Sunday, October 26, 2025

Chandigarh

ਛਪਾਈ ਵਿੱਚ ਗਲਤੀ ਹੋਣ ’ਤੇ ਨਵਾਂ ਈ.ਪੀ.ਆਈ.ਸੀ. ਜਾਰੀ ਕਰਨ ਲਈ ਕੋਈ ਫੀਸ ਨਹੀਂ ਲਈ ਜਾਵੇਗੀ: ਮੁੱਖ ਚੋਣ ਅਧਿਕਾਰੀ

June 08, 2021 08:46 PM
SehajTimes


ਚੰਡੀਗੜ :ਮੁੱਖ ਚੋਣ ਅਧਿਕਾਰੀ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਅੱਜ ਇੱਥੇ ਸਪੱਸ਼ਟ ਕੀਤਾ ਕਿ ਈ.ਆਰ.ਓ. ਦੇ ਪੱਖ ਤੋਂ ਕੀਤੀ ਗਈ ਛਪਾਈ ਸਬੰਧੀ/ ਕਲੈਰੀਕਲ ਗਲਤੀ ਨੂੰ ਦਰੁਸਤ ਕਰਨ ਦੇ ਮਾਮਲੇ ਵਿੱਚ ਨਵਾਂ ਈ.ਪੀ.ਆਈ.ਸੀ. ਜਾਰੀ ਕਰਨ ਲਈ ਵੋਟਰ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਾਜੂ ਨੇ ਕਿਹਾ ਕਿ ਆਮ ਤੌਰ ’ਤੇ ਵੋਟਰਾਂ ਦੇ ਵੇਰਵਿਆਂ ’ਚ ਫਰਕ ਚੋਣ ਰਜਿਸਟ੍ਰੇਸ਼ਨ ਅਫਸਰ (ਈ.ਆਰ.ਓ.) ਦੇ ਧਿਆਨ ਵਿੱਚ ਦੋ ਪੜਾਵਾਂ ’ਤੇ ਆਉਂਦਾ ਹੈ। ਪਹਿਲਾ ਵੋਟਰ ਸੂਚੀ ਦੀ ਅੰਤਮ ਪ੍ਰਕਾਸ਼ਨਾ ਤੋਂ ਪਹਿਲਾਂ, ਡਾਟਾ ਐਂਟਰੀ ਪੜਾਅ ’ਤੇ ਅਤੇ ਦੂਜਾ ਵੋਟਰ ਸੂਚੀ ਦੀ ਅੰਤਿਮ ਪ੍ਰਕਾਸਨਾ ਤੋਂ ਬਾਅਦ।
ਡਾ. ਰਾਜੂ ਨੇ ਕਿਹਾ ਕਿ ਜੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਤੋਂ ਪਹਿਲਾਂ ਈ.ਆਰ.ਓ. ਦੇ ਧਿਆਨ ਵਿੱਚ ਡਾਟਾ ਐਂਟਰੀ ਦੇ ਪੜਾਅ ’ਤੇ ਛਪਾਈ ਸਬੰਧੀ / ਕਲੈਰੀਕਲ ਗਲਤੀ ਆਉਂਦੀ ਹੈ  ਤਾਂ ਈ.ਆਰ.ਓ. ਸਬੰਧਤ ਬਿਨੈਕਾਰ ਨੂੰ ਈ.ਆਰ.ਓ.-ਐਨ.ਈ.ਟੀ. ਵਿੱਚ ਫਾਰਮ -6 ਦਾ ਹਵਾਲਾ ਦੇਵੇਗਾ, ਈ.ਆਰ. ਅਪਡੇੇਸ਼ਨ ਦੀ ਪ੍ਰਕਿਰਿਆ ਨੂੰ ਉਲਟਾ ਦੇਵੇਗਾ ਅਤੇ ਫਾਰਮ -6 ਵਿਚ ਦੱਸੇ ਅਨੁਸਾਰ ਉਸੇ ਆਧਾਰ ’ਤੇ ਐਂਟਰੀਆਂ ਨੂੰ ਸਹੀ ਕਰੇਗਾ।
ਜੇਕਰ ਅੰਤਿਮ ਪ੍ਰਕਾਸਨ ਤੋਂ ਬਾਅਦ ਵੋਟਰ ਦੁਆਰਾ ਕਿਸੇ ਪੱਤਰ ਜਾਂ ਮੇਲ ਰਾਹੀਂ ਛਪਾਈ ਸਬੰਧੀ / ਕਲੈਰੀਕਲ ਗਲਤੀ ਈ.ਆਰ.ਓ. ਦੇ ਧਿਆਨ ਵਿੱਚ ਲਿਆਂਦੀ ਜਾਂਦੀ ਹੈ ਤਾਂ ਈ.ਆਰ.ਓ. ਵੋਟਰ ਨੂੰ ਫਾਰਮ -6 ਦਾ ਹਵਾਲਾ ਦੇਵੇਗਾ (ਜੋ ਈ.ਆਰ.ਓ.-ਨੈੱਟ ਵਿਚ ਉਪਲਬਧ ਹੈ); ਅਤੇ ਫਾਰਮ -6 ਵਿਚ ਦਰਸਾਈਆਂ ਗਈਆਂ ਐਂਟਰੀਆਂ ਅਨੁਸਾਰ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਕਰੇਗਾ। ਜੇ ਈ.ਆਰ.ਓ. ਦੇ ਰਿਕਾਰਡ ਵਿਚ ਕੋਈ ਫਾਰਮ -6 ਉਪਲਬਧ ਨਹੀਂ ਹੈ ਜਾਂ  ਫਾਰਮ -6 ਵਿਚ ਵੋਟਰ ਦੁਆਰਾ ਖੁਦ ਗਲਤੀ ਕੀਤੀ ਜਾਂਦੀ ਹੈੈ, ਤਾਂ ਈ.ਆਰ.ਓ ਉਕਤ ਵੋਟਰ ਨੂੰ ਆਪਣੀ ਬੇਨਤੀ ਫਾਰਮ-8 ਵਿੱਚ ਪੇਸ਼ ਕਰਨ ਲਈ ਇਕ ਲਿਖਤੀ ਜਵਾਬ / ਮੇਲ ਭੇਜੇਗਾ। ਇਸ ਸੁਨੇਹੇ ਨਾਲ ਫਾਰਮ-8 ਦੀ ਇੱਕ ਕਾਪੀ ਵੀ ਭੇਜੀ ਜਾਏਗੀ। ਜ਼ਿਕਰਯੋਗ ਹੈ ਕਿ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨ ਤੋਂ ਬਾਅਦ ਵੋਟਰ ਦੀ ਕਿਸੇ ਵੀ ਐਂਟਰੀ ਵਿਚ ਸੁਧਾਈ ਨਹੀਂ ਕੀਤੀ ਜਾਵੇਗੀ, ਜੇ ਫਾਰਮ-6 ਦਾ ਹਵਾਲਾ ਨਹੀਂ ਦਿੱਤਾ ਗਿਆ (ਜੇ ਉਪਲਬਧ ਹੋਵੇ) ਜਾਂ ਫਾਰਮ-6 ਉਪਲੱਬਧ ਨਾ ਹੋਣ ’ਤੇ ਫਾਰਮ 8 ਪ੍ਰਾਪਤ ਨਹੀਂ ਕੀਤਾ ਗਿਆ ਜਾਂ ਵੋਟਰ ਨੇ ਖੁਦ ਫਾਰਮ-6 ਵਿੱਚ ਗਲਤੀ ਗਲਤੀ ਕੀਤੀ ਹੈ।
ਈ.ਆਰ.ਓ. ਦੇ  ਪੱਖ  ਤੋਂ ਕੀਤੀ ਗਈ ਛਪਾਈ ਸਬੰਧੀ/ਕਲੈਰੀਕਲ ਗਲਤੀ ਨੂੰ ਦਰੁਸਤ ਕਰਨ ਮਾਮਲੇ ਵਿੱਚ ਵੋਟਰ ਤੋਂ ਨਵਾਂ ਈ.ਪੀ.ਆਈ.ਸੀ. ਜਾਰੀ ਕਰਨ ਲਈ ਕੋਈ ਫੀਸ ਨਹੀਂ ਲਈ ਜਾਵੇਗੀ।    

Have something to say? Post your comment

 

More in Chandigarh

ਜਾਪਾਨੀ ਵਫ਼ਦ ਵੱਲੋਂ ਸਪੀਕਰ ਨਾਲ ਮੁਲਾਕਾਤ, ਪੰਜਾਬ ਵਿੱਚ ਨਿਵੇਸ਼ ਕਰਨ ਦੀ ਦਿਲਚਸਪੀ ਕੀਤੀ ਜ਼ਾਹਰ

ਅੰਮ੍ਰਿਤਸਰ ਵਿੱਚ ਦੋ ਆਈਈਡੀਜ਼, ਇੱਕ ਪਿਸਤੌਲ ਸਮੇਤ ਅੱਤਵਾਦੀ ਮਾਡਿਊਲ ਦਾ ਮੁੱਖ ਸੰਚਾਲਕ ਕਾਬੂ

‘ਯੁੱਧ ਨਸਿ਼ਆਂ ਵਿਰੁੱਧ’: 238ਵੇਂ ਦਿਨ, ਪੰਜਾਬ ਪੁਲੀਸ ਨੇ 90 ਨਸ਼ਾ ਤਸਕਰਾਂ ਨੂੰ 6.1 ਕਿਲੋਗ੍ਰਾਮ ਹੈਰੋਇਨ, 1.7 ਕਿਲੋਗ੍ਰਾਮ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

5764 ਪੀ.ਸੀ.ਐਸ. ਪ੍ਰੀਖਿਆ ਦੇਣ ਦੇ ਚਾਹਵਾਨ ਵਿਦਿਆਰਥੀਆਂ ਨੇ ਰਾਜ ਮਲਹੋਤਰਾ ਆਈ.ਏ.ਐਸ. ਸਟੱਡੀ ਗਰੁੱਪ, ਚੰਡੀਗੜ੍ਹ ਤੋਂ ਮੁਫ਼ਤ ਕੋਚਿੰਗ ਕੀਤੀ ਪ੍ਰਾਪਤ: ਸਪੀਕਰ ਕੁਲਤਾਰ ਸਿੰਘ ਸੰਧਵਾਂ

ਰਾਗੀਆਂ, ਗ੍ਰੰਥੀਆਂ ਅਤੇ ਪਾਠੀ ਸਿੰਘਾਂ ਨੂੰ ਉਚਿਤ ਤਨਖਾਹਾਂ ਯਕੀਨੀ ਬਣਾਉਣ ਲਈ ਸਪੀਕਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਖਲ ਦੀ ਮੰਗ

ਕੈਬਨਿਟ ਮੰਤਰੀਆਂ ਸੰਜੀਵ ਅਰੋੜਾ ਅਤੇ ਗੁਰਮੀਤ ਸਿੰਘ ਖੁੱਡੀਆਂ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਲਈ ਦਿੱਤਾ ਸੱਦਾ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ

ਹੜ੍ਹਾਂ ਤੋਂ ਸੁਰੱਖਿਆ ਲਈ ਕਿਫ਼ਾਇਤੀ ਤੇ ਪ੍ਰਭਾਵੀ ਮਾਡਲਾਂ ਦਾ ਅਧਿਐਨ ਕਰੇਗੀ ਵਿਸ਼ੇਸ਼ ਕਮੇਟੀ: ਬਰਿੰਦਰ ਕੁਮਾਰ ਗੋਇਲ

ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸਮਾਗਮਾਂ ਦੇ ਮੱਦੇਨਜ਼ਰ ਅਨੰਦਪੁਰ ਸਾਹਿਬ ਦੀਆਂ ਸੜਕਾਂ ਦੀ ਬਦਲੇਗੀ ਨੁਹਾਰ

ਵਿਦਿਆਰਥੀਆਂ ਨੂੰ ਸਿਆਸੀ ਖੇਤਰ ਦੀ ਜਾਣਕਾਰੀ ਦੇਣ ਲਈ 26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਵਿਖੇ ਕਰਵਾਇਆ ਜਾਵੇਗਾ ਮੌਕ ਸੈਸ਼ਨ: ਸਪੀਕਰ