ਖਨੌਰੀ : ਸਥਾਨਕ ਸ਼ਹਿਰ ਬਿਲਕੁਲ ਨਾਲ ਖਹਿ ਕੇ ਲੰਘਦੇ ਘੱਗਰ ਦਰਿਆ ਵਿੱਚ ਭਾਰੀ ਬਾਰਿਸ਼ ਦੇ ਚਲਦਿਆਂ ਇਨ੍ਹਾਂ ਬਰਸਾਤਾਂ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ 748 ਫੁੱਟ ਤੋਂ ਉੱਪਰ ਟੱਪ ਗਿਆ ਹੈ। ਖ਼ਬਰ ਲਿਖੇ ਜਾਣ ਵੇਲੇ ਖਨੌਰੀ ਸਥਿਤ ਭਾਖੜਾ ਨਹਿਰ ਦੇ ਆਰ.ਡੀ 460 ਉਥੇ ਬਣੇ ਫਲੱਡ ਕੰਟਰੋਲ ਰੂਮ ਅਨੁਸਾਰ ਇਥੇ ਲੱਗੇ ਮਾਪਦੰਡ ਅਨੁਸਾਰ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ 748.7 ਫੁੱਟ ਉਤੇ ਚੱਲ ਰਿਹਾ ਸੀ। ਜੋ ਕਿ ਸਾਰਾ ਦਿਨ ਥੋੜ੍ਹਾ-ਥੋੜ੍ਹਾ ਕਰਕੇ ਵਧਦਾ ਰਿਹਾ ਅਤੇ ਸ਼ਾਮ ਵੇਲੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਕਰਕੇ 749 ਦੇ ਕਰੀਬ ਪਹੁੰਚ ਗਿਆ ਸੀ। ਜਿਸ ਕਰਕੇ ਸਬ-ਡਵੀਜ਼ਨ ਮੂਨਕ ਅਤੇ ਸਬ-ਡਵੀਜ਼ਨ ਪਾਤੜਾਂ ਦੇ ਕਰੀਬ ਤਿੰਨ ਦਰਜਨ ਪਿੰਡਾਂ ਦੇ ਲੋਕਾਂ ਨੂੰ ਵਿਚ ਘੱਗਰ ਦਰਿਆ ਦੇ ਸੰਭਾਵੀ ਹੜ੍ਹਾਂ ਦਾ ਡਰ ਸਤਾਉਣ ਲੱਗਾ ਹੈ। ਇਸ ਹਲਕੀ ਦੀ ਸਿਰਫ ਇਸ ਵਾਰ ਦੀ ਇਹ ਤਰਾਸਦੀ ਨਹੀਂ, ਕਈ ਦਹਾਕਿਆਂ ਤੋਂ ਘੱਗਰ ਇਸੇ ਤਰ੍ਹਾਂ ਹੀ ਜਦੋਂ ਚੜ ਕੇ ਆਉਂਦਾ ਹੈ ਤਾਂ ਕਿਸਾਨਾਂ ਦਾ ਡੰਗਰ, ਬੱਛਾ, ਖੇਤੀ, ਤੂੜੀ ਦੇ ਕੁੱਪ, ਮੋਟਰਾਂ ਤੋਂ ਇਲਾਵਾ ਕਈ ਵਾਰੀ ਜਾਨੀ ਨੁਕਸਾਨ ਵੀ ਕਰ ਜਾਂਦਾ ਹੈ। ਜਦੋਂ ਕਾਂਗਰਸ ਸਰਕਾਰ ਸੱਤਾ ਵਿੱਚ ਹੁੰਦੀ ਹੈਬਤਾਂ ਉਦੋਂ ਸ਼੍ਰੋਮਣੀ ਅਕਾਲੀ ਦਲ ਵਾਲੇ ਕਹਿੰਦੇ ਸਨ ਕਿ ਤੁਸੀਂ ਕਾਂਗਰਸ ਚੱਕ ਦੇਵੋ ਅਸੀਂ ਘੱਗਰ ਚੱਕ ਦੇਵਾਂਗੇ ਪ੍ਰੰਤੂ ਉਸ ਵੋਟਾਂ ਸਮੇਂ ਵੋਟਰਾਂ ਨੇ ਕਾਂਗਰਸ ਚੱਕੀ ਦਿੱਤੀ, ਅਕਾਲੀ ਦਲ ਦੀ ਸਰਕਾਰ ਆ ਗਈ ਪ੍ਰੰਤੂ ਘੱਗਰ ਉੱਥੇ ਦਾ ਉੱਥੇ ਰਿਹਾ। ਜਿਸ ਕਾਰਨ 2023 ਵਿੱਚ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ, ਤੂੜੀ ਦੇ ਕੁੱਪ, ਮੋਟਰਾਂ, ਘਰ ਮਕਾਨ, ਪਸ਼ੂ, ਮਾਲਢਾਰਾ ਸਭ ਤਬਾਹ ਹੋ ਗਏ ਸਨ। ਇਸ ਵਾਰ ਕਿਸਾਨਾਂ ਨੂੰ ਪਹਿਲਾਂ ਨਾਲੋਂ ਵੀ ਜਿਆਦਾ ਡਰ ਇਸ ਲਈ ਸਤਾ ਰਿਹਾ ਹੈ, ਕਿਉਂਕਿ 2023 ਦੌਰਾਨ ਜੁਲਾਈ ਦੇ ਮਹੀਨੇ ਹੜ੍ਹ ਆਏ ਸਨ ਜੋ ਕਿ ਹਰੇਕ ਕਿਸਾਨ ਲਈ ਅਸਹਿ ਹੈ। ਉੱਥੇ ਹੀ ਖੇਤੀ ਨੂੰ ਪੰਜਾਬ ਦਾ ਆਰਥਿਕ ਧੁਰਾ ਕਹਿੰਦੇ ਹਨ।ਇਸ ਲਈ ਇਹ ਨੁਕਸਾਨ ਇਕੱਲੇ ਕਿਸਾਨਾਂ ਦਾ ਹੀ ਨਹੀਂ, ਇਸ ਨਾਲ ਹੀ ਆੜਤੀ ਅਤੇ ਮਜ਼ਦੂਰਾਂ ਦਾ ਭਵਿੱਖ ਵੀ ਆਰਥਿਕ ਪੱਖੋਂ ਖਤਰੇ ਵਿੱਚ ਪੈ ਜਾਵੇਗਾ। ਇਸ ਘੱਗਰ ਦੇ ਸਥਾਈ ਹੱਲ ਲਈ ਇਕੱਲੀਆਂ ਪੰਜਾਬ ਸਰਕਾਰਾਂ ਨਹੀਂ ਕੇਂਦਰ ਸਰਕਾਰ ਵੀ ਜਿੰਮੇਵਾਰ ਹੈ। ਇਨਾਂ ਨੂੰ ਰਲਕੇ ਹੰਭਲਾ ਮਾਰਦਿਆਂ ਲੋੜੀਂਦੇ ਫੰਡ ਜਾਰੀ ਕਰਨੇ ਚਾਹੀਦੇ ਹਨ। ਮਕੋਰੜ ਸਾਹਿਬ ਤੋਂ ਅੱਗੇ ਘੱਗਰ ਦੀ ਜੋ ਚੜ੍ਹਾਈ ਘੱਟ ਹੈ, ਉਸਨੂੰ ਚੌੜਾ ਕੀਤਾ ਜਾਵੇ ਹੋ ਸਕੇ ਤਾਂ ਘੱਗਰ ਨੂੰ ਦੇ ਕਿਨਾਰੇ ਪੱਕੇ ਕੀਤੇ ਜਾਣ ਤਾਂ ਜੋ ਕਿਸਾਨਾ ਦੀ ਆਰਥਿਕ ਸਥਿਤੀ ਜੋ ਪਹਿਲਾ ਹੀ ਕਮਜ਼ੋਰ ਹੈ ਹੋਰ ਨਾ ਹੋਵੇ। ਹੁਣ ਦੇਖਣਾ ਇਹ ਹੈ, ਕਿ ਸਰਕਾਰਾਂ ਕਿਸਾਨੀ ਅਤੇ ਵਪਾਰ ਨੂੰ ਬਚਾਉਣ ਲਈ ਕੋਈ ਉਪਰਾਲੇ ਕਰਦੀਆਂ ਹਨ, ਜਾਂ ਫਿਰ ਇਹ ਵਰਤਾਰਾ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਜਾਂ ਫਿਰ ਘੱਗਰ ਸਿਰਫ ਰਾਜਨੀਤਿਕ ਪਾਰਟੀਆਂ ਲਈ ਸਿਆਸੀ ਸਿਆਸੀ ਵੋਟ ਬੈਂਕ ਬਣ ਕੇ ਰਹਿ ਜਾਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।