੰਮ ਕਰ ਰਹੇ ਹਨ ਜਾਂ ਜਿਨਾਂ ਨੇ ਇਸ ਤੋਂ ਪਹਿਲਾਂ ਕਰੋਨਾ ਕਾਲ ਸਮੇਂ ਪੰਜਾਬ ਵਿੱਚ ਕੰਮ ਕੀਤਾ ਸੀ, ਜਿਸ ਵਿੱਚ ਮੁੱਖ ਨਾਮ ਸ੍ਰੀ ਸੰਦੀਪ ਗੋਇਲ IPS ਦਾ ਗੂੰਜ ਰਿਹਾ ਹੈ। ਇਸ ਕੁਦਰਤੀ ਆਫਤ ਸਮੇਂ ਬਰਨਾਲਾ ਦੇ ਲੋਕ ਸ੍ਰੀ ਸੰਦੀਪ ਗੋਇਲ ਨੂੰ ਯਾਦ ਕਰ ਰਹੇ ਹਨ। ਬਰਨਾਲਾ ਦੇ ਲੋਕ ਕਹਿ ਰਹੇ ਹਨ ਕਿ ਸੰਦੀਪ ਗੋਇਲ ਵਰਗੇ ਅਫਸਰ ਨੂੰ ਹੇਠਲੇ ਪੱਧਰ ਤੇ ਕਮਾਂਡ ਸੰਭਾ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਬਾਖੂਬੀ ਪਤਾ ਹੈ ਕਿ ਕਿਸ ਤਰ੍ਹਾਂ ਕੰਮ ਕਰਨਾ ਹੈ,ਕਿਸ ਚੀਜ਼ ਦੀ ਜਰੂਰਤ ਪਵੇਗੀ। ਜਿਵੇਂ ਉਹਨਾਂ ਕਰੋਨਾ ਕਾਲ ਸਮੇਂ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਇੱਕ ਡੰਡੇ ਦੀ ਵਰਤੋਂ ਕਰਕੇ ਜਾਣੂ ਕਰਵਾਇਆ ਅਤੇ ਜ਼ਿਲ੍ਹੇ ਦੇ ਹਰ ਪਿੰਡ ,ਹਰ ਜਗ੍ਹਾ ਕੈਂਪ ਲਗਵਾ ਕੇ ਲੋਕਾਂ ਨੂੰ ਜਾਗਰੂਤ ਕੀਤਾ। ਇਥੋਂ ਤੱਕ ਕਿ ਕਰੋਨਾ ਪੀੜਤਾਂ ਲਈ ਵੱਖਰੇ ਸੈਂਟਰ ਵੀ ਸਥਾਪਿਤ ਕੀਤੇ। ਉਸ ਸਮੇਂ ਬਰਨਾਲਾ ਪੁਲਿਸ ਮੁਖੀ ਦਾ ਦਫਤਰ ਸਿਰਫ ਪੁਲਿਸ ਦਫਤਰ ਨਹੀਂ ਸੀ, ਇੱਕ ਵੱਡਾ ਹਸਪਤਾਲ ਅਤੇ ਇੱਕ ਹੈਲਪ ਕੇਂਦਰ ਬਣ ਗਿਆ ਸੀ। ਸਾਬਨ,ਮਾਸਕ,ਸੈਨੀਟਾਈਜ਼ਰ, ਸਨੈਟਰੀ ਪੈਡ,ਆੜੋਮਾਸ ਖੌਰੇ ਅਜੇਹਾ ਕੀ ਕੁਝ ਲਿਖਣਾ ਰਹਿ ਜਾਵੇਗਾ ਜੋ ਸਿਹਤ ਕਿੱਟਾਂ ਵਿੱਚ ਉਸ ਸਮੇਂ ਗੋਇਲ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਪਾਇਆ ਗਿਆ। ਇੱਕ ਵੱਖਰਾ ਹੋਰ ਪੈਕਟ ਵੀ ਬਣਾਇਆ ਗਿਆ ਸੀ ਜਿਸ ਵਿੱਚ ਘਰ ਵਿੱਚ ਖਾਣਾ ਬਣਾਉਣ ਲਈ ਹਰ ਤਰ੍ਹਾਂ ਦੀ ਆਈਟਮ ਪਾਈ ਗਈ ਸੀ। ਭੁਪਿੰਦਰ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਅਸੀਂ ਕਦੇ ਵੀ ਅਜਿਹਾ ਅਫਸਰ ਨਾ ਪਹਿਲਾਂ ਦੇਖਿਆ ਸੀ ਨਾ ਹੀ ਸ਼ਾਇਦ ਬਾਅਦ ਵਿੱਚ ਦੇਖਿਆ ਜਾਵੇਗਾ,ਜਿਸਨੇ ਬੜੇ ਹੀ ਸਲੀਕੇ ਅਤੇ ਤਰੀਕੇ ਨਾਲ ਕਰੋਨਾ ਕਾਲ ਸਮੇਂ ਲੋੜਵੰਦਾਂ ਦੀ ਮੱਦਦ ਕੀਤੀ।ਬਰਨਾਲਾ ਜਿਲੇ ਦੇ ਲੋਕ ਖੁਦ ਹੈਰਾਨ ਸਨ ਜੋ ਉਹਨਾਂ ਸੋਚਿਆ ਨਹੀਂ ਸੀ ਉਹ ਵੀ ਹੋ ਰਿਹਾ ਸੀ। ਗੁਰਪ੍ਰੀਤ ਕੌਰ ਸਮਾਜਸੇਵੀ ਨੇ ਕਿਹਾ ਕਿ ਸ੍ਰੀ ਗੋਇਲ ਨੇ ਜਾਣਾ ਨਾਲ ਰਾਸ਼ਣ ਦੀਆਂ ਗੱਡੀਆਂ ਵੀ ਲੈ ਕੇ ਜਾਣੀਆਂ, ਸਮਾਨ ਵੀ ਵੰਡਣਾ ਅਤੇ ਲੋਕਾਂ ਨੂੰ ਕਰੋਨਾ ਤੋਂ ਬਚਣ ਲਈ ਜਾਗਰੂਤ ਵੀ ਕਰਨਾ। ਬਰਨਾਲਾ ਹੀ ਨਹੀਂ ਪੂਰੇ ਪੰਜਾਬ ਦੇ ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਅਜਿਹੇ ਅਫਸਰ ਪੰਜਾਬ ਵਿੱਚ ਆਏ ਫਲੱਡ ਦੌਰਾਨ ਹੇਠਲੇ ਪੱਧਰ ਤੇ ਲਗਾਏ ਜਾਣ ਤਾਂ ਪੀੜਤ ਪਰਿਵਾਰਾਂ ਦੇ ਦੁੱਖ ਕੁਝ ਘੱਟ ਸਕਦੇ ਹਨ ਕਿਉਂਕਿ ਸੁਹਿਰਦ ਅਫਸਰ ਨੂੰ ਸਹੀ ਪਤਾ ਹੁੰਦਾ ਹੈ ਕਿ ਆਫਤ ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿਸ ਚੀਜ਼ ਦੀ ਜਰੂਰਤ ਹੈ। ਜਿਸ ਤਰ੍ਹਾਂ ਸਰਕਾਰ ਇਸ ਸਮੇਂ ਹੜ ਪੀੜਤ ਇਲਾਕਿਆਂ ਦੇ ਜਰੂਰੀ ਵਿਭਾਗਾਂ ਵਿੱਚ ਅਫਸਰਾਂ ਅਤੇ ਮੁਲਾਜ਼ਮਾ ਦੀਆਂ ਤਾਇਨਾਤੀਆਂ ਕਰ ਰਹੀ ਹੈ, ਉਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਕੁਝ ਕਾਬਲ ਅਫਸਰ ਜੋ ਆਫਤ ਸਮੇਂ ਕਾਬਿਲਤਾ ਰੱਖਦੇ ਹਨ ਕਿ ਕਿਸ ਤਰ੍ਹਾਂ ਕੰਮ ਕਰਨਾ ਹੈ, ਉਹਨਾਂ ਨੂੰ ਚੰਡੀਗੜ੍ਹੋਂ ਮੁੱਖ ਦਫਤਰਾਂ ਵਿੱਚੋਂ ਬਦਲ ਕੇ ਹੇਠਲੇ ਪੱਧਰ ਤੇ ਲਗਾਵੇ।

Have something to say? Post your comment

 

More in Chandigarh

ਭਾਰੀ ਮੀਂਹ ਕਾਰਨ ਬੀਜਣਪੁਰ' ਚ ਮੱਛੀ ਪਾਲਣ ਦਾ ਸਹਾਇਕ ਧੰਦਾ ਹੋਇਆ ਤਬਾਹ

ਸ੍ਰੀ ਸੁਖਮਨੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਮਨਾਇਆ ਅਧਿਆਪਕ ਦਿਵਸ

ਹੜ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ

ਮੋਹਿੰਦਰ ਭਗਤ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ ਆਪਣੀ ਇੱਕ ਦਿਨ ਦੀ ਤਨਖਾਹ ਦਾ ਯੋਗਦਾਨ ਪਾਉਣ ਲਈ ਪੈਸਕੋ ਦੇ ਕਰਮਚਾਰੀਆਂ ਦੀ ਸ਼ਲਾਘਾ

ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਡਾ. ਐਸ. ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ

ਹਰਜੋਤ ਬੈਂਸ ਨੇ ਨੰਗਲ ਵਿੱਚ ਪ੍ਰਾਚੀਨ ਮੰਦਰ ਨੂੰ ਹੜ੍ਹ ਤੋਂ ਬਚਾਉਣ ਲਈ ਨਿਭਾਈ ਮੋਹਰੀ ਭੂਮਿਕਾ

ਕੈਬਨਿਟ ਮੰਤਰੀ ਹੜ੍ਹਾਂ ਦੌਰਾਨ ਬਣੇ ਜਾਨ-ਮਾਲ ਦੇ ਰਾਖੇ: ਸਤਲੁਜ ਦੇ ਕੰਢੇ ਪੱਕੇ ਕਰਨ ਲਈ ਮੋਹਰੀ ਹੋ ਕੇ ਸਾਂਭੀ ਕਮਾਂਡ

ਰਾਜ ਸਭਾ ਮੈਂਬਰ ਤੇ ਕੈਬਨਿਟ ਮੰਤਰੀਆਂ ਨੇ ਡੇਰਾ ਬਾਬਾ ਨਾਨਕ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜੀ

ਹੜ੍ਹਾਂ ਦੇ ਮੱਦੇਨਜ਼ਰ ਐਮਰਜੈਂਸੀ ਲੋੜਾਂ ਨੂੰ ਪੂਰਾ ਕਰਨ ਲਈ 33000 ਲੀਟਰ ਪੈਟਰੋਲ ਅਤੇ 46500 ਲੀਟਰ ਡੀਜ਼ਲ ਦਾ ਭੰਡਾਰ ਅਲਾਟ

ਹੜ੍ਹਾਂ 'ਚ ਬਜ਼ੁਰਗਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਖਾਸ ਉਪਰਾਲੇ: ਡਾ ਬਲਜੀਤ ਕੌਰ