Thursday, September 04, 2025

Chandigarh

ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ ਕੀ ਰਾਓ ਦੇ ਨਾਲ ਲੱਗਦੀ ਨਯਾਗਾਓਂ ਦੀ ਨਾਡਾ-ਖੁੱਡਾ ਲਾਹੌਰਾ ਸੜਕ ਤੇ ਪਏ ਪਾੜ ਨੂੰ ਸਫ਼ਲਤਾਪੂਰਵਕ ਬੰਦ ਕੀਤਾ

September 03, 2025 09:59 PM
SehajTimes

ਕੁਰਾਲੀ : ਜਨਤਕ ਨੁਮਾਇੰਦਿਆਂ ਅਤੇ ਸਥਾਨਕ ਨਿਵਾਸੀਆਂ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਨੇ ਅੱਜ ਇੱਕ ਵੱਡੀ ਦੁਰਘਟਨਾ ਨੂੰ ਟਾਲ ਦਿੱਤਾ ਜੋ ਕਿ ਪਟਿਆਲਾ ਕੀ ਰਾਓ ਦੇ ਨਾਲ ਲੱਗਦੀ ਨਾਡਾ- ਖੁੱਡਾ ਲਾਹੌਰਾ ਸੜਕ ਦੇ ਇੱਕ ਵੱਡੇ ਹਿੱਸੇ ਨੂੰ ਭਾਰੀ ਪਾਣੀ ਦੇ ਵਹਾਅ ਕਾਰਨ ਨੁਕਸਾਨ ਪਹੁੰਚਣ ਕਾਰਨ ਵਾਪਰ ਸਕਦੀ ਸੀ। ਨਯਾਗਾਓਂ ਦੇ ਵਸਨੀਕਾਂ ਵੱਲੋਂ ਸੜਕ ਦੇ ਨੁਕਸਾਨ ਬਾਰੇ ਤੁਰੰਤ ਫੋਨ ਕਾਲ ਪ੍ਰਾਪਤ ਹੋਣ ’ਤੇ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਤੁਰੰਤ ਡਰੇਨੇਜ ਵਿਭਾਗ ਅਤੇ ਨਗਰ ਕੌਂਸਲ ਨੂੰ ਮੁਰੰਮਤ ਦਾ ਕੰਮ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਉਹ ਖੁਦ ਵੀ ਮੌਕੇ ’ਤੇ ਪਹੁੰਚੇ ਅਤੇ ਪਾੜ ਨੂੰ ਬੰਦ ਕਰਨ ਅਤੇ ਬੰਨ੍ਹ ਨੂੰ ਮਜ਼ਬੂਤ ਕਰਨ ਦੇ ਕੰਮ ਦੀ ਨਿਗਰਾਨੀ ਕੀਤੀ, ਜੋ ਨੀਵੇਂ ਖੇਤਰ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕਾਂ ਲਈ ਇੱਕ ਸੁਰੱਖਿਆ ਉਪਾਅ ਵਜੋਂ ਸੀ। ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਵਿਧਾਇਕ ਅਨਮੋਲ ਗਗਨ ਮਾਨ ਅਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਕਾਰਜਾਂ ਦੀ ਨਿਗਰਾਨੀ ਕਰਨ ਲਈ ਮੌਕੇ ’ਤੇ ਮੌਜੂਦ ਸਨ। ਸਥਾਨਕ ਕੌਂਸਲਰਾਂ ਅਤੇ ਨਿਵਾਸੀਆਂ ਨੇ ਵੀ ਮੁਰੰਮਤ ਦੇ ਯਤਨ ਸ਼ੁਰੂ ਕਰਨ ਵਿੱਚ ਪ੍ਰਸ਼ਾਸਨ ਦੀ ਸਹਾਇਤਾ ਕਰਕੇ ਸਮੇਂ ਸਿਰ ਮੱਦਦ ਦਿੱਤੀ। ਡਰੇਨੇਜ ਵਿਭਾਗ ਨੇ ਰੇਤ ਦੇ ਥੈਲਿਆਂ, ਪੱਥਰਾਂ ਅਤੇ ਜੰਬੋ ਬੈਗਾਂ ਦਾ ਪ੍ਰਬੰਧ ਕੀਤਾ, ਜਦੋਂ ਕਿ ਨਗਰ ਕੌਂਸਲ ਨੇ ਨੁਕਸਾਨੇ ਗਏ ਰਸਤੇ ਨੂੰ ਮਜ਼ਬੂਤ ਕਰਨ ਲਈ ਸੀ ਐਂਡ ਵੀ ਸਮੱਗਰੀ ਅਤੇ ਮਸ਼ੀਨਰੀ ਦਾ ਪ੍ਰਬੰਧ ਕੀਤਾ। ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਇਸ ਮੌਕੇ ਕਿਹਾ ਕਿ ਤੁਰੰਤ ਮੁਰੰਮਤ ਅਤੇ ਮਜ਼ਬੂਤੀ ਦੇ ਕੰਮ ਨੇ ਇੱਕ ਵੱਡੀ ਦੁਰਘਟਨਾ ਨੂੰ ਟਾਲ ਦਿੱਤਾ ਹੈ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਲੋਕਾਂ ਦੇ ਜਾਨ-ਮਾਲ ਦੀ ਸੁਰੱਖਿਆ ਲਈ ਤੁਰੰਤ ਪ੍ਰਤੀਕਿਰਿਆ ਦੀ ਸ਼ਲਾਘਾ ਕੀਤੀ, ਅਤੇ ਭਰੋਸਾ ਦਿੱਤਾ ਕਿ ਮੌਸਮੀ ਨਦੀ ਦੇ ਵਹਾਅ ਦਾ ਨੇੜਲੇ ਭਵਿੱਖ ਵਿੱਚ ਸਹੀ ਢੰਗ ਨਾਲ ਪ੍ਰਬੰਧਨ ਕੀਤਾ ਜਾਵੇਗਾ। ਵਿਧਾਇਕ ਅਨਮੋਲ ਗਗਨ ਮਾਨ, ਜਿਨ੍ਹਾਂ ਨੇ ਮੌਕੇ ’ਤੇ ਮੁਰੰਮਤ ਦੇ ਕੰਮ ਦੀ ਨੇੜਿਓਂ ਨਿਗਰਾਨੀ ਕੀਤੀ, ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੇ ਤਾਲਮੇਲ ਵਾਲੇ ਯਤਨਾਂ ਨੇ ਨਯਾਗਾਓਂ ਦੀ ਵੱਡੀ ਆਬਾਦੀ ਨੂੰ ਬਚਾਇਆ। ਉਨ੍ਹਾਂ ਅੱਗੇ ਕਿਹਾ ਕਿ ਭਵਿੱਖ  ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪਟਿਆਲਾ ਕੀ ਰਾਓ ਦੇ ਵਹਾਅ ਨੂੰ ਸੁਚਾਰੂ ਬਣਾਉਣ ਦਾ ਕੰਮ ਜਲਦੀ ਹੀ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਭਾਰੀ ਬਾਰਿਸ਼ ਕਾਰਨ ਕੈਚਮੈਂਟ ਖੇਤਰ ਤੋਂ ਪਾਣੀ ਦੇ ਵਹਾਅ ਵਿੱਚ ਅਚਾਨਕ ਵਾਧਾ ਇੱਕ ਗੰਭੀਰ ਖ਼ਤਰਾ ਪੈਦਾ ਕਰ ਗਿਆ ਸੀ, ਪਰ ਤੁਰੰਤ ਦਖਲਅੰਦਾਜ਼ੀ ਨੇ ਸਥਿਤੀ ਨੂੰ ਕਾਬੂ ਵਿੱਚ ਲਿਆਉਣ ਨੂੰ ਯਕੀਨੀ ਬਣਾਇਆ। ਐਸ ਪੀ ਸਿਟੀ ਸ਼੍ਰੀ ਸਿਰੀਵੇਨੇਲਾ ਅਤੇ ਡੀ ਐਸ ਪੀ ਸਿਟੀ-1 ਮੋਹਾਲੀ ਪ੍ਰਿਥਵੀ ਸਿੰਘ ਚਾਹਲ ਦੀ ਅਗਵਾਈ ਹੇਠ ਜ਼ਿਲ੍ਹਾ ਪੁਲਿਸ ਨੇ ਟਰੈਫਿਕ ਦਾ ਪ੍ਰਬੰਧਨ ਕਰਨ ਅਤੇ ਸਾਈਟ ਦੇ ਆਲੇ-ਦੁਆਲੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਸਹਾਇਤਾ ਕੀਤੀ। ਡਰੇਨੇਜ ਵਿਭਾਗ ਅਤੇ ਸਥਾਨਕ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਕੰਮ ਦੀ  ਨਿਗਰਾਨੀ ਕਰਨ ਲਈ ਏਡੀਸੀ (ਸ਼ਹਿਰੀ ਵਿਕਾਸ) ਅਨਮੋਲ ਧਾਲੀਵਾਲ ਅਤੇ ਐਸ ਡੀ ਐਮ ਖਰੜ ਦਿਵਿਆ ਪੀ ਵੀ ਮੌਜੂਦ ਸਨ।

Have something to say? Post your comment

 

More in Chandigarh

ਸ੍ਰੀ ਰਾਮਲੀਲਾ ਕਮੇਟੀ ਵੱਲੋਂ ਸਜਾਈ ਗਈ ਸ਼ੋਭਾ ਯਾਤਰਾ ਨੂੰ ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਨੇ ਰਵਾਨਾ ਕੀਤਾ

ਹੜ੍ਹ ਪੀੜਤਾਂ ਦੀ ਮੱਦਦ ਲਈ ਪ੍ਰਭ ਆਸਰਾ ਦੀ ਟੀਮ ਲਗਾਤਾਰ ਯਤਨਸ਼ੀਲ : ਭਾਈ ਸ਼ਮਸ਼ੇਰ ਸਿੰਘ

ਪਿੰਡ ਖੇੜਾ ਵਾਸੀਆਂ ਨੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਆਰਥਿਕ ਪੱਖੋਂ ਮਦਦ ਲਈ ਕੁਸ਼ਤੀ ਦੰਗਲ ਰੱਦ ਕੀਤਾ

ਪੰਜਾਬ ਅਨ-ਏਡਿਡ ਕਾਲਜ ਐਸੋਸੀਏਸ਼ਨ ਨੇ ਪੰਜਾਬ ਹੜ੍ਹ ਰਾਹਤ ਕਾਰਜਾਂ ਲਈ 11 ਲੱਖ ਰੁਪਏ ਦਿੱਤੇ

ਬੰਨ੍ਹਾਂ ਦੀ ਮਜ਼ਬੂਤੀ ਲਈ ਯਤਨ: ਕੈਬਨਿਟ ਮੰਤਰੀ ਭੁੱਲਰ ਅਤੇ ਹਰਭਜਨ ਸਿੰਘ ਈਟੀਓ ਬਿਆਸ ਦਰਿਆ ਦੇ ਕਮਜ਼ੋਰ ਹਿੱਸਿਆ ਨੂੰ ਮਜ਼ਬੂਤ ਕਰਨ ਦੇ ਕਾਰਜ ‘ਚ ਸਹਿਯੋਗ ਦਿੱਤਾ

ਆਰ.ਟੀ.ਆਈ. ਕਮਿਸ਼ਨ ਵੱਲੋਂ ਭਗੌੜੇ ਨੂੰ ਪੁਲਿਸ ਕਲੀਅਰੈਂਸ ਸਰਟੀਫ਼ਿਕੇਟ ਜਾਰੀ ਕਰਨ ਸਬੰਧੀ ਮਾਮਲੇ ਦੀ ਜਾਂਚ ਕਰਨ ਲਈ ਐਸ.ਆਈ.ਟੀ. ਗਠਿਤ ਕਰਨ ਦੇ ਹੁਕਮ

ਸੂਬੇ ਭਰ ਵਿੱਚ ਮੋਹਲੇਧਾਰ ਮੀਂਹ ਦੇ ਮੱਦੇਨਜ਼ਰ ਸਰਕਾਰ ਵੱਲੋਂ ਬਚਾਓ ਕਾਰਜਾਂ ਵਿੱਚ ਤੇਜ਼ੀ

ਹੜ੍ਹਾਂ ਕਰਕੇ 1.75 ਲੱਖ ਹੈਕਟੇਅਰ ਫ਼ਸਲੀ ਰਕਬਾ ਬਰਬਾਦ ਹੋਇਆ : ਹਰਦੀਪ ਸਿੰਘ ਮੁੰਡੀਆਂ

ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਖੋਜ ਪੱਤਰ ਲਿਖਣ ਬਾਰੇ ਦੋ ਦਿਨਾਂ ਵਰਕਸ਼ਾਪ ਦਾ ਆਯੋਜਨ

ਜਿਲ੍ਹਾ ਐਸ.ਏ.ਐਸ. ਨਗਰ ਪੁਲਿਸ ਵੱਲੋਂ ਅੰਤਰ-ਰਾਜੀ ਵਾਹਨ ਚੋਰ ਗਿਰੋਹ ਬੇਨਕਾਬ : 05 ਦੋਸ਼ੀ ਗ੍ਰਿਫ਼ਤਾਰ, 18 ਚੋਰੀਸ਼ੁਦਾ ਗੱਡੀਆਂ ਬਰਾਮਦ