ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰਤਾਂ ਨੂੰ ਸਮਾਜਿਕ ਅਤੇ ਆਰਥਿਕ ਪੱਧਰ ਉਤੇ ਮਜ਼ਬੂਤ ਕਰਨ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਤਿੰਨ ਮਹੀਨੇ ਦੇ ਸਿਖਾਲ਼ੀ ਕੈਂਪਾਂ ਦੀ ਮੁਹਿੰਮ ਚਲਾ ਰਿਹਾ ਹੈ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਆਂਤ ਰਾਮਗੜੀਆ ਬੁਟੀਕ ਸ਼ਹਿਰ ਤਪਾ ਜ਼ਿਲਾ ਬਰਨਾਲਾ ਵਿਖੇ ਸਿਲਾਈ ਕੈਂਪ ਦੀ ਕੀਤੀ ਗਈ ਸ਼ੁਰੂਆਤ। ਇਸ ਕੈਂਪ ਦੀ ਟ੍ਰੇਨਰ ਬੀਬੀ ਮਨਜੀਤ ਕੌਰ ਜੀ ਹਨ। ਇਸ ਕੈਂਪ ਦੇ ਉਦਘਾਟਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ ਨੇ ਕਰ ਕਮਲਾਂ ਨਾਲ ਕੀਤਾ ।ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬਰਨਾਲਾ ਦੀ ਜਥੇਬੰਦੀ ਦੇ ਬੀਬੀ ਵੀਰਪਾਲ ਕੌਰ ਜੀ ਪ੍ਰਧਾਨ ਸ਼ਹਿਰ ਤਪਾ ਇਸਤਰੀ ਵਿੰਗ, ਬੀਬੀ ਭੁਪਿੰਦਰਜੀਤ ਕੌਰ ਬਿਰਦੀ ਜੀ ਜੱਥੇਬੰਦਕ ਸਕੱਤਰ ਇਸਤਰੀ ਵਿੰਗ ਜ਼ਿਲਾ ਬਰਨਾਲਾ, ਅਵਤਾਰ ਸਿੰਘ ਜੀ ਡਾ ਪ੍ਰਧਾਨ ਮੁਲਾਜ਼ਮ ਵਿੰਗ ਜ਼ਿਲਾ ਬਰਨਾਲਾ, ਮਹਿਕਪ੍ਰੀਤ ਸਿੰਘ ਲਖਵੀਰ ਸਿੰਘ ਜੀ ਅਤੇ ਮਨਪ੍ਰੀਤ ਸਿੰਘ ਜੀ ਮੌਜੂਦ ਸਨ। ਸ ਮੰਡੇਰ ਨੇ ਸਿਖਲਾਈ ਲੈਣ ਆਈਆਂ ਬੱਚੀਆਂ ਨੂੰ ਹੱਥੀਂ ਕੰਮ ਸਿੱਖ ਕੇ ਆਪਣੇ ਆਪ ਨੂੰ ਮਾਨਸਿਕ ਅਤੇ ਆਰਥਿਕ ਮਜ਼ਬੂਤ ਹੋਣ ਲਈ ਪ੍ਰੇਰਿਤ ਕੀਤਾ। ਇੰਨਾਂ ਸਿਖਲਾਈ ਕੈਂਪਾਂ ਰਾਹੀਂ ਤਿੰਨ ਮਹੀਨੇ ਸਿਲਾਈ ਅਤੇ ਕਢਾਈ ਦੀ ਸਿਖਲਾਈ ਦਿੱਤੀ ਜਾਏਗੀ। ਤਿੰਨ ਮਹੀਨੇ ਦੇ ਇਸ ਕੈਂਪ ਦੇ ਅੰਤ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤਿੰਨ ਮਹੀਨੇ ਦਾ ਕੋਰਸ ਕਰਣ ਵਾਲੀਆਂ ਬੀਬੀਆਂ ਨੂੰ ਅਤੇ ਕੈਂਪ ਚਲਾਉਣ ਵਾਲੀ ਬੀਬੀ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਹਿਯੋਗ ਵੀ ਦਿੱਤਾ ਜਾਏਗਾ। ਪਾਰਟੀ ਵੱਲੋਂ ਲਗਾਏ ਜਾ ਰਹੇ ਇੰਨਾਂ ਸਾਰੇ ਕੈਂਪਾਂ ਦੀ ਜ਼ਿੰਮੇਵਾਰੀ ਰਸ਼ਪਿੰਦਰ ਕੌਰ ਗਿੱਲ ਜਨਰਲ ਸਕੱਤਰ ਪੰਜਾਬ ਇਸਤਰੀ ਵਿੰਗ ਦੀ ਰਹੇਗੀ। ਸਿਖਲਾਈ ਕੈਂਪਾਂ ਬਾਰੇ ਵਧੇਰੇ ਜਾਣਕਾਰੀ ਲਈ ਰਸ਼ਪਿੰਦਰ ਕੌਰ ਗਿੱਲ ਜੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।