Sunday, August 03, 2025
BREAKING NEWS
ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾਟਰਾਈਸਿਟੀ ਇੰਮੀਗ੍ਰੇਸ਼ਨ ਕੰਸਲਟੈਂਟਸ ਦਾ ਲਾਇਸੰਸ ਰੱਦਲੁਧਿਆਣਾ ‘ਚ ਬੋਰੀ ਵਿਚ ਔਰਤ ਦੀ ਮ੍ਰਿਤਕ ਦੇਹ ਮਿਲੀਮੋਹਾਲੀ ਦੀ ਇੱਕ ਫੈਕਟਰੀ ‘ਚ ਅੱਗ ਲੱਗਣ ਕਾਰਨ ਬੱਚੀ ਦੀ ਮੌਤ, ਦੋ ਝੁਲਸੇ

Entertainment

ਫ਼ਿਲਮੀ ਸਫ਼ਰ ਵੱਲ ਤੇਜੀ ਨਾਲ ਵੱਧ ਰਹੀ ਅਦਾਕਾਰਾ -ਸੁਚੀ ਬਿਰਗੀ

June 08, 2021 08:19 PM
johri Mittal Samana

ਅਜੋਕੇ ਦੋਰ ਅੰਦਰ ਬੁਹਤ ਸਾਰੇ ਨਵੇਂ ਚਿਹਰੇ ਅਜਿਹੇ ਹਨ ਜਿਹੜੇ ਕਲਾਂ ਦੇ ਬਲਬੁਤੇ ਤੇ ਸਿਲਵਰ ਸਕਰੀਨ ਤੇ ਬੜੀ ਹੀ ਤੇਜ਼ੀ ਛਾ ਰਹੇ ਹਨ ਕਲਾਂ ਦਾ ਖ਼ੇਤਰ ਕੋਈ ਵੀ ਹੋਵੇ ਉਸ ਵਿਚ ਸਥਾਪਿਤ ਹੋਣ ਲਈ ਮੇਹਨਤ ਜਰੂਰੀ ਹੈ ਜੇਕਰ ਪੂਰੀ ਤਰਾਂ ਤਿਆਰੀ ਨਾਲ ਇਸ ਕਲਾ ਦੇ ਖੇਤਰ ਵਿਚ ਕੁੱਦਿਆ ਜਾਵੇ ਤਾਂ ਉਹ ਸੋਨੇ ਤੇ ਸੁਹਾਗੇ ਵਾਲੀ ਕਹਾਵਤ ਹੋ ਨਿੱਬੜਦਾ ਹੈ ਖ਼ੇਤਰ ਫ਼ਿਲਮੀ ਹੋਵੇ ਚਾਹੇ ਕੋਈ ਹੋਰ ਇਸ ਵਿਚ ਕਾਮਯਾਬ ਹੋਣ ਲਈ ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ ਤਾਂ ਕਿਤੇ ਜਾ ਕੇ ਕਾਮਯਾਬੀ ਦਾ ਮੁਕਾਮ ਹਾਸਿਲ ਹੁੰਦਾ ਹੈ ਜੇਕਰ ਇਸ ਖ਼ੇਤਰ ਵਿਚ ਅੱਗੇ ਵਧਣ ਲਈ ਮਾਪਿਆਂ ਦਾ ਸਹਾਰਾਂ ਮਿਲ ਜਾਵੇ ਤਾਂ ਉਹ ਕਿਹੜੀ ਮੰਜ਼ਿਲ ਨਹੀ ਜਿਸ ਨੂੰ ਪਾਇਆ ਨਹੀਂ ਜਾ ਸਕਦਾ ਅਜਿਹੀ ਹੀ ਇਕ ਕਲਾਕਾਰ ਹੈ ਸੁਚੀ ਬਿਰਗੀ ਜੋ ਫ਼ਿਲਮੀ ਸਫ਼ਰ ਵੱਲ ਤੇਜ਼ੀ ਨਾਲ਼ ਅੱਗੇ ਵਧ ਰਹੀ ਹੈ

ਮੋਹਾਲੀ ਦੀ ਰਹਿਣ ਵਾਲੀ ਇਸ ਕਲਾਕਾਰ ਦਾ ਜਨਮ ਪਿਤਾ ਪਵਨੀਤ ਬਿਰਗੀ ਦੇ ਘਰ ਮਾਤਾ ਵਰਿੰਦਰ ਕੌਰ ਬਿਰਗੀ ਦੀ ਕੁੱਖੋਂ ਹੋਇਆ ਸੁਚੀ ਬਿਰਗੀ ਦਾ ਬਚਪਨ ਵੀ ਆਮ ਬੱਚਿਆਂ ਦੀ ਤਰ੍ਹਾਂ ਹੀ ਬੀਤਿਆ ਤੇ ਬਚ਼ਪਨ ਵਿੱਚ ਆਪਣੀ ਸਕੂਲੀ ਪੜਾਈ ਦੋਰਾਨ ਇਸ ਵਿੱਚ ਕਿਤੇ ਨਾਂ ਕਿਤੇ ਕਲਾਂ ਵਾਲੀ ਚਿਣਗ ਬਲਦੀ ਰਹਿੰਦੀ ਸੀ ਜਿਵੇਂ  ਜਿਵੇਂ ਪੜ੍ਹਾਈ ਦਾ ਦੋਰ ਚਲਦਾ ਰਿਹਾ ਉਵੇਂ ਹੀ ਇਹ ਆਪਣੇ ਮਾਪਿਆਂ ਦੀ ਦਿੱਤੀ ਹੱਲਾਸ਼ੇਰੀ ਨਾਲ਼ ਕਲਾਕਾਰੀ ਖ਼ੇਤਰ ਵਿਚਲੀਆਂ ਸਰਗਮੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਦੀ ਰਹੀ ਕਾਲਜ਼ ਦੀ ਪੜ੍ਹਾਈ ਦੋਰਾਨ ਕਾਫ਼ੀ ਗਤੀਵਿਧੀਆਂ ਵਿੱਚ ਮੋਹਰੀ ਬਣ ਕੇ ਹਿੱਸਾ ਲਿਆ ਤੇ ਸਮੇਂ ਸਮੇਂ ਤੇ ਕਲਾਂ ਖ਼ੇਤਰ ਦੀਆਂ ਸਰਗਰਮੀਆਂ ਵਧਦੀਆਂ ਗਈਆਂ ਪਤਲੇ ਜਿਹੇ ਲੱਕ ਤੇ  ਸੋਹਣੇ ਨੈਣ ਨਕਸ਼ ਤੇ ਸਾਦਗੀ ਭਰਪੂਰ ਸੁਚੀ ਬਿਰਗੀ ਜਿਥੇ ਇਕ ਵਧੀਆਂ ਅਦਾਕਾਰਾਂ ਹੈ ਨਾਲ ਨਾਲ਼ ਉਹ ਪੰਜਾਬੀ ਗਿੱਧੇ ਭੰਗੜੇ ਤੇ ਹਿੰਦੀ ਡਾਨਸ ਦੀ ਵਧੀਆ ਪੇਸ਼ਕਾਰੀ ਕਰਦੀ ਹੈ  ਕਲਾਂ ਦੇ ਗੁਣ ਸਿੱਖਣ ਲਈ ਉਸ ਨੇ ਸੁਚੇਤਕ ਸਕੂਲ ਆਫ ਐਕਟਿੰਗ ਦਾ ਕੋਰਸ ਰੰਗਮੰਚ ਦੀ ਉੱਘੀ ਸ਼ਖ਼ਸੀਅਤ ਅਨੀਤਾ ਸ਼ਬਦੀਸ਼  ਦੀ ਰਹਿਨੁਮਾਈ ਹੇਠ ਹਾਸਲ ਕੀਤਾ ਜਿਥੇ ਉਸ ਨੇ ਇਸ ਸਮੇਂ ਦੌਰਾਨ ਰੰਗਮੰਚ ਦੀਆਂ ਬਰੀਕੀਆਂ ਸਿੱਖ ਕੇ ਇੱਕ ਕਲਾਂ ਕਲਾਕਾਰ ਵਿੱਚ ਜੋ ਗੁਣ ਹੋਣੇ ਚਾਹੀਦੇ ਹਨ ਉਨਾਂ ਦਾ ਗਿਆਨ ਹਾਸਲ ਕੀਤਾ

ਸੁਚੀ ਬਿਰਗੀ ਦਾ ਛੋਟੀ ਉਮਰ ਵਿਚ ਕਲਾਂ ਨਾਲ਼ ਅਥਾਹ ਮੋਹ ਉਸ ਨੂੰ ਇਕ ਸਥਾਪਿਤ ਕਲਾਂ ਵਾਲੇ ਗੁਣ ਪ੍ਰਦਾਨ ਕਰਨ ਵਿਚ ਕਾਫ਼ੀ ਸਹਾਈ ਹੋਇਆ ਸੁਚੀ ਬਿਰਗੀ ਨੇ ਆਪਣੇ ਕਰੀਅਰ ਦੇ ਹੁਣ ਤੱਕ ਦੇ ਕਲਾਂ ਸਫ਼ਰ ਵਿਚ ਕਾਫ਼ੀ ਐਡ ਫ਼ਿਲਮਾਂ, ਪੰਜਾਬੀ ਗੀਤਾਂ ਤੇ ਹਿੰਦੀ , ਪੰਜਾਬੀ, ਵੈਬ ਸੀਰੀਜ ਤੋ ਇਲਾਵਾ ਕਈ ਵੱਡੇ ਫਿਲਮ ਡਾਇਰੈਕਟਰਾਂ ਦੀਆਂ ਫਿਲਮਾਂ ਵਿਚ ਲੀਡ ਰੋਲ ਤੇ ਕੰਮ ਕਰਕੇ ਨਾਮਣਾਂ ਖੱਟਿਆ ਹੈ ਜ਼ੇਕਰ ਉਨਾਂ ਵਲੋਂ ਹੁਣ ਤੱਕ ਕੀਤੇ ਕੰਮਾਂ ਦਾ ਜ਼ਿਕਰ ਕਰੀਏ ਤਾਂ ਉਹ ਕਈ ਥਾਈਂ ਰੰਗਮੰਚ ਦੇ ਨਾਟਕਾਂ ਦੀ ਪੇਸ਼ਕਾਰੀ ਕਰਨ ਤੋਂ ਇਲਾਵਾ ਐਂਡ ਫ਼ਿਲਮ ਸੈਟਰਾ ਗਰੀਨ ਕੰਪਲੈਕਸ,ਉ ਕੇ ਸੌਂਪ,ਇਬਾਕਸ, ਪੰਜਾਬੀ ਗੀਤ,ਕੌਮ ਸਰਦਾਰਾ ਦੀ,ਕਲਾਸੀ ਜੱਟੀ, ਮੰਜ਼ਲਾਂ, ਪੀ ਟੀ ਸੀ ਮੋਸਨ ਦੀ ਪੰਜਾਬੀ ਵੈਬ ਸੀਰੀਜ ਪਾਵਰ ਗੇਮ,ਚਿੱਟਾ ਲਹੂ ,ਡੋਰ ,ਕੈਬ 0786,ਚ ਲੀਡ ਰੋਲ ਸ਼ਾਰਟ ਮੂਵੀ ਇਨਸਪਾਇਰ ੲਵੇਲ, ਤੋਂ ਇਲਾਵਾ ਹਿੰਦੀ ਸ਼ਾਰਟ ਫ਼ਿਲਮ ਰਾਤ ਵਿਚ ਵੀ ਲੀਡ ਰੋਲ ਤੇ ਜਬਰਦਸਤ ਭੂਮਿਕਾਂ ਨਿਭਾਇਆ ਹਨ ਜਿਨ੍ਹਾਂ ਵਿਚ ਕੁਝ ਪ੍ਰਜੈਕਟ ਆ ਚੁੱਕੇ ਹਨ ਤੇ ਕੁਝ ਰੀਲੀਜ਼ ਲਈ ਤਿਆਰ ਨੇ ਸੁਚੀ ਬਿਰਗੀ ਆਉਣ ਵਾਲੇ ਸਮੇਂ ਵਿੱਚ ਕਾਫ਼ੀ ਫ਼ਿਲਮਾ  ਵੈਬ ਸੀਰੀਜ ਤੇ ਗੀਤਾਂ ਵਿਚ ਬਤੋਰ ਅਦਾਕਾਰਾ ਮੇਨ ਲੀਡ ਕੰਮ ਕਰ ਰਹੀ ਹੈ ਤੇ ਫ਼ਿਲਮੀ ਖੇਤਰ ਵਿਚ ਦਰਸ਼ਕਾਂ ਨੂੰ ਇੱਕ ਨਵੇਂ ਚਿਹਰਾ ਦੇਖਣ ਨੂੰ ਮਿਲੇਗਾ ਤੇ ਉਨਾਂ ਦੀ ਅਦਾਕਾਰੀ ਨੂੰ ਪਸੰਦ ਵੀ ਕਰਨਗੇ

ਜੌਹਰੀ ਮਿੱਤਲ ਸਮਾਣਾ
ਪਟਿਆਲਾ 98762 20422

Have something to say? Post your comment