ਸੰਦੌੜ : ਹਲਕਾ ਮਲੇਰਕੋਟਲਾ ਅਧੀਨ ਆਉਂਦੇ ਪਿੰਡ ਮਿੱਠੇਵਾਲ ਵਿਖੇ ਲੋਕ ਭਲਾਈ ਵੈਲਫੇਅਰ ਕਲੱਬ ਵੱਲੋਂ ਜਿਨਾਂ ਘਰਾਂ ਦੀਆਂ ਲਗਾਤਾਰ ਪੈ ਰਹੇ ਮੀਂਹ ਕਾਰਨ ਛੱਤਾਂ ਚੌਨ ਲੱਗ ਪਈਆਂ ਸਨ ਉਨਾਂ ਵਾਸਤੇ ਅੱਜ ਕਲੱਬ ਵੱਲੋਂ ਤਰਪਾਲਾਂ ਵੰਡੀਆਂ ਗਈਆਂ ਅਤੇ ਉਹਨਾਂ ਕਿਹਾ ਕਿ ਹੜ ਪੂਰੇ ਪੰਜਾਬ ਵਿੱਚ ਆਏ ਹੋਏ ਹਨ ਇਹ ਕੁਦਰਤੀ ਆਫਤ ਅੱਗੇ ਇਨਸਾਨ ਕੁਝ ਨਹੀਂ ਕਰ ਸਕਦਾ ਪਰ ਕੁਦਰਤੀ ਆਫਤ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਜਰੂਰ ਕੀਤੀ ਜਾ ਸਕਦੀ ਹੈ ਉਹਨਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਕਲੱਬ ਪ੍ਰਧਾਨ ਹਰਪਾਲ ਸਿੰਘ ਸਾਬਕਾ ਸਰਪੰਚ ਨੇ ਕਿਹਾ ਕੀ ਲਗਾਤਾਰ ਪੈ ਰਹੇ ਮੀਹ ਕਾਰਨ ਪਿੰਡਾਂ ਵਿੱਚ ਗਰੀਬ ਪਰਿਵਾਰਾਂ ਦੇ ਘਰਾਂ ਦੇ ਹਾਲਾਤ ਬਹੁਤ ਨਾਜੁਕ ਹਨ, ਕੰਮਕਾਰ ਬੁਰੀ ਤਰਾਂ ਪ੍ਰਭਾਵਿਤ ਹਨ ਜਿਸ ਕਰਕੇ ਪਿੰਡਾਂ ਦੇ ਮਜਦੂਰ ਪਰਿਵਾਰ ਆਪਣੇ ਘਰਾਂ ਦਾ ਫਿਕਰ ਕਰਦੇ ਹੋਏ ਡਿੱਗਣ ਤੋਂ ਬਚਾਉਣ ਦੀ ਕੋਸਿਸ ਵਿੱਚ ਲੱਗੇ ਹੋਏ ਹਨ, ਜਿਸ ਕਾਰਨ ਘਰਾਂ ਦੀਆਂ ਜਰੂਰੀ ਵਸਤਾਂ ਲੈਣ ਤੋਂ ਵੀ ਅਸਮਰੱਥ ਹੋਏ ਬੈਠੇ ਹਨ। ਪਿੰਡ ਮਿੱਠੇਵਾਲ ਦੇ ਵਾਸੀਆਂ ਨੂੰ ਸਹਾਰਾ ਦਿੱਤਾ। 50 ਦੇ ਕਰੀਬ ਘਰਾਂ ਦੀਆਂ ਛੱਤਾਂ ਤੇ ਪਾਉਣ ਲਈ ਤਰਪਾਲਾਂ ਦਿੱਤੀਆਂ। ਇਹਨਾਂ ਦੇ ਦੁੱਖ ਸੁੱਖ ਵੰਡਾਉਣਾ ਅਤੇ ਖੁਸੀ ਗਮੀ ਵਿੱਚ ਇਹਨਾਂ ਦੇ ਨਾਲ ਖੜਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਮੇਰੇ ਪਿੰਡ ਦੇ ਮਜਦੂਰ ਪਰਿਵਾਰਾਂ ਲਈ ਜੋ ਅੱਜ ਕੁਦਰਤੀ ਮੁਸੀਬਤ ਆਈ, ਇਸ ਵਿੱਚ ਵੀ ਮੈ ਆਪਣੇ ਭਰਾਵਾਂ ਦਾ ਪੂਰਾ ਸਾਥ ਦੇਵਾਂਗਾ। ਇਹ ਤਰਪਾਲਾਂ ਮੈ ਆਪਣਿਆਂ ਨੂੰ ਦੇ ਰਿਹਾ ਹੈ, ਅਤੇ ਅੱਗੇ ਤੋਂ ਜੋ ਵੀ ਜਰੂਰਤ ਇਹਨਾਂ ਪਰਿਵਾਰਾਂ ਨੂੰ ਹੋਵੇਗੀ, ਉਹ ਪੂਰੀ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਸਾਬਕਾ ਸਰਪੰਚ, ਬੁੱਧ ਸਿੰਘ ਧਾਲੀਵਾਲ ਕਾਂਗਰਸ ਆਗੂ, ਬਲਵਿੰਦਰ ਸਿੰਘ ਸਾਬਕਾ ਪੰਚ, ਮਨਦੀਪ ਸਿੰਘ ਇਕਾਈ ਪ੍ਰਧਾਨ ਕਿਸਾਨ ਯੂਨੀਅਨ ਕਾਦੀਆਂ ਪਿੰਡ ਮਿੱਠੇਵਾਲ, ਪਰਮਜੀਤ ਸਿੰਘ ਸਮਾਜ ਸੇਵੀ, ਗੁਰਮੇਲ ਸਿੰਘ ਸਾਬਕਾ ਪੰਚ, ਚਮਕੌਰ ਸਿੰਘ ਸਮਾਜ ਸੇਵੀ, ਸ਼ਿੰਗਾਰ ਸਿੰਘ, ਆਦਿ ਹਾਜ਼ਰ ਸਨ ਆਦਿ ਹਾਜ਼ਰ ਸਨ