Friday, September 05, 2025

Chandigarh

ਹੜ੍ਹਾਂ ਦੇ ਮੱਦੇਨਜ਼ਰ ਐਮਰਜੈਂਸੀ ਲੋੜਾਂ ਨੂੰ ਪੂਰਾ ਕਰਨ ਲਈ 33000 ਲੀਟਰ ਪੈਟਰੋਲ ਅਤੇ 46500 ਲੀਟਰ ਡੀਜ਼ਲ ਦਾ ਭੰਡਾਰ ਅਲਾਟ

September 05, 2025 05:45 PM
SehajTimes

ਚੰਡੀਗੜ੍ਹ : ਸੂਬੇ ਭਰ ਵਿੱਚ ਆਏ ਭਾਰੀ ਹੜ੍ਹਾਂ ਦੇ ਮੱਦੇਨਜ਼ਰ ਚੁਣੌਤੀਪੂਰਨ ਸਥਿਤੀਆਂ ਨਾਲ ਨਜਿੱਠਣ ਲਈ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਨੇ ਸੂਬੇ ਦੇ ਸਾਰੇ ਪੈਟਰੋਲ ਪੰਪਾਂ ਲਈ ਪ੍ਰਤੀ ਪੈਟਰੋਲ ਪੰਪ ਦੇ ਆਧਾਰ 'ਤੇ ਕੁੱਲ 33000 ਲੀਟਰ ਪੈਟਰੋਲ, 46500 ਲੀਟਰ ਡੀਜ਼ਲ ਭੰਡਾਰ ਅਲਾਟ ਕੀਤਾ ਹੈ, ਤੇ ਇਸ ਤੋਂ ਇਲਾਵਾ ਪ੍ਰਤੀ ਗੈਸ ਏਜੰਸੀ ਦੇ ਆਧਾਰ 'ਤੇ 1320 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ। ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਲਈ ਪ੍ਰਤੀ ਪੈਟਰੋਲ ਪੰਪ ਦੇ ਆਧਾਰ 'ਤੇ 4000 ਲੀਟਰ ਪੈਟਰੋਲ ਅਤੇ 4000 ਲੀਟਰ ਡੀਜ਼ਲ ਭੰਡਾਰ ਅਲਾਟ ਕੀਤਾ ਹੈ, ਅਤੇ ਪ੍ਰਤੀ ਏਜੰਸੀ ਦੇ ਆਧਾਰ 'ਤੇ 50 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ। ਇਸੇ ਤਰ੍ਹਾਂ ਬਰਨਾਲਾ ਨੂੰ 1000 ਲੀਟਰ ਪੈਟਰੋਲ ਤੇ 1500 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਤੇ ਬਠਿੰਡਾ ਨੂੰ 1500 ਲੀਟਰ ਪੈਟਰੋਲ ਤੇ 3000 ਲੀਟਰ ਡੀਜ਼ਲ ਨਾਲ 25 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ। ਇਸੇ ਤਰ੍ਹਾਂ ਫਰੀਦਕੋਟ ਦੇ ਪੈਟਰੋਲ ਪੰਪਾਂ ਨੂੰ 1000 ਲੀਟਰ ਪੈਟਰੋਲ ਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ।

ਫਿਰੋਜ਼ਪੁਰ ਅਤੇ ਫਾਜ਼ਿਲਕਾ (ਹਰੇਕ) ਲਈ 1000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ, ਫਤਿਹਗੜ੍ਹ ਸਾਹਿਬ ਲਈ 1000 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਗੁਰਦਾਸਪੁਰ ਲਈ 2000 ਲੀਟਰ ਪੈਟਰੋਲ ਅਤੇ 3000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਹੁਸ਼ਿਆਰਪੁਰ ਲਈ 500 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਜਲੰਧਰ ਲਈ 500 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 100 ਗੈਸ ਸਿਲੰਡਰ, ਕਪੂਰਥਲਾ ਲਈ 500 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਲੁਧਿਆਣਾ ਲਈ 1000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਮਲੇਰਕੋਟਲਾ ਲਈ 1000 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 25 ਗੈਸ ਸਿਲੰਡਰ ਅਤੇ ਮਾਨਸਾ ਲਈ 1000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ।

ਇਸੇ ਤਰ੍ਹਾਂ ਮੋਗਾ ਲਈ 1000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 100 ਗੈਸ ਸਿਲੰਡਰ, ਪਟਿਆਲਾ ਲਈ 2000 ਲੀਟਰ ਪੈਟਰੋਲ ਅਤੇ 3000 ਲੀਟਰ ਡੀਜ਼ਲ ਨਾਲ 65 ਗੈਸ ਸਿਲੰਡਰ, ਪਠਾਨਕੋਟ ਲਈ 2000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਰੂਪਨਗਰ ਲਈ 2000 ਲੀਟਰ ਪੈਟਰੋਲ ਅਤੇ 3000 ਲੀਟਰ ਡੀਜ਼ਲ ਨਾਲ 100 ਗੈਸ ਸਿਲੰਡਰ, ਐਸ.ਏ.ਐਸ. ਨਗਰ ਲਈ 2000 ਲੀਟਰ ਪੈਟਰੋਲ ਅਤੇ 3000 ਲੀਟਰ ਡੀਜ਼ਲ ਨਾਲ 80 ਗੈਸ ਸਿਲੰਡਰ, ਐਸ.ਬੀ.ਐਸ. ਲਈ 2000 ਲੀਟਰ ਪੈਟਰੋਲ ਅਤੇ 2000 ਲੀਟਰ ਡੀਜ਼ਲ ਨਾਲ 100 ਗੈਸ ਸਿਲੰਡਰ, ਸ੍ਰੀ ਮੁਕਤਸਰ ਸਾਹਿਬ ਲਈ 1000 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 25 ਗੈਸ ਸਿਲੰਡਰ, ਸੰਗਰੂਰ ਲਈ 1000 ਲੀਟਰ ਪੈਟਰੋਲ ਅਤੇ 1000 ਲੀਟਰ ਡੀਜ਼ਲ ਨਾਲ 50 ਗੈਸ ਸਿਲੰਡਰ, ਤਰਨਤਾਰਨ ਲਈ 3000 ਲੀਟਰ ਪੈਟਰੋਲ ਅਤੇ 4000 ਲੀਟਰ ਡੀਜ਼ਲ ਭੰਡਾਰ ਨਾਲ 50 ਗੈਸ ਸਿਲੰਡਰ ਅਲਾਟ ਕੀਤੇ ਗਏ ਹਨ।

Have something to say? Post your comment

 

More in Chandigarh

ਭਾਰੀ ਮੀਂਹ ਕਾਰਨ ਬੀਜਣਪੁਰ' ਚ ਮੱਛੀ ਪਾਲਣ ਦਾ ਸਹਾਇਕ ਧੰਦਾ ਹੋਇਆ ਤਬਾਹ

ਸ੍ਰੀ ਸੁਖਮਨੀ ਗਰੁੱਪ ਆਫ ਇੰਸਟੀਚਿਊਸ਼ਨਜ਼ ਵਿਖੇ ਮਨਾਇਆ ਅਧਿਆਪਕ ਦਿਵਸ

ਹੜ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ

ਕੁਦਰਤੀ ਆਫਤਾਂ ਸਮੇਂ ਕੰਮ ਦਾ ਤਜਰਬਾ ਰੱਖਣ ਵਾਲੇ ਅਫਸਰਾਂ ਨੂੰ ਮੁੱਖ ਦਫਤਰਾਂ ਚੋਂ ਕੱਢ ਕੇ ਲਗਾਇਆ ਜਾਵੇ ਜਮੀਨੀ ਪੱਧਰ ਤੇ

ਮੋਹਿੰਦਰ ਭਗਤ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਵਿੱਚ ਆਪਣੀ ਇੱਕ ਦਿਨ ਦੀ ਤਨਖਾਹ ਦਾ ਯੋਗਦਾਨ ਪਾਉਣ ਲਈ ਪੈਸਕੋ ਦੇ ਕਰਮਚਾਰੀਆਂ ਦੀ ਸ਼ਲਾਘਾ

ਪੰਜਾਬ ਸਰਕਾਰ ਵੱਲੋਂ ਅਧਿਆਪਕ ਦਿਵਸ ਮੌਕੇ ਡਾ. ਐਸ. ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ

ਹਰਜੋਤ ਬੈਂਸ ਨੇ ਨੰਗਲ ਵਿੱਚ ਪ੍ਰਾਚੀਨ ਮੰਦਰ ਨੂੰ ਹੜ੍ਹ ਤੋਂ ਬਚਾਉਣ ਲਈ ਨਿਭਾਈ ਮੋਹਰੀ ਭੂਮਿਕਾ

ਕੈਬਨਿਟ ਮੰਤਰੀ ਹੜ੍ਹਾਂ ਦੌਰਾਨ ਬਣੇ ਜਾਨ-ਮਾਲ ਦੇ ਰਾਖੇ: ਸਤਲੁਜ ਦੇ ਕੰਢੇ ਪੱਕੇ ਕਰਨ ਲਈ ਮੋਹਰੀ ਹੋ ਕੇ ਸਾਂਭੀ ਕਮਾਂਡ

ਰਾਜ ਸਭਾ ਮੈਂਬਰ ਤੇ ਕੈਬਨਿਟ ਮੰਤਰੀਆਂ ਨੇ ਡੇਰਾ ਬਾਬਾ ਨਾਨਕ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਾਂਹ ਫੜੀ

ਹੜ੍ਹਾਂ 'ਚ ਬਜ਼ੁਰਗਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਖਾਸ ਉਪਰਾਲੇ: ਡਾ ਬਲਜੀਤ ਕੌਰ