ਲਾਲੜੂ : ਹਲਕਾ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਜੀ ਨੇ ਘੱਗਰ ਦੇ ਵਿੱਚ ਕਲ੍ਹ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਾਰਨ ਪ੍ਰਭਾਵਿਤ ਹੋਏ ਪਿੰਡ ਸਾਧਾਪੁਰ , ਡੰਗਡੇਹਰਾ ਤੇ ਖਜੂਰ ਮੰਡੀ ਦੇ ਲੋਕਾਂ ਨਾਲ ਕੀਤੀ ਮੁਲਾਕਾਤ ਲਿਆ ਸਥਿਤੀ ਦਾ ਜਾਇਜਾ ਤੇ ਉਨ੍ਹਾਂ ਨੇ ਇਸ ਸੰਕਟ ਦੀ ਘੜੀ ਦੌਰਾਨ ਪਿੰਡ ਵਾਸੀਆਂ ਨੂੰ ਹਰ ਜ਼ਰੂਰੀ ਸਹਾਇਤਾ ਦਾ ਭਰੋਸਾ ਦਿੱਤਾ।
ਪਿੰਡਾਂ ਦੇ ਬਾਹਰ ਤੋ ਪਾਣੀ ਆਉਣ ਨਾਲ ਬੰਦ ਹੋਏ ਰਾਹ ਤੇ ਸਬੰਧਿਤ ਵਿਭਾਗ ਨਾਲ ਗੱਲ ਕਰਕੇ ਪੁੱਲੀ ਜਾਂ ਕਾਜਵੇ ਲਾਉਣ ਦਾ ਦਿੱਤਾ ਭਰੋਸਾ ਤਾਂ ਜੋ ਕਦੇ ਵੀ ਕਿਸੀ ਨੂੰ ਆਉਣ ਜਾਣ ਵਿੱਚ ਦਿੱਕਤ ਨਾ ਆਵੇ।
ਉਨਾ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਪ੍ਰਭਾਵਿਤ ਵਸਨੀਕਾਂ ਨੂੰ ਡਾਕਟਰੀ ਸਹਾਇਤਾ, ਪਸ਼ੂ ਪਾਲਣ ਟੀਮਾਂ, ਸੁੱਕਾ ਰਾਸ਼ਨ ਅਤੇ ਪਸ਼ੂਆਂ ਲਈ ਚਾਰਾ ਮੁਹੱਈਆ ਕਰਵਾਉਣ ਦੇ ਪਹਿਲਾਂ ਹੀ ਹਦਾਇਤਾਂ ਕੀਤੀਆਂ ਹੋਈਆਂ ਹਨ।ਉਨ੍ਹਾਂ ਅੱਗੇ ਕਿਹਾ ਕਿ ਆਫ਼ਤ ਪ੍ਰਬੰਧਨ ਨਿਯਮਾਂ ਅਧੀਨ ਆਉਣ ਵਾਲੇ ਫਸਲਾਂ ਅਤੇ ਹੋਰ ਨੁਕਸਾਨ ਦੀ ਢੁਕਵੀਂ ਭਰਪਾਈ ਕੀਤੀ ਜਾਵੇਗੀ, ਜਿਸ ਲਈ ਮਾਲ ਪਟਵਾਰੀ ਨੂੰ ਤੁਰੰਤ ਮੁਲਾਂਕਣ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੈਡੀਕਲ ਕੈਂਪ, ਰਾਸ਼ਨ ਵੰਡ ਸਥਾਨਾਂ ਅਤੇ ਪ੍ਰਭਾਵਿਤ ਪਿੰਡ ਵਾਸੀਆਂ ਦੇ ਘਰਾਂ ਦੇ ਦੌਰੇ ਦੌਰਾਨ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਭਾਈਚਾਰੇ ਦੀਆਂ ਖਾਸ ਜ਼ਰੂਰਤਾਂ ਅਨੁਸਾਰ ਸਹਾਇਤਾ ਪ੍ਰਦਾਨ ਕਰਦਾ ਰਹੇਗਾ।