Tuesday, November 04, 2025

National

ਮਹਾਤਮਾ ਗਾਂਧੀ ਦੀ ਪੜਪੋਤੀ ਨੂੰ ਧੋਖਾਧੜੀ ਲਈ ਤਿੰਨ ਸਾਲ ਦੀ ਜੇਲ

June 08, 2021 05:46 PM
SehajTimes

ਨਵੀਂ ਦਿੱਲੀ : ਦਖਣੀ ਅਫ਼ਰੀਕਾ ਵਿਚ ਮਹਾਤਮਾ ਗਾਂਧੀ ਦੀ ਪੜਪੋਤੀ 56 ਸਾਲਾ ਆਸ਼ੀਸ਼ ਲਤਾ ਰਾਮੋਗੋਬਿਨ ਨੂੰ ਦਖਣੀ ਅਫ਼ਰੀਕਾ ਵਿਚ 3 ਸਾਲ ਦੀ ਜੇਲ ਹੋਈ ਹੈ। ਡਰਬਨ ਦੀ ਅਦਾਲਤ ਨੇ 60 ਲੱਖ ਰੈਂਡ ਯਾਨੀ 3.22 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿਚ ਸੋਮਵਾਰ ਨੂੰ ਉਸ ਨੂੰ ਸਜ਼ਾ ਸੁਣਾਈ। ਇਸ ਕੇਸ ਵਿਚ ਉਹ 2015 ਤੋਂ ਜ਼ਮਾਨਤ ’ਤੇ ਸੀ। ਲਤਾ ਰਾਮਗੋਬਿਨ ਗਾਂਧੀ ਜੀ ਦੀ ਪੜਪੋਤੀ ਅਤੇ ਮਸ਼ਹੂਰ ਮਨੁੱਖ ਅਧਿਕਾਰ ਕਾਰਕੁਲ ਇਲਾ ਗਾਂਧੀ ਅਤੇ ਮੇਵਾ ਰਾਮਗੋਬਿਨ ਦੀ ਬੇਟੀ ਹੈ। ਮੇਵਾ ਦਾ ਦੇਹਾਂਤ ਹੋ ਚੁੱਕਾ ਹੈ। ਇਲਾ ਗਾਂਧੀ ਨੂੰ ਭਾਰਤ ਅਤੇ ਦਖਦੀ ਅਫ਼ਰੀਕਾ ਦੋਹਾਂ ਦੇਸ਼ਾਂ ਵਿਚ ਰਾਸ਼ਟਰੀ ਸਨਮਾਨ ਮਿਲ ਚੁੱਕੇ ਹਨ। ਦਖਣੀ ਅਫ਼ਰੀਕਾ ਦੇ ਵੱਡੇ ਉਦਯੋਗਪਤੀ ਐਸਆਰ ਮਹਾਰਾਜ ਨੇ ਆਸ਼ੀਸ਼ ਉਤੇ ਜਾਅਲਸਾਜ਼ੀ ਦਾ ਕੇਸ ਕੀਤਾ ਸੀ। ਮਹਾਰਾਜ ਦੀ ਨਿਊ ਅਫ਼ਰੀਕਾ ਅਲਾਇੰਸ ਫ਼ੁਟਵੇਅਰ ਡਿਸਟਰੀਬਿਊਟਰਜ਼ ਨਾਮ ਦੀ ਕੰਪਨੀ ਹੈ ਜੋ ਜੁੱਤੀਆਂ, ਚੱਪਲਾਂ, ਕਪੜੇ ਅਤੇ ਲਿਨੇਨ ਦੇ ਆਯਾਤ, ਵਿਕਰੀ ਅਤੇ ਮੇਕਿੰਗ ਦਾ ਕੰਮ ਕਰਦੀ ਹੈ। ਉਨ੍ਹਾਂ ਦੀ ਕੰਪਨੀ ਪਰੌਫ਼ਿਟ ਮਾਰਜਿਨ ਤਹਿਤ ਦੂਜੀਆਂ ਕੰਪਨੀਆਂ ਦੀ ਆਰਥਕ ਮਦਦ ਵੀ ਕਰਦੀ ਹੈ। ਲਤਾ ਨੇ ਮਹਾਰਾਜ ਨਾਲ 2015 ਵਿਚ ਮੁਲਾਕਾਤ ਕੀਤੀ ਸੀ। ਲਤਾ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਭਾਰਤ ਤੋਂ ਲਿਨੇਨ ਦੇ 3 ਕੰਟੇਨਅਰ ਮੰਗਾਏ ਹਨ। ਇਹ ਕੰਟੇਨਰ ਸਾਊਥ ਅਫ਼ਰੀਕਨ ਹਸਪਤਾਲ ਗਰੁਪ ਨੈਟ ਕੇਅਰ ਨੂੰ ਡਿਲੀਵਰ ਕਰਨੇ ਹਨ। ਲਤਾ ਨੇ ਕਿਹਾ ਕਿ ਉਨ੍ਹਾਂ ਨੂੰ ਸਾਊਥ ਅਫ਼ਰੀਕਾ ਤਕ ਕੰਟੇਨਰ ਲਿਆਉਣ ਲਈ ਪੈਸਿਆਂ ਦੀ ਲੋੜ ਹੈ। ਉਨ੍ਹਾਂ ਐਸ ਆਰ ਮਹਾਰਾਜ ਨੂੰ ਕੰਪਨੀ ਨਾਲ ਜੁੜੇ ਦਸਤਾਵੇਜ਼ ਵੀ ਵਿਖਾਏ। ਕੰਪਨੀ ਨੇ ਲਤਾ ਨੂੰ ਡੀਲ ਕਰਦਿਆਂ ਪੈਸੇ ਦੇ ਦਿਤੀ। ਪਰ ਜਦੋਂ ਉਦੋਂ ਨੂੰ ਧੋਖਾਧੜੀ ਦਾ ਪਤਾ ਲੱਗਾ ਤਾਂ ਉਸ ਵਿਰੁਧ ਕੇਸ ਕਰ ਦਿਤਾ ਗਿਆ।

Have something to say? Post your comment

 

More in National

ਅਮਨ ਅਰੋੜਾ ਅਤੇ ਤਰੁਨਪ੍ਰੀਤ ਸੌਂਦ ਨੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮਾਂ ਲਈ ਗੁਜਰਾਤ ਦੇ ਮੁੱਖ ਮੰਤਰੀ ਨੂੰ ਦਿੱਤਾ ਸੱਦਾ

ਹਰਜੋਤ ਸਿੰਘ ਬੈਂਸ ਅਤੇ ਦੀਪਕ ਬਾਲੀ ਵੱਲੋਂ ਜਥੇਦਾਰ ਗਿਆਨੀ ਕੁਲਵੰਤ ਸਿੰਘ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਲਈ ਸੱਦਾ

ਪੰਜਾਬ ਕੈਬਨਿਟ ਮੰਤਰੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਸਮਾਗਮਾਂ ਲਈ ਅਸਾਮ ਦੇ ਮੁੱਖ ਮੰਤਰੀ ਨੂੰ ਸੱਦਾ

ਹਰਭਜਨ ਸਿੰਘ ਈ.ਟੀ.ਓ. ਅਤੇ ਬਰਿੰਦਰ ਕੁਮਾਰ ਗੋਇਲ ਨੇ ਦੇਖੀ ਤਾਮਿਲ ਨਾਡੂ ਵਿਧਾਨ ਸਭਾ ਦੀ ਕਾਰਵਾਈ

ਮੁੱਖ ਮੰਤਰੀ ਅਤੇ ਸਾਰੇ ਕੈਬਨਿਟ ਮੰਤਰੀ 25 ਅਕਤੂਬਰ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹੋਣਗੇ ਨਤਮਸਤਕ

ਫਾਸਟ ਟ੍ਰੇਨ ਵੰਦੇ ਭਾਰਤ ਦੀ ਬਰਨਾਲਾ ਵਿਖੇ ਠਹਿਰ ਹੋਵੇਗੀ: ਮੀਤ ਹੇਅਰ

ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੀਆਂ ਤਿਆਰੀਆਂ ਲਈ ਮੀਟਿੰਗ ਆਯੋਜਿਤ : ਹਰਮੀਤ ਸਿੰਘ ਕਾਲਕਾ"

ਬਰਨਾਲਾ ਦਾ ਕਚਹਿਰੀ ਚੌਕ ਪੁਲ 15 ਦਿਨਾਂ ਲਈ ਵੱਡੇ ਵਾਹਨਾਂ ਦੀ ਆਵਾਜਾਈ ਲਈ ਕੀਤਾ ਬੰਦ

ਖਤਰੇ ਦੇ ਨਿਸ਼ਾਨ ਤੋਂ 16 ਫੁੱਟ ਉਤੇ ਪਹੁੰਚਿਆ ਪੌਂਗ ਡੈਮ ‘ਚ ਪਾਣੀ ਦਾ ਲੈਵਲ

ਮਹਾਰਾਸ਼ਟਰ ਸਰਕਾਰ ਦੀ ਸਿੱਖਾਂ ਪ੍ਰਤੀ ਦੋ ਹੋਰ ਅਹਿਮ ਪ੍ਰਾਪਤੀਆਂ