Tuesday, October 28, 2025

Chandigarh

ਹੜ੍ਹ ਪ੍ਰਭਾਵਿਤ ਲੋਕਾਂ ਲਈ 29 ਕੈਂਪ ਹੋਰ ਸਥਾਪਤ, 196 ਰਾਹਤ ਕੈਂਪਾਂ ਵਿੱਚ 6755 ਵਿਅਕਤੀਆਂ ਨੂੰ ਮਿਲੀ ਠਾਹਰ: ਹਰਦੀਪ ਸਿੰਘ ਮੁੰਡੀਆਂ

September 04, 2025 09:12 PM
SehajTimes

1.71 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਫ਼ਸਲਾਂ ਦਾ ਨੁਕਸਾਨ, ਹੜ੍ਹਾਂ ਕਾਰਨ ਮੌਤਾਂ ਦੀ ਗਿਣਤੀ 43 ਹੋਈ

ਚੰਡੀਗੜ੍ਹ : ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਸੂਬੇ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ 22 ਜ਼ਿਲ੍ਹਿਆਂ ਦੇ 1902 ਪਿੰਡ ਪ੍ਰਭਾਵਿਤ ਹੋਏ ਹਨ ਜਦਕਿ 15 ਜ਼ਿਲ੍ਹਿਆਂ ਦੀ 3.84 ਲੱਖ ਤੋਂ ਵੱਧ ਆਬਾਦੀ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪ੍ਰਭਾਵਿਤ ਆਬਾਦੀ ਦੀ ਠਾਹਰ ਲਈ ਸੂਬੇ ਵਿੱਚ 29 ਹੋਰ ਕੈਂਪ ਸਥਾਪਤ ਕੀਤੇ ਗਏ ਹਨ ਅਤੇ ਇਸ ਸਮੇਂ 196 ਰਾਹਤ ਕੈਂਪ ਪ੍ਰਭਾਵਿਤ ਲੋਕਾਂ ਲਈ ਵੱਖ-ਵੱਖ ਥਾਵਾਂ 'ਤੇ ਜਾਰੀ ਹਨ। ਉਨ੍ਹਾਂ ਦੱਸਿਆ ਕਿ 1.71 ਲੱਖ ਹੈਕਟੇਅਰ ਤੋਂ ਵੱਧ ਰਕਬੇ ਵਿੱਚ ਖੜ੍ਹੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਅਤੇ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ‘ਚ ਗੁਰਦਾਸਪੁਰ, ਅੰਮ੍ਰਿਤਸਰ, ਫਾਜ਼ਿਲਕਾ, ਫਿਰੋਜ਼ਪੁਰ, ਕਪੂਥਲਾ ਅਤੇ ਮਾਨਸਾ ਸ਼ਾਮਲ ਹਨ।

ਹੋਰ ਵੇਰਵੇ ਸਾਂਝੇ ਕਰਦਿਆਂ ਮਾਲ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ 20,972 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ, ਜਿਸ ਵਿੱਚ ਗੁਰਦਾਸਪੁਰ ਦੇ (5581 ਵਿਅਕਤੀ), ਫਿਰੋਜ਼ਪੁਰ (3804), ਫਾਜ਼ਿਲਕਾ (3032), ਅੰਮ੍ਰਿਤਸਰ (2734), ਪਠਾਨਕੋਟ (1139), ਹੁਸ਼ਿਆਰਪੁਰ (1615), ਕਪੂਰਥਲਾ (1428), ਜਲੰਧਰ (511), ਬਰਨਾਲਾ (539), ਮਾਨਸਾ (178), ਮੋਗਾ (145), ਰੂਪਨਗਰ (245) ਅਤੇ ਜ਼ਿਲ੍ਹਾ ਤਰਨ ਤਾਰਨ ਦੇ 21 ਵਿਅਕਤੀ ਸ਼ਾਮਲ ਹਨ।

ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਨੂੰ ਠਹਿਰ ਦੇਣ ਵਾਸਤੇ ਸੂਬੇ ਭਰ ਵਿੱਚ 196 ਰਾਹਤ ਕੈਂਪ ਇਸ ਸਮੇਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਦੇ ਮੁਕਾਬਲੇ 29 ਹੋਰ ਕੈਂਪਾਂ ਦਾ ਵਾਧਾ ਕੀਤਾ ਗਿਆ ਹੈ। ਇਨ੍ਹਾਂ ਵਿੱਚ ਫਾਜ਼ਿਲਕਾ ਵਿੱਚ 23 ਕੈਂਪ, ਬਰਨਾਲਾ ਵਿੱਚ 36, ਪਟਿਆਲਾ ਵਿੱਚ 27, ਜਲੰਧਰ ਵਿੱਚ 18, ਐਸ.ਬੀ.ਐਸ. ਨਗਰ ਵਿੱਚ 23, ਅੰਮ੍ਰਿਤਸਰ ਵਿੱਚ 16, ਪਠਾਨਕੋਟ ਵਿੱਚ 14, ਗੁਰਦਾਸਪੁਰ ਵਿੱਚ 13, ਫਿਰੋਜ਼ਪੁਰ ਵਿੱਚ 8, ਰੂਪਨਗਰ ਵਿੱਚ 4, ਹੁਸ਼ਿਆਰਪੁਰ ਵਿੱਚ 5, ਕਪੂਰਥਲਾ ਵਿੱਚ 4, ਮੋਗਾ ਅਤੇ ਮਾਨਸਾ ਵਿੱਚ 2-2 ਅਤੇ ਸੰਗਰੂਰ ਵਿੱਚ 1 ਕੈਂਪ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਇਨ੍ਹਾਂ ਕੈਂਪਾਂ ਵਿੱਚ 6755 ਲੋਕ ਠਹਿਰੇ ਹੋਏ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਵਿਅਕਤੀ ਫਾਜ਼ਿਲਕਾ (2339), ਹੁਸ਼ਿਆਰਪੁਰ (1041), ਫਿਰੋਜ਼ਪੁਰ (749), ਪਠਾਨਕੋਟ (581), ਜਲੰਧਰ (511), ਬਰਨਾਲਾ (539), ਅੰਮ੍ਰਿਤਸਰ (371), ਰੂਪਨਗਰ (245), ਮੋਗਾ (145), ਮਾਨਸਾ (89), ਸੰਗਰੂਰ (75), ਕਪੂਰਥਲਾ (57) ਅਤੇ ਗੁਰਦਾਸਪੁਰ ਦੇ (13) ਵਿਅਕਤੀ ਸ਼ਾਮਲ ਹਨ।

ਮਨੁੱਖੀ ਜਾਨਾਂ ਬਾਰੇ ਮਾਲ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 6 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ 14 ਜ਼ਿਲ੍ਹਿਆਂ ਵਿੱਚ ਹੁਣ ਤੱਕ ਕੁੱਲ 43 ਜਾਨਾਂ ਜਾ ਚੁੱਕੀਆਂ ਹਨ। ਸਭ ਤੋਂ ਵੱਧ ਹੁਸ਼ਿਆਰਪੁਰ ‘ਚ (7) ਅਤੇ ਪਠਾਨਕੋਟ ‘ਚ (6) ਵਿਅਕਤੀਆਂ ਦੀਆਂ ਮੌਤਾਂ ਹੋਈਆਂ ਹਨ ਜਦਕਿ ਬਰਨਾਲਾ ਅਤੇ ਅੰਮ੍ਰਿਤਸਰ ਵਿੱਚ 5-5, ਲੁਧਿਆਣਾ ਅਤੇ ਬਠਿੰਡਾ ਵਿੱਚ 4-4, ਮਾਨਸਾ (3), ਗੁਰਦਾਸਪੁਰ ਅਤੇ ਐਸ.ਏ.ਐਸ. ਨਗਰ ਵਿੱਚ 2-2 ਵਿਅਕਤੀਆਂ ਦੀਆਂ ਜਾਨਾਂ ਗਈਆਂ ਹਨ। ਇਸੇ ਤਰ੍ਹਾਂ ਪਟਿਆਲਾ, ਰੂਪਨਗਰ, ਸੰਗਰੂਰ, ਫਾਜ਼ਿਲਕਾ ਅਤੇ ਫਿਰੋਜ਼ਪੁਰ ਵਿੱਚ ਹੜ੍ਹਾਂ ਕਾਰਨ 1-1 ਵਿਅਕਤੀ ਦੀ ਮੌਤ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਠਾਨਕੋਟ ਦੇ ਤਿੰਨ ਵਿਅਕਤੀ ਅਜੇ ਵੀ ਲਾਪਤਾ ਹਨ।

ਫ਼ਸਲਾਂ ਦੇ ਨੁਕਸਾਨ ਬਾਰੇ ਜਾਣਕਾਰੀ ਦਿੰਦਿਆਂ ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸੂਬੇ ਦੇ 18 ਜ਼ਿਲ੍ਹਿਆਂ ‘ਚ ਖੜ੍ਹੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਇਕੱਲੇ ਗੁਰਦਾਸਪੁਰ ਵਿਚ 40,169 ਹੈਕਟੇਅਰ ਫ਼ਸਲੀ ਰਕਬੇ ਦਾ ਨੁਕਸਾਨ ਹੋਇਆ ਹੈ, ਇਸ ਤੋਂ ਬਾਅਦ ਅੰਮ੍ਰਿਤਸਰ ‘ਚ (26,701) ਹੈਕਟੇਅਰ, ਫਾਜ਼ਿਲਕਾ (17,786), ਫਿਰੋਜ਼ਪੁਰ (17,221), ਕਪੂਰਥਲਾ (17,807), ਤਰਨ ਤਾਰਨ (12,828), ਮਾਨਸਾ (11042), ਸੰਗਰੂਰ (6560), ਹੁਸ਼ਿਆਰਪੁਰ (8322), ਜਲੰਧਰ (4800), ਐਸ.ਏ.ਐਸ. ਨਗਰ (2000), ਪਠਾਨਕੋਟ (2442), ਮੋਗਾ (2240), ਪਟਿਆਲਾ (600), ਬਠਿੰਡਾ (587), ਐਸ.ਬੀ.ਐਸ. ਨਗਰ (362), ਰੂਪਨਗਰ (300) ਅਤੇ ਲੁਧਿਆਣਾ ‘ਚ (32) ਹੈਕਟੇਅਰ ਫ਼ਸਲਾਂ ਬਰਬਾਦ ਹੋ ਗਈਆਂ ਹਨ।

ਸ. ਮੁੰਡੀਆ ਨੇ ਦੱਸਿਆ ਕਿ ਹੜ੍ਹਾਂ ਨਾਲ 22 ਜ਼ਿਲ੍ਹਿਆਂ ਦੇ 1902 ਪਿੰਡ ਪ੍ਰਭਾਵਿਤ ਹੋਏ ਹਨ, ਜਿਸ ਕਰਕੇ 3,84,205 ਆਬਾਦੀ ਪ੍ਰਭਾਵਿਤ ਹੋਈ ਹੈ। ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਗੁਰਦਾਸਪੁਰ ਦੇ (329 ਪਿੰਡ), ਅੰਮ੍ਰਿਤਸਰ (190), ਕਪੂਰਥਲਾ (144), ਹੁਸ਼ਿਆਰਪੁਰ (168), ਮਾਨਸਾ (95), ਫਿਰੋਜ਼ਪੁਰ (102), ਪਠਾਨਕੋਟ (88), ਫਾਜ਼ਿਲਕਾ (77), ਸੰਗਰੂਰ (107), ਤਰਨ ਤਾਰਨ (70), ਜਲੰਧਰ (64), ਪਟਿਆਲਾ (85), ਐਸ.ਬੀ.ਐਸ. ਨਗਰ (28), ਬਠਿੰਡਾ (21), ਫਰੀਦਕੋਟ (15), ਰੂਪਨਗਰ (44), ਲੁਧਿਆਣਾ (52), ਬਰਨਾਲਾ (121), ਸ੍ਰੀ ਮੁਕਤਸਰ ਸਾਹਿਬ (23), ਮਾਲੇਰਕੋਟਲਾ (12), ਐਸ.ਏ.ਐਸ. ਨਗਰ (15) ਅਤੇ ਮੋਗਾ ਦੇ (52) ਪਿੰਡ ਸ਼ਾਮਲ ਹਨ।

ਮਾਲ ਮੰਤਰੀ ਨੇ ਕਿਹਾ ਕਿ ਕੁੱਲ 3,84,205 ਲੋਕ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਅੰਮ੍ਰਿਤਸਰ ‘ਚ (1,35,880) ਵਿਅਕਤੀ, ਗੁਰਦਾਸਪੁਰ (1,45,000), ਫਿਰੋਜ਼ਪੁਰ (38,594) ਅਤੇ ਫਾਜ਼ਿਲਕਾ ‘ਚ (24,212) ਵਿਅਕਤੀ ਪ੍ਰਭਾਵਿਤ ਹੋਏ ਹਨ। ਇਸੇ ਤਰ੍ਹਾਂ ਪਠਾਨਕੋਟ ਦੇ (15,503) ਵਿਅਕਤੀ, ਕਪੂਰਥਲਾ (5728), ਐਸ.ਏ.ਐਸ. ਨਗਰ (13,000), ਹੁਸ਼ਿਆਰਪੁਰ (2465), ਬਰਨਾਲਾ (1252), ਜਲੰਧਰ (1090), ਮੋਗਾ (800), ਰੂਪਨਗਰ (368), ਮਾਨਸਾ (178), ਸੰਗਰੂਰ (75) ਅਤੇ ਤਰਨ ਤਾਰਨ ਦੇ (60) ਵਿਅਕਤੀ ਸ਼ਾਮਲ ਹਨ।

ਸ. ਮੁੰਡੀਆਂ ਨੇ ਕਿਹਾ ਕਿ 9 ਹੋਰ ਟੀਮਾਂ ਨੂੰ ਰਾਹਤ ਕਾਰਜਾਂ ਵਿੱਚ ਲਗਾਉਣ ਨਾਲ ਹੁਣ 31 ਐਨ.ਡੀ.ਆਰ.ਐਫ. ਟੀਮਾਂ ਸੂਬੇ ਭਰ ਵਿੱਚ ਰਾਹਤ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਅਤੇ ਪਠਾਨਕੋਟ ਵਿੱਚ 6-6 ਟੀਮਾਂ ਵਿੱਚ ਤਾਇਨਾਤ ਹਨ ਜਦਕਿ ਗੁਰਦਾਸਪੁਰ ਅਤੇ ਫਾਜ਼ਿਲਕਾ ਵਿੱਚ 4-4, ਪਟਿਆਲਾ ਅਤੇ ਫਿਰੋਜ਼ਪੁਰ ਵਿੱਚ 3-3, ਜਲੰਧਰ ਅਤੇ ਰੂਪਨਗਰ ਵਿੱਚ 2-2) ਅਤੇ ਕਪੂਰਥਲਾ ਵਿੱਚ 1 ਟੀਮ ਤਾਇਨਾਤ ਹੈ। ਇਸੇ ਤਰ੍ਹਾਂ ਐਸ.ਡੀ.ਆਰ.ਐਫ. ਦੀਆਂ ਵੀ ਦੋ ਟੀਮਾਂ ਕਪੂਰਥਲਾ ਜ਼ਿਲ੍ਹੇ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ।

ਇਸ ਤੋਂ ਇਲਾਵਾ ਫ਼ੌਜ, ਜਲ ਸੈਨਾ ਅਤੇ ਹਵਾਈ ਸੈਨਾ ਦੀਆਂ 28 ਟੁਕੜੀਆਂ ਵੀ ਸੂਬੇ ਵਿੱਚ ਤਾਇਨਾਤ ਕੀਤੀਆਂ ਹਨ, ਜਿਨ੍ਹਾਂ ਵਿੱਚ ਗੁਰਦਾਸਪੁਰ ਵਿੱਚ (4), ਅੰਮ੍ਰਿਤਸਰ (2), ਫਿਰੋਜ਼ਪੁਰ (5), ਪਠਾਨਕੋਟ (3), ਜਲੰਧਰ, ਰੂਪਨਗਰ ਅਤੇ ਤਰਨ ਤਾਰਨ ਵਿੱਚ 2-2, ਐਸ.ਬੀ.ਐਸ. ਨਗਰ (4), ਫਾਜ਼ਿਲਕਾ (2), ਪਟਿਆਲਾ ਅਤੇ ਕਪੂਰਥਲਾ ਵਿੱਚ 1-1 ਟੀਮ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਰਾਹਤ ਸਮੱਗਰੀ ਪਹੁੰਚਾਉਣ ਅਤੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਤਕਰੀਬਨ 35 ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਬੀ.ਐਸ.ਐਫ ਵੱਲੋਂ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਵਿੱਚ ਰਾਹਤ ਅਤੇ ਬਚਾਅ ਕਾਰਜ ਸਰਗਰਮੀ ਨਾਲ ਜਾਰੀ ਹਨ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਨੇ ਰਾਹਤ ਕਾਰਜਾਂ ਨੂੰ ਤੇਜ਼ ਕਰਨ ਲਈ 134 ਕਿਸ਼ਤੀਆਂ ਅਤੇ ਇੱਕ ਸਰਕਾਰੀ ਹੈਲੀਕਾਪਟਰ ਵੀ ਕੰਮ ਵਿੱਚ ਲਗਾਇਆ ਹੋਇਆ ਹੈ।

Have something to say? Post your comment

 

More in Chandigarh

ਸੁਨਾਮ ਕਾਲਜ 'ਚ ਪੇਂਟਿੰਗ ਮੁਕਾਬਲੇ ਕਰਵਾਏ 

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ

ਪੰਜਾਬ ਦੇ ਕੈਬਿਨਟ ਮੰਤਰੀਆਂ ਵੱਲੋਂ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮਾਂ ਵਿੱਚ ਸ਼ਾਮਿਲ ਹੋਣ ਦਾ ਸੱਦਾ

ਮੋਹਾਲੀ ਪੁਲਿਸ ਵੱਲੋਂ ਐਨ.ਡੀ.ਪੀ.ਐਸ ਐਕਟ ਦੇ ਮੁਕੱਦਮੇ ਵਿੱਚ ਭਗੌੜਾ ਗ੍ਰਿਫਤਾਰ

'ਯੁੱਧ ਨਸ਼ਿਆਂ ਵਿਰੁੱਧ’ ਦੇ 239ਵੇਂ ਦਿਨ ਪੰਜਾਬ ਪੁਲਿਸ ਵੱਲੋਂ 1.1 ਕਿਲੋ ਹੈਰੋਇਨ ਸਮੇਤ 66 ਨਸ਼ਾ ਤਸਕਰ ਕਾਬੂ

ਜਨਤਕ-ਨਿੱਜੀ ਭਾਈਵਾਲੀ ਰਾਹੀਂ ਨਿਵੇਸ਼ ਦੇ ਨਵੇਂ ਮੌਕੇ ਸਿਰਜਣ ਲਈ ਅਤੇ ਸਥਾਈ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਨਿਵੇਸ਼ਕ ਸੰਮੇਲਨ ਕਰਵਾਇਆ

ਮਾਨ ਸਰਕਾਰ ਵੱਲੋਂ ਬੁਢਾਪਾ ਪੈਨਸ਼ਨ ਸਕੀਮ ਅਧੀਨ ਹੁਣ ਤੱਕ ₹2400 ਕਰੋੜ ਦੀ ਰਾਸ਼ੀ ਜਾਰੀ : ਡਾ. ਬਲਜੀਤ ਕੌਰ

ਸਪੀਕਰ ਵੱਲੋਂ ਮਰਹੂਮ ਵਾਈ. ਪੂਰਨ ਕੁਮਾਰ ਆਈਪੀਐਸ ਦੀ 'ਅੰਤਿਮ ਅਰਦਾਸ' 'ਤੇ ਸ਼ਰਧਾਂਜਲੀ ਭੇਟ

ਬਾਗ਼ਬਾਨੀ ਵਿਭਾਗ ਦੀ ਮਦਦ ਨਾਲ ਪੌਲੀਹਾਊਸ ਖੇਤੀ ਤੋਂ 14 ਲੱਖ ਰੁਪਏ ਤੱਕ ਦਾ ਮੁਨਾਫਾ ਕਮਾ ਰਿਹਾ ਲੁਧਿਆਣੇ ਦਾ ਕਿਸਾਨ

ਜਾਪਾਨੀ ਵਫ਼ਦ ਵੱਲੋਂ ਸਪੀਕਰ ਨਾਲ ਮੁਲਾਕਾਤ, ਪੰਜਾਬ ਵਿੱਚ ਨਿਵੇਸ਼ ਕਰਨ ਦੀ ਦਿਲਚਸਪੀ ਕੀਤੀ ਜ਼ਾਹਰ